ਦਿੱਲੀ 'ਚ ਹਵਾ ਦੀ ਗੁਣਵੱਤਾ 'ਬੇਹੱਦ ਖ਼ਰਾਬ' ਪੱਧਰ 'ਤੇ, ਸਾਹ ਲੈਣਾ ਹੋਇਆ ਔਖਾ
Published : Oct 17, 2019, 11:23 am IST
Updated : Oct 17, 2019, 11:23 am IST
SHARE ARTICLE
Delhi major pollutants
Delhi major pollutants

ਰਾਜਧਾਨੀ ਦਿੱਲੀ 'ਚ ਵੀਰਵਾਰ ਨੂੰ ਇੱਕ ਵਾਰ ਫਿਰ ਪ੍ਰਦੂਸ਼ਣ ਦੇ ਚਲਦਿਆਂ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਸ਼੍ਰੇਣੀ 'ਚ ਪਹੁੰਚ ਗਈ ਹੈ। ..

ਨਵੀਂ ਦਿੱਲੀ :  ਰਾਜਧਾਨੀ ਦਿੱਲੀ 'ਚ ਵੀਰਵਾਰ ਨੂੰ ਇੱਕ ਵਾਰ ਫਿਰ ਪ੍ਰਦੂਸ਼ਣ ਦੇ ਚਲਦਿਆਂ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਸ਼੍ਰੇਣੀ 'ਚ ਪਹੁੰਚ ਗਈ ਹੈ। ਅੱਜ ਸਵੇਰੇ ਏਅਰ ਕੁਆਲਿਟੀ ਇੰਡੈਕਸ (ਹਵਾ ਦੀ ਗੁਣਵੱਤਾ) 391 ਨੂੰ ਛੂਹ ਗਿਆ। ਉੱਧਰ ਦਿੱਲੀ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਦਿੱਲੀ ਵਿਚ ਹਵਾ ਦੀ ਗੁਣਵੱਤਾ ਪਿਛਲੇ 7-8 ਮਹੀਨਿਆਂ ਤੋਂ ਚੰਗੀ ਜਾਂ ਮੱਧ ਸਥਿਤੀ ਵਿਚ ਸੀ ਪਰ ਹੁਣ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵੱਧ ਗਿਆ ਹੈ।

Delhi major pollutantsDelhi major pollutants

ਦੀਵਾਲੀ 'ਤੇ ਪਟਾਕੇ ਚਲਾਏ ਜਾਣ ਤੋਂ ਬਾਅਦ ਉਠਣ ਵਾਲਾ ਧੂੰਆਂ ਵੀ ਹਵਾ ਨੂੰ ਖਰਾਬ ਕਰੇਗਾ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਸਾੜੀ ਜਾ ਰਹੀ ਪਰਾਲੀ ਕਾਰਨ ਦਿੱਲੀ 'ਚ ਲਗਾਤਾਰ ਹਵਾ ਦੀ ਗੁਣਵੱਤਾ ਖਰਾਬ ਪੱਧਰ 'ਤੇ ਆ ਰਹੀ ਹੈ। 

Delhi major pollutantsDelhi major pollutants

ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਦੀ ਪ੍ਰਧਾਨਗੀ 'ਚ ਹੋਣ ਵਾਲੀ ਬੈਠਕ ਵਿਚ ਹਵਾ ਪ੍ਰਦੂਸ਼ਣ ਰੋਕਾਂ ਲਈ ਸੂਬਾ ਸਰਕਾਰਾਂ ਦੇ ਪੱਧਰ 'ਤੇ ਹੁਣ ਤਕ ਕੀਤੇ ਗਏ ਉਪਾਵਾਂ ਦੀ ਸਮੀਖਿਆ ਕੀਤੀ ਜਾਵੇਗੀ। ਬੈਠਕ ਵਿਚ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵਾਤਾਵਰਣ ਮੰਤਰੀਆਂ ਅਤੇ ਵਧੀਕ ਮੁੱਖ ਸਕੱਤਰਾਂ ਅਤੇ ਮੁੱਖ ਸਕੱਤਰ (ਵਾਤਾਵਰਣ) ਨੂੰ ਬੁਲਾਇਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement