Delhi News : ਵਰਲਡ ਸਕਿਲ 'ਚ ਚਮਕੇ ਭਾਰਤੀ, 16 ਮੈਡਲ ਜਿੱਤੇ

By : BALJINDERK

Published : Sep 17, 2024, 12:15 pm IST
Updated : Sep 17, 2024, 12:21 pm IST
SHARE ARTICLE
file photo
file photo

Delhi News : 70 ਮੁਲਕਾਂ ਦੇ 1400 ਤੋਂ ਵੱਧ ਮੁਕਾਬਲੇਬਾਜ਼ ਹੋਏ ਸ਼ਾਮਲ, ਭਾਰਤ ਦੇ 60 ਨੌਜਵਾਨਾਂ ਨੇ 52 ਵੱਖ- ਵੱਖ ਮੁਕਾਬਲਿਆਂ 'ਚ ਦਿਖਾਈ ਪ੍ਰਤਿਭਾ

Delhi News : ਭਾਰਤ ਨੂੰ ਹੁਨਰ ਦੀ ਆਲਮੀ ਰਾਜਧਾਨੀ ਬਣਾਉਣ ਦੇ ਸਰਕਾਰ ਦੇ ਯਤਨਾਂ ਵਿਚਾਲੇ ਹੁਨਰ ਦਾ ਓਲੰਪਿਕ ਕਹੇ ਜਾ ਰਹੇ ਵਰਲਡ ਸਕਿੱਲ- 2024 'ਚ ਭਾਰਤੀਆਂ ਨੇ ਪ੍ਰਤਿਭਾ ਦਿਖਾਈ ਹੈ। ਫਰਾਂਸ ਦੇ ਲਿਓਨ ਵਿਚ ਕਰਵਾਏ ਗਏ ਇਸ ਕੌਮਾਂਤਰੀ ਦੋ ਵਰ੍ਹਾ ਅਧਾਰਤ ਮੁਕਾਬਲੇ ਵਿਚ ਭਾਰਤ ਦੇ ਨੌਜਵਾਨਾਂ ਨੇ ਚਾਰ ਕਾਂਸੇ ਦੇ ਅਤੇ 12 ਬਿਹਤਰੀਨ ਸਮੇਤ ਕੁਲ 16 ਮੈਡਲ ਆਪਣੇ ਨਾਂ ਕੀਤੇ ਹਨ। ਇਨ੍ਹਾਂ ਵਿੱਚੋਂ ਸਭ ' ਤੋਂ ਵੱਧ ਤਿੰਨ ਕਰਨਾਟਕ ਤਾਂ ਦੋ-ਦੋ ਮੈਡਲ ਦਿੱਲੀ, ਓਡੀਸ਼ਾ ਤੇ ਬੰਗਾਲ ਦੇ ਨੌਜਵਾਨਾਂ ਨੇ ਜਿੱਤੇ ਹਨ।

ਇਹ ਵੀ ਪੜੋ : Delhi News : ਜੁਰਮਾਨਾ ਦੇ ਕੇ ਖ਼ਤਮ ਹੋ ਸਕਦੇ ਨੇ ਪੰਜ ਕਰੋੜ ਤੱਕ ਦੇ ਫੇਮਾ ਮਾਮਲੇ  

ਇਸ ਮੁਕਾਬਲੇ ਵਿਚ 70 ਮੁਲਕਾਂ ਦੇ 1400 ਤੋਂ ਵੱਧ ਮੁਕਾਬਲੇਬਾਜ਼ ਸ਼ਾਮਲ ਹੋਏ ਹਨ। ਹੁਨਰ ਵਿਕਾਸ ਤੇ ਉੱਦਮਸ਼ੀਲਤਾ ਮੰਤਰਾਲਾ ਨੇ ਇੰਡੀਆ ਸਕਿਲ ਮੁਕਾਬਲੇ ਦੇ ਜ਼ਰੀਏ ਮੁਲਕ ਤੋਂ ਅਜਿਹੇ ਨੌਜਵਾਨਾਂ ਨੂੰ ਚਿੰਨ੍ਹਤ ਕੀਤਾ ਗਿਆ ਸੀ, ਜੋ ਕਿ ਆਲਮੀ ਹੁਨਰਮੰਦੀ ਵਿਚ ਸ਼ਾਮਲ ਵਿਧਾਵਾਂ ਦਾ ਹੁਨਰ ਰੱਖਦੇ ਹਨ। ਕਈ ਗੇੜਾਂ ਦੀ ਪ੍ਰਕਿਰਿਆ ਮਗਰੋਂ ਵੱਖ-ਵੱਖ ਸੂਬਿਆਂ ਤੋਂ 60 ਮੁਕਾਬਲੇਬਾਜ਼ਾਂ ਦੀ ਚੋਣ ਵਰਲਡ ਸਕਿਲ-2024 ਲਈ ਕੀਤੀ ਗਈ। ਇਨ੍ਹਾਂ ਚੁਣੇ ਗਏ ਮੁਕਾਬਲੇਬਾਜ਼ਾਂ ਨੂੰ ਹੁਨਰ ਵਿਕਾਸ ਮੰਤਰਾਲਾ ਦੀ ਹੀ ਸੰਸਥਾ ਨੈਸ਼ਨਲ ਸਕਿੱਲ ਡਵੈਲਪਮੈਂਟ ਕਾਰਪੋਰੇਸ਼ਨ ਨੇ ਭਾਸ਼ਾ ਤੋਂ ਲੈ ਕੇ ਤਕਨੀਕੀ ਟਰੇਨਿੰਗ ਦਿੱਤੀ। ਉਸ ਮਗਰੋਂ ਫਰਾਂਸ ਵਿਚ ਕਰਵਾਏ ਵਰਲਡ ਸਕਿੱਲ ਮੁਕਾਬਲੇ ਵਿਚ ਇਨ੍ਹਾਂ ਨੌਜਵਾਨਾਂ ਨੇ ਆਪਣਾ ਹੁਨਰ ਦਿਖਾਇਆ ਹੈ। ਇਸ ਮੁਕਾਬਲੇ ਦੀ ਸਮਾਪਤੀ 15 ਸਤੰਬਰ ਨੂੰ ਹੋਈ ਸੀ। ਮੰਤਰਾਲੇ ਦਾ ਦਾਅਵਾ ਹੈ ਕਿ ਮੁਕਾਬਲੇਬਾਜ਼ਾਂ ਦੀ ਗਿਣਤੀ ਦੇ ਮਾਮਲੇ ਵਿਚ ਭਾਰਤ ਦਾ ਸੰਸਾਰ ਵਿਚ ਚੌਥਾ ਸਥਾਨ ਰਿਹਾ ਹੈ।

(For more news apart from  Indians shone in World Skill, won 16 medals News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement