ਗਾਂ ਦੇ ਦੁਧ ਤੋਂ ਜ਼ਿਆਦਾ ਮਹਿੰਗਾ ਵਿਕ ਰਿਹਾ ਹੈ ਗਊਮੂਤਰ ਅਤੇ ਗੋਹਾ, 500 ਰੁਪਏ ਕੀਮਤ
Published : Mar 18, 2020, 10:35 am IST
Updated : Mar 18, 2020, 10:41 am IST
SHARE ARTICLE
Corona virus cow milk
Corona virus cow milk

ਅੰਗਰੇਜ਼ੀ ਅਖ਼ਬਾਰ ਦੀ ਇਕ ਰਿਪੋਰਟ ਮੁਤਾਬਕ ਕੋਰੋਨਾ ਦਾ...

ਨਵੀਂ ਦਿੱਲੀ: ਦੁਨੀਆਭਰ ਵਿਚ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਕਈ ਦੇਸ਼ਾਂ ਵਿਚ ਮਾਹੌਲ ਬਹੁਤ ਹੀ ਚਿੰਤਾਜਨਕ ਬਣ ਗਿਆ ਹੈ। ਈਰਾਨ ਅਤੇ ਇਟਲੀ ਵਿਚ ਸਥਿਤੀ ਹੁਣ ਹੋਰ ਵੀ ਜ਼ਿਆਦਾ ਗੰਭੀਰ ਹੋ ਗਈ ਹੈ। ਉੱਥੇ ਹੀ ਭਾਰਤ ਵਿਚ ਵੀ ਹੁਣ ਤਕ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧ ਕੇ 138 ਹੋ ਗਈ ਹੈ ਅਤੇ ਵੱਖ-ਵੱਖ ਰਾਜਾਂ ਨੇ ਇਸ ਨੂੰ ਮਹਾਂਮਾਰੀ ਐਲਾਨ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦਾ ਇਲਾਜ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। 

PhotoPhoto

ਅੰਗਰੇਜ਼ੀ ਅਖ਼ਬਾਰ ਦੀ ਇਕ ਰਿਪੋਰਟ ਮੁਤਾਬਕ ਕੋਰੋਨਾ ਦਾ ਅਸਰ ਵਧਣ ਨਾਲ-ਨਾਲ ਦੇਸ਼ ਵਿਚ ਗਊਮੂਤਰ ਅਤੇ ਗਾਂ ਦੇ ਗੋਹੇ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਰਿਪੋਰਟ ਮੁਤਾਬਕ ਗਊਮੂਤਰ 500 ਰੁਪਏ ਲੀਟਰ ਅਤੇ ਗਾਂ ਦਾ ਗੋਹਾ 500 ਰੁਪਏ ਕਿਲੋ ਵਿਕ ਰਿਹਾ ਹੈ। ਪੱਛਮ ਬੰਗਾਲ ਦੇ ਇਕ ਦੁੱਧ ਵਿਕਰੇਤਾ ਨੇ ਦਾਅਵਾ ਕੀਤਾ ਹੈ ਕਿ ਕੋਲ ਕੋਲਕਾਤਾ ਤੋਂ 20 ਕਿਲੋਮੀਟਰ ਦੂਰ ਸੜਕ ਕਿਨਾਰੇ ਇਕ ਦੁਕਾਨ ਲਗਾਈ ਜਿੱਥੇ ਗਊਮੂਤਰ ਅਤੇ ਗੋਹਾ ਵੇਚਿਆ ਜਾਂਦਾ ਹੈ।

PhotoPhoto

ਰਿਪੋਰਟ ਅਨੁਸਾਰ ਵਿਕਰੇਤਾ ਮਾਬੂਦ ਅਲੀ ਨੇ ਦਸਿਆ ਕਿ ਦੁਧ ਦੇ ਮੁਕਾਬਲੇ ਉਸ ਤੋਂ ਜ਼ਿਆਦਾ ਕਮਾਈ ਗਊਮੂਤਰ ਅਤੇ ਗਾਂ ਦੇ ਗੋਹੇ ਰਾਹੀਂ ਹੋ ਰਹੀ ਹੈ। ਗਊਮੂਤਰ ਅਤੇ ਗਾਂ ਦਾ ਗੋਹਾ 500 ਰੁਪਏ ਵਿਚ ਵਿਕ ਰਿਹਾ ਹੈ। ਦਿੱਲੀ ਅਤੇ ਕੋਲਕਾਤਾ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇਅ ਤੇ ਮੌਜੂਦ ਅਲੀ ਦੀ ਦੁਕਾਨ ਤੇ ਗੋਹੇ ਅਤੇ ਗਊਮੂਤਰ ਦੇ ਪੈਕਟ ਤਿਆਰ ਕੀਤੇ ਗਏ ਹਨ।

PhotoPhoto

ਇਕ ਮੀਡੀਆ ਰਿਪੋਰਟ ਮੁਤਾਬਕ ਅਲੀ ਨੇ ਅਪਣੀ ਦੁਕਾਨ ਤੇ ਇਕ ਪੋਸਟਰ ਵੀ ਲਗਾਇਆ ਹੈ ਜਿਸ ਤੇ ਲਿਖਿਆ ਹੈ ਕਿ ਗਊਮੂਤਰ ਪੀਓ ਅਤੇ ਕੋਰੋਨਾ ਵਾਇਰਸ ਤੋਂ ਬਚੋ। ਉਹਨਾਂ ਦਾਅਵਾ ਕੀਤਾ ਕਿ ਦਿੱਲੀ ਵਿਚ ਆਯੋਜਿਤ ਹਿੰਦੂ ਮਹਾਸਭਾ ਦੀ ਇਕ ਪਾਰਟੀ ਤੋਂ ਉਹਨਾਂ ਨੂੰ ਇਹ ਆਈਡੀਆ ਮਿਲਿਆ। ਅਲੀ ਨੇ ਦਸਿਆ ਕਿ ਉਹਨਾਂ ਕੋਲ ਦੋ ਗਾਵਾਂ ਹਨ। ਇਕ ਦੇਸੀ ਅਤੇ ਇਕ ਜਰਸੀ।

Corona VirusCorona Virus

ਜਦੋਂ ਉਹਨਾਂ ਨੇ ਟੀਵੀ ਗਊਮੂਤਰ ਪਾਰਟੀ ਦੇਖੀ ਤਾਂ ਉਹਨਾਂ ਨੂੰ ਇਸ ਵਿਚਾਰ ਆਇਆ ਕਿ ਉਹ ਗਊਮੂਤਰ ਅਤੇ ਗੋਹਾ ਵੇਚ ਕੇ ਵਧ ਫਾਇਦਾ ਚੁੱਕ ਸਕਦੇ ਹਨ। ਦਸ ਦਈਏ ਕਿ ਬੀਤੇ ਦਿਨਾਂ ਵਿਚ ਭਾਰਤ ਹਿੰਦੂ ਮਹਾਸਭਾ ਨੇ ਦਾਅਵਾ ਕੀਤਾ ਸੀ ਕਿ ਗਊਮੂਤਰ ਨਾਲ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਅਖਿਲ ਭਾਰਤ ਹਿੰਦੂ ਮਹਾਸਭਾ ਨੇ ਗਊਮੂਤਰ ਪੀਣ ਲਈ ਇਕ ਪਾਰਟੀ ਦਾ ਆਯੋਜਨ ਵੀ ਕੀਤਾ ਸੀ ਜਿਸ ਵਿਚ ਕਈ ਲੋਕਾਂ ਨੇ ਸ਼ਿਰਕਤ ਕੀਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement