ਅਦਾਕਾਰ ਦਾ ਨਿਸ਼ਾਨਾ- ਜਿਸ ਨੇ ਕੁਝ ਪੁੱਛਣਾ ਹੈ ਉਹ ਅੰਬਾਨੀ-ਅਡਾਨੀ ਨੂੰ ਪੁੱਛੋ, ਪੀਐਮ ਨੂੰ ਨਹੀਂ
Published : Mar 18, 2021, 11:12 am IST
Updated : Mar 18, 2021, 11:20 am IST
SHARE ARTICLE
Mukesh Ambani, Gautam Adani and PM Modi
Mukesh Ambani, Gautam Adani and PM Modi

ਕਮਾਲ ਰਾਸ਼ਿਦ ਖਾਨ ਨੇ ਕਿਹਾ ਹੁਣ ਸਰਕਾਰ ਦੀ ਕਿਸੇ ਮਾਮਲੇ ਵਿਚ ਕੋਈ ਜਵਾਬਦੇਹੀ ਨਹੀਂ ਰਹੀ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਕਮਾਲ ਰਾਸ਼ਿਦ ਖਾਨ ਨੇ ਟਵੀਟ ਜ਼ਰੀਏ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਹਮਲਾ ਬੋਲਿਆ ਹੈ। ਅਦਾਕਾਰ ਨੇ ਦੋਸ਼ ਲਗਾਇਆ ਹੈ ਕਿ ਹੁਣ ਸਰਕਾਰ ਦੀ ਕਿਸੇ ਮਾਮਲੇ ਵਿਚ ਕੋਈ ਜਵਾਬਦੇਹੀ ਨਹੀਂ ਰਹੀ ਹੈ। ਕਮਾਲ ਰਾਸ਼ਿਦ ਖਾਨ ਨੇ ਲਗਾਤਾਰ ਕਈ ਟਵੀਟ ਕੀਤੇ।

Pm modiPm modi

ਅਦਾਕਾਰ ਨੇ ਪਹਿਲੇ ਟਵੀਟ ਵਿਚ ਲਿਖਿਆ, ‘ਇਕ ਸਮਾਂ ਸੀ ਜਦੋਂ ਦੇਸ਼ ਵਿਚ ਸਰਕਾਰ ਹੁੰਦੀ ਸੀ। ਲੋਕ ਸਰਕਾਰ ਨੂੰ ਸਵਾਲ ਕਰਦੇ ਸੀ ਅਤੇ ਸਰਕਾਰ ਹਰ ਗੱਲ ਲਈ ਜਵਾਬਦੇਹ ਹੁੰਦੀ ਸੀ। ਲੋਕ ਜੰਤਰ ਮੰਤਰ ਅਤੇ ਇੰਡੀਆ ਗੇਟ ‘ਤੇ ਪ੍ਰਦਰਸ਼ਨ ਕਰਦੇ ਸੀ। ਹੁਣ ਦਿੱਲੀ ਦੂਰ ਹੈ। ਦੇਸ਼ ਪ੍ਰਾਈਵੇਟ ਹੋ ਚੁੱਕਾ ਹੈ। ਹੁਣ ਜਿਸ ਨੇ ਜੋ ਵੀ ਪੁੱਛਣਾ ਹੈ ਉਹ ਅੰਬਾਨੀ-ਅਡਾਨੀ ਨੂੰ ਪੁੱਛੋ, ਪ੍ਰਧਾਨ ਮੰਤਰੀ ਨੂੰ ਨਹੀਂ’।

Mukesh Ambani or Gautam AdaniMukesh Ambani and Gautam Adani

ਇਕ ਹੋਰ ਟਵੀਟ ਵਿਚ ਉਹਨਾਂ ਨੇ ਲਿਖਿਆ, ‘ਹੁਣ ਤਾਂ ਕਈ ਐਂਟੀ ਨੈਸ਼ਨਲ ਬੈਂਕ ਕਰਮਚਾਰੀ, ਬੀਮਾ ਕਰਮਚਾਰੀ ਅਤੇ ਵਿਦਿਆਰਥੀ ਹਰ ਦਿਨ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਾਡੀ ਪਿਆਰੇ ਮੋਦੀ ਜੀ ਅਤੇ ਸਰਕਾਰ ਖਿਲਾਫ਼ ਨਾਅਰੇ ਲਗਾ ਰਹੇ ਹਨ। ਕੁਝ ਟੀਵੀ ਚੈਨਲ ਤਾਂ ਉਹਨਾਂ ਦਾ ਸਮਰਥਨ ਵੀ ਕਰ ਰਹੇ ਹਨ’।

Kamaal Rashid KhanKamaal Rashid Khan

ਕਮਾਲ ਰਾਸ਼ਿਦ ਖਾਨ ਨੇ ਅੱਗੇ ਲਿਖਿਆ, ‘ਜੇਕਰ ਭਗਤਾਂ ਦੀ ਮੰਨੀਏ ਤਾਂ ਹੁਣ ਵਿਦਿਆਰਥੀਆਂ, ਕਿਸਾਨਾਂ, ਬੈਂਕ ਕਰਮਚਾਰੀਆਂ, ਸਿੱਖ, ਮੁਸਲਿਮ, ਦਲਿਤਾਂ ਦੀ ਤਰ੍ਹਾਂ 80%  ਭਾਰਤੀ ਐਂਟੀ ਨੈਸ਼ਨਲ ਹੋ ਚੁੱਕੇ ਹਨ। ਅਜਿਹੇ ਵਿਚ ਤਾਂ ਹੁਣ ਭਗਤਾਂ ਨੂੰ ਭੂਟਾਨ ਨਿਕਲ ਜਾਣਾ ਚਾਹੀਦਾ ਹੈ’। ਦੱਸ ਦਈਏ ਕਿ ਅਦਾਕਾਰ ਦੇ ਇਹ ਟਵੀਟ ਕਾਫੀ ਵਾਇਰਲ ਹੋ ਰਹੇ ਹਨ। ਯੂਜ਼ਰ ਲਗਾਤਾਰ ਕਮਾਲ ਰਾਸ਼ਿਦ ਖਾਨ ਦੇ ਟਵੀਟ ’ਤੇ ਅਪਣੀ ਪ੍ਰਤੀਕਿਰਿਆ ਦੇ ਰਹੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement