ਬਲਾਤਕਾਰੀਆਂ ਨਾਲ ਸਮਝੌਤਾ ਕਰਨ ਵਾਲੇ ਮਾਪਿਆਂ ਵਿਰੁਧ ਉਠ ਖੜੀ ਹੋਈ ਬੇਟੀ
Published : Apr 18, 2018, 12:24 am IST
Updated : Apr 18, 2018, 7:42 pm IST
SHARE ARTICLE
Rape
Rape

ਮਾਪੇ ਪਾ ਰਹੇ ਹਨ ਕੇਸ ਵਾਪਸ ਲੈਣ ਦਾ ਦਬਾਅ, ਮਾਂ ਗ੍ਰਿਫ਼ਤਾਰ, ਪਿਤਾ ਫ਼ਰਾਰ

ਬਲਾਤਕਾਰ ਪੀੜਤ 18 ਸਾਲਾ ਕੁੜੀ ਨੇ ਅਪਣੇ ਮਾਪਿਆਂ ਵਿਰੁਧ ਮਾਮਲਾ ਦਰਜ ਕਰਵਾਇਆ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਉਸ ਨਾਲ ਬਲਾਤਕਾਰ ਕਰਨ ਵਾਲਿਆਂ ਤੋਂ ਪੈਸੇ ਲੈਣ ਮਗਰੋਂ ਉਸ ਦੇ ਮਾਪੇ ਉਸ 'ਤੇ ਬਲਾਤਕਾਰ ਦਾ ਇਹ ਕੇਸ ਵਾਪਸ ਲੈਣ ਦਾ ਦਬਾਅ ਪਾ ਰਹੇ ਹਨ। ਪੀੜਤ ਕੁੜੀ ਨੇ ਕਿਹਾ ਕਿ ਪਿਛਲੇ ਸਾਲ ਅਗੱਸਤ ਮਹੀਨੇ ਵਿਚ ਦੋ ਵਿਅਕਤੀਆਂ ਨੇ ਉਸ ਨਾਲ ਬਲਾਤਕਾਰ ਕੀਤਾ ਸੀ ਅਤੇ ਪੁਲਿਸ ਨੇ ਇਨ੍ਹਾਂ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿਚ ਇਨ੍ਹਾਂ ਦੋਹਾਂ 'ਚੋਂ ਇਕ ਮੁਲਜ਼ਮ ਜ਼ਮਾਨਤ ਲੈ ਕੇ ਬਾਹਰ ਆ ਗਿਆ ਅਤੇ ਉਸ ਨੇ ਉਸ ਦੇ ਮਾਪਿਆਂ ਨੂੰ 20 ਲੱਖ ਰੁਪਏ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਉਹ ਅਪਣੀ ਧੀ 'ਤੇ ਦਬਾਅ ਪਾਉਣ ਕਿ ਉਹ ਅਪਣਾ ਬਿਆਨ ਬਦਲ ਲਵੇ ਅਤੇ ਬਲਾਤਕਾਰ ਦਾ ਕੇਸ ਵਾਪਸ ਲੈ ਲਵੇ। ਪੁਲਿਸ ਕੋਲ ਅਪਣੇ ਮਾਪਿਆਂ ਵਿਰੁਧ ਦਿਤੀ ਸ਼ਿਕਾਇਤ ਵਿਚ ਕੁੜੀ ਨੇ ਕਿਹਾ ਕਿ ਦੋਹਾਂ ਵਿਚੋਂ ਇਕ ਮੁਲਜ਼ਮ ਸੁਨੀਲ ਸ਼ਾਹੀ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ ਅਤੇ ਉਸ ਨੇ ਅੱਠ ਅਪ੍ਰੈਲ ਨੂੰ ਉਸ ਦੇ ਮਾਪਿਆਂ ਨਾਲ ਸੰਪਰਕ ਕਰ ਕੇ ਪੈਸਿਆਂ ਦੀ ਪੇਸ਼ਕਸ਼ ਕੀਤੀ।

RapeRape

ਕੁੜੀ ਨੇ ਕਿਹਾ ਕਿ ਉਸ ਦੇ ਮਾਪਿਆਂ ਨੇ ਇਸ ਦਾ ਵਿਰੋਧ ਤਾਂ ਕੀ ਕਰਨਾ ਸੀ ਬਲਕਿ ਉਨ੍ਹਾਂ ਮੁਲਜ਼ਮ ਤੋਂ ਪੇਸ਼ਗੀ ਦੀ ਮੰਗ ਕੀਤੀ ਤਾਕਿ ਉਹ ਅਪਣੀ ਧੀ ਨੂੰ ਮਨਾਉਣਾ ਸ਼ੁਰੂ ਕਰ ਦੇਣ। ਪੀੜਤ ਕੁੜੀ ਨੇ ਕਿਹਾ ਕਿ ਉਸ ਨੇ ਅਪਣੇ ਮਾਪਿਆਂ ਅਤੇ ਸ਼ਾਹੀ ਵਿਚਾਲੇ ਹੋਈ ਗੱਲਬਾਤ ਸੁਣ ਲਈ ਅਤੇ ਸ਼ਾਹੀ ਦੇ ਜਾਣ ਮਗਰੋਂ ਉਸ ਨੇ ਅਪਣੇ ਮਾਪਿਆਂ ਨੂੰ ਇਨਸਾਫ਼ ਲੈਣ ਲਈ ਕਿਹਾ ਪਰ ਉਸ ਦੇ ਮਾਪਿਆਂ ਨੇ ਉਸ 'ਤੇ ਦਬਾਅ ਬਣਾਇਆ ਕਿ ਉਹ ਅਪਣਾ ਬਿਆਨ ਬਦਲ ਦੇਵੇ। ਪੀੜਤਾ ਨੇ ਕਿਹਾ ਕਿ ਉਸ ਦੇ ਮਾਪਿਆਂ ਨੇ ਅਪਣੀ ਗੱਲ ਮਨਵਾਉਣ ਲਈ ਉਸ ਨਾਲ ਕੁੱਟਮਾਰ ਵੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਪ੍ਰਵਾਰ ਗ਼ਰੀਬ ਹੈ ਤੇ ਪੈਸੇ ਦੀ ਉਨ੍ਹਾਂ ਨੂੰ ਕਾਫ਼ੀ ਲੋੜ ਹੈ। ਉਸ ਨੇ ਕਿਹਾ ਕਿ ਕੋਈ ਵਿਅਕਤੀ ਉਨ੍ਹਾਂ ਦੇ ਘਰ ਆਇਆ ਅਤੇ ਉਸ ਦੇ ਮਾਪਿਆਂ ਨੂੰ ਐਡਵਾਂਸ ਵਜੋਂ ਪੰਜ ਲੱਖ ਰੁਪਏ ਦੇ ਕੇ ਚਲਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਪੀੜਤਾ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਉਸ ਦਾ ਪਿਤਾ ਮੌਕੇ ਤੋਂ ਫ਼ਰਾਰ ਹੋ ਗਿਆ।   (ਏਜੰਸੀਆਂ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement