ਸੁਹਾਗਰਾਤ 'ਤੇ ਨਪੁੰਸਕ ਪਤੀ ਨੇ ਪਤਨੀ ਕੋਲ ਭੇਜ ਦਿਤਾ ਦੋਸਤ 
Published : Nov 17, 2018, 3:03 pm IST
Updated : Nov 17, 2018, 3:06 pm IST
SHARE ARTICLE
The Bride
The Bride

ਲਾੜੀ ਨੇ ਵਿਰੋਧ ਕੀਤਾ ਅਤੇ ਪਰਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿਤੀ।

ਮੇਰਠ, ( ਭਾਸ਼ਾ)  : ਲਿਸਾੜੀ ਗੇਟ ਦੀ ਆਸ਼ਿਆਨਾ ਕਲੋਨੀ ਵਿਚ ਵਿਆਹ ਤੋਂ ਬਾਅਦ ਸੁਹਾਗਰਾਤ ਨੂੰ ਨਪੁੰਸਕ ਪਤੀ ਨੇ ਅਪਣੀ ਪਤਨੀ ਦੇ ਕਮਰੇ ਵਿਚ ਅਪਣੇ ਦੋਸਤ ਨੂੰ ਭੇਜ ਦਿਤਾ। ਜਦ ਭੇਦ ਖੁਲ੍ਹਿਆ ਤਾਂ ਪਤੀ ਦੇ ਦੋਸਤ ਨੇ ਲਾੜੀ ਨਾਲ ਸਬੰਧ ਬਣਾਉਣ ਦਾ ਦਬਾਅ ਬਣਾਇਆ। ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਉਸ ਦਾ ਸੱਚ ਸਾਹਮਣੇ ਨਾ ਆਵੇ। ਲਾੜੀ ਨੇ ਵਿਰੋਧ ਕੀਤਾ ਅਤੇ ਪਰਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿਤੀ। ਲਾੜੀ ਜਦ ਅਪਣੇ ਮਾਂ ਬਾਪ ਕੋਲ ਪਹੁੰਚੀ ਤਾਂ ਪੰਚਾਇਤ ਬੈਠੀ ਅਤੇ ਘੰਟਿਆਂ ਤੱਕ ਵਿਵਾਦ ਚਲਿਆ।

ਆਖਰ ਨੂੰ ਦੋ ਲੱਖ ਰੁਪਏ ਅਤੇ ਸਮਾਨ ਵਾਪਸ ਦਿਤੇ ਜਾਣ ਤੋਂ ਬਾਅਦ ਪੰਚਾਇਤ ਨੇ ਦੋਨਾਂ ਦਾ ਤਲਾਕ ਕਰਵਾ ਦਿਤਾ। ਲਿਸਾੜੀ ਗੇਟ ਦੀ ਬਾਂਸਾ ਵਾਲੀ ਗਲੀ ਨਿਵਾਸੀ ਇਕ ਕੁੜੀ ਦਾ ਵਿਆਹ 10 ਨਵੰਬਰ ਨੂੰ ਆਸ਼ਿਆਨਾ ਕਲੋਨੀ ਵਿਖੇ ਹੋਇਆ ਸੀ। ਸੁਹਾਗਰਾਤ ਨੂੰ ਲਾੜੀ ਕੋਲ ਲਾੜੇ ਨੇ ਅਪਣੇ ਇਕ ਦੋਸਤ ਨੂੰ ਭੇਜ ਦਿਤਾ। ਇਸੇ ਦੌਰਾਨ ਲਾੜੀ ਦੇ ਸਾਹਮਣੇ ਇਹ ਭੇਦ ਖੁਲ੍ਹ ਗਿਆ ਅਤੇ ਉਸ ਨੇ ਵਿਰੋਧ ਕੀਤਾ। ਲਾੜਾ ਅਤੇ ਉਸ ਦੇ ਪਰਵਾਰ ਦੇ ਅੱਠ ਮੈਂਬਰ ਲਾੜੀ ਨੂੰ ਵਿਦਾ ਕਰਾਉਣ ਬਾਂਸਾ ਵਾਲੀ ਗਲੀ ਪੁੱਜੇ।

ਲਾੜੀ ਦੇ ਪਰਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਉਸੇ ਵੇਲੇ ਲਾੜੇ ਅਤੇ ਉਸ ਦੇ ਪਰਵਾਰ ਵਾਲਿਆਂ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਪੂਰੀ ਬਰਾਦਰੀ ਨੂੰ ਬੁਲਾ ਲਿਆ ਅਤੇ ਸਾਰਾ ਮਾਮਲਾ ਪੰਚਾਇਤ  ਦੇ ਸਾਹਮਣੇ ਰੱਖਿਆ। ਪੰਚਾਇਤ ਵਿਚ ਦੋਹਾਂ ਪੱਖਾਂ ਦੀ ਗੱਲ ਸੁਣੀ ਗਈ। ਜਿਸ ਵਿਚ ਇਹ ਸਾਫ ਹੋ ਗਿਆ ਕਿ ਲਾੜੇ ਨੇ ਲਾੜੀ ਕੋਲ ਅਪਣੇ ਦੋਸਤ ਨੂੰ ਭੇਜਿਆ ਸੀ।

ਇਸ ਤੋਂ ਬਾਅਦ ਪੰਚਾਂ ਨੇ ਵਿਆਹ ਤੇ ਖਰਚ ਕੀਤੇ ਗਏ ਦੋ ਲੱਖ ਰੁਪਏ, ਸਮਾਨ ਅਤੇ ਗਹਿਣੇ ਵਾਪਸ ਕਰਨ ਦਾ ਫੈਸਲਾ ਸੁਣਾਇਆ। ਰਾਤ ਲਗਭਗ 9 ਵਜੇ ਸਾਰਾ ਸਮਾਨ ਉਥੇ ਹੀ ਲਾੜੀ ਦੇ ਘਰ ਵਾਪਸ ਲਿਆਂਦਾ ਗਿਆ। ਇਸ ਤੋਂ ਬਾਅਦ ਪੰਚਾਇਤ ਨੇ ਦੋਹਾਂ ਦਾ ਤਲਾਕ ਕਰਵਾ ਦਿਤਾ। ਕੁਝ ਲੋਕਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿਤੀ ਗਈ ਸੀ। ਪੰਚਾਇਤ ਵੱਲੋਂ ਪੁਲਿਸ ਨੂੰ ਇਹ ਦੱਸੇ ਜਾਣ ਤੇ ਕਿ ਮਾਮਲਾ ਪਰਵਾਰਕ ਹੈ ਅਤੇ ਪੰਚਾਇਤ ਇਸ ਤੇ ਫੈਸਲਾ ਕਰ ਰਹੀ ਹੈ। ਇਸ ਤੋਂ ਬਾਅਦ ਪੰਚਾਇਤ ਵਾਪਸ ਚਲੀ ਗਈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement