ਬਿਮਾਰ ਪੁੱਤਰ ਨੂੰ ਚਾਰਪਾਈ 'ਤੇ ਪਾ 800 ਕਿਲੋਮੀਟਰ ਦਾ ਸਫ਼ਰ ਤੈਅ ਕਰ ਰਿਹਾ ਇਹ ਪ੍ਰਵਾਸੀ ਮਜ਼ਦੂਰ
Published : May 18, 2020, 9:34 am IST
Updated : May 18, 2020, 9:34 am IST
SHARE ARTICLE
Photo
Photo

ਲੌਕਡਾਊਨ ਵਿਚ ਬੱਸਾਂ ਅਤੇ ਟ੍ਰੇਨਾਂ ਦੀ ਸੇਵਾ ਬੰਦ ਹੋਣ ਕਰਕੇ ਹਜ਼ਾਰ ਦੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰ ਲਈ ਤੁਰ ਪਏ ਹਨ।

ਲੌਕਡਾਊਨ ਵਿਚ ਬੱਸਾਂ ਅਤੇ ਟ੍ਰੇਨਾਂ ਦੀ ਸੇਵਾ ਬੰਦ ਹੋਣ ਕਰਕੇ ਹਜ਼ਾਰ ਦੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰ ਲਈ ਤੁਰ ਪਏ ਹਨ। ਜਿਸ ਤੋਂ ਬਾਅਦ ਹੁਣ ਸੜਕਾਂ ਤੇ ਅਜਿਹੇ ਗਰੀਬ ਮਜ਼ਦੂਰਾਂ ਦੀ ਕਾਫੀ ਭੀੜ ਲੱਗੀ ਹੋਈ ਹੈ। ਇਸੇ ਵਿਚ ਇਕ ਕਾਨਪੁਰ ਹਾਈਵੇਅ ਤੇ ਦ੍ਰਿਸ਼ ਦੇਖਣ ਨੂੰ ਮਿਲਿਆ ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਵੀ ਦਿਲ ਨੂੰ ਧੱਕਾ ਲੱਗੇਗਾ। ਜਿਸ ਵਿਚ ਇਕ ਪਿਤਾ ਆਪਣੇ ਬਿਮਾਰ ਪੁੱਤਰ ਨੂੰ ਮੰਜੇ ਤੇ ਪਾਕ ਪੈਦਲ ਹੀ ਲੁਧਿਆਣਾ ਤੋਂ ਸਿੰਗਰੋਲੀ ਦੇ ਲਈ ਨਿਕਲ ਪਿਆ ਹੈ।

photophoto

ਜ਼ਿਕਰਯੋਗ ਹੈ ਕਿ ਇਹ ਪਿਤਾ ਆਪਣੇ ਬਿਮਾਰ ਪੁੱਤਰ ਨੂੰ ਮੰਜੇ ਤੇ ਪਾ ਕੇ 800 ਕਿਲੋਮੀਟਰ ਦਾ ਸਫ਼ਰ ਕਰ ਰਿਹਾ ਹੈ। ਉਧਰ ਬਿਮਾਰ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਪੈਦਲ ਚੱਲ ਕੇ 15 ਦਿਨ ਵਿਚ ਕਾਨਪੁਰ ਪਹੁੰਚਿਆ ਹੈ। ਜਿਥੇ ਪੁਲਿਸ ਵੱਲੋਂ ਉਸ ਨੂੰ ਰੋਕ ਇਕ ਟਰੱਕ ਵਿਚ ਬਿਠਾ ਦਿੱਤਾ, ਜਿਸ ਨਾਲ ਉਹ ਪ੍ਰਿਆਗਰਾਜ ਤੱਕ ਪਹੁੰਚ ਜਾਏ, ਹੁਣ ਇਸ ਬੇਵਸ ਪਿਤਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਰਾਜਕੁਮਾਰ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਗਰਦਨ ਟੁੱਟੀ ਹੋਈ ਹੈ ਅਤੇ ਉਹ ਉਸ ਨੂੰ ਲੈ ਕੇ ਲਗਾਤਾਰ 15 ਦਿਨ ਤੋਂ ਪੈਦਲ ਚੱਲ ਰਿਹਾ ਹੈ, ਤਾਂ ਕਿ ਉਹ ਆਪਣੇ ਘਰ ਸਿੰਘਰੋਲੀ ਪਹੁੰਚ ਸਕੇ।

LockdownLockdown

ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਇਨੇ ਦਿਨਾਂ ਵਿਚ ਉਸ ਨੂੰ ਕਿਤੇ ਵੀ ਢਿੱਡ ਭਰ ਕੇ ਖਾਣਾ ਨਸੀਬ ਨਹੀਂ ਹੋਇਆ। ਸਿੰਗਰੋਲੀ ਨਿਵਾਸੀ ਰਾਜਕੁਮਾਰ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਲੁਧਿਆਣਾ ਵਿਚ ਕੰਮ ਕਰਦਾ ਸੀ, ਪਰ ਹੁਣ ਲੌਕਡਾਊਨ ਦੇ ਕਾਰਨ  ਉਨ੍ਹਾਂ ਦਾ ਕੰਮਕਾਰ ਛੂਟ ਗਿਆ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਖਾਣ-ਪੀਣ ਤੱਕ ਦਾ ਮੁਸ਼ਕਿਲ ਹੋ ਗਿਆ ਸੀ।

lockdown lockdown

ਅਜਿਹੇ ਵਿਚ ਉਸ ਦਾ ਘਰ ਜਾਣਾ ਉਸ ਸਮੇਂ ਮੁਸ਼ਕਿਲ ਹੋ ਗਿਆ ਜਦੋਂ ਉਸ ਦਾ 15 ਸਾਲ ਦੇ ਬੇਟੇ ਨੂੰ ਗਰਦ ਵਿਚ ਸੱਟ ਲੱਗ ਗਈ ਅਤੇ ਉਹ ਤੁਰਨ ਤੋਂ ਵੀ ਮਹਤਾਜ਼ ਹੋ ਗਿਆ। ਇਸ ਤੋਂ ਬਾਅਦ ਪਿਤਾ ਮਜ਼ਬੂਰੀ ਵਿਚ ਆਪਣੇ ਬੇਟੇ ਨੂੰ ਚਾਰਪਾਈ ਤੇ ਲਿਟਾ ਕੇ ਰੱਸੀ ਦੇ ਸਹਾਰੇ ਘਰ ਵੱਲ ਤੁਰ ਪਿਆ। ਜ਼ਿਕਰਯੋਗ ਹੈ ਕਿ ਰਾਜਕੁਮਾਰ ਦੇ ਨਾਲ ਉਸ ਦੇ ਪਿੰਡ ਦੇ 15 ਲੋਕ ਹੋਰ ਵੀ ਸਨ। ਜਿਹੜੇ ਵਾਰੀ-ਵਾਰੀ ਨਾਲ ਉਸ ਦੇ ਬੇਟੇ ਨੂੰ ਮੋਢੇ ਤੇ ਚੁੱਕ ਕੇ ਸਫ਼ਰ ਤੈਅ ਕਰ ਰਹੇ ਸਨ।

Lockdown movements migrant laboures piligrims tourist students mha guidelinesLockdown 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement