ਕੋਰੋਨਾ ਮਹਾਂਮਾਰੀ 'ਚ ਔਰਤਾਂ ਨੂੰ ਸਮਰੱਥ ਬਣਾ ਰਹੇ ਹਨ ਭਾਰਤੀ ਮੂਲ ਦੇ ਐਮਐਮਏ ਫ਼ਾਈਟਰ ਭੁੱਲਰ
Published : Jun 17, 2020, 8:54 am IST
Updated : Jun 17, 2020, 8:54 am IST
SHARE ARTICLE
 Arjan Singh Bhullar
Arjan Singh Bhullar

ਫ਼ਾਈਟਰ ਅਰਜਨ ਸਿੰਘ ਭੁੱਲਰ ਕੋਵਿਡ -19 ਮਹਾਂਮਾਰੀ ਦੌਰਾਨ ਉਨ੍ਹਾਂ ਦੇ ਜੱਦੀ ਪਿੰਡ ਜਲੰਧਰ 'ਚ ਔਰਤਾਂ ਨੂੰ ਸਮਰਥ ਬਣਾਉਣ ਵਿਚ ਸਹਾਇਤਾ ਕਰ ਰਹੇ ਹਨ।

ਨਵੀਂ ਦਿੱਲੀ : ਭਾਰਤੀ ਮੂਲ ਦੇ ਮਿਕਸਡ ਮਾਰਸ਼ਲ ਆਰਟਸ (ਐਮਐਮਏ) ਦੇ ਫ਼ਾਈਟਰ ਅਰਜਨ ਸਿੰਘ ਭੁੱਲਰ ਕੋਵਿਡ -19 ਮਹਾਂਮਾਰੀ ਦੌਰਾਨ ਉਨ੍ਹਾਂ ਦੇ ਜੱਦੀ ਪਿੰਡ ਜਲੰਧਰ 'ਚ ਔਰਤਾਂ ਨੂੰ ਸਮਰਥ ਬਣਾਉਣ ਵਿਚ ਸਹਾਇਤਾ ਕਰ ਰਹੇ ਹਨ। ਕੈਨੇਡਾ ਲਈ ਰਾਸ਼ਟਰਮੰਡਲ ਖੇਡਾਂ ਵਿਚ 2010 'ਚ ਸੋਨ ਤਗਮਾ ਜਿੱਤਣ ਵਾਲੇ ਭੁਲੱਰ ਬਾਅਦ ਵਿਚ ਐਮਐਮਏ 'ਚ ਸ਼ਾਮਲ ਹੋ ਗਏ।

 Arjan Singh BhullarArjan Singh Bhullar

'ਵਨ ਚੈਂਪੀਅਨਸ਼ਿਪਸ' ਇਸ ਸਿਤਾਰੇ ਨੇ ਅਪਣੇ ਪਿੰਡ ਬਿਲੀ ਭੁੱਲਰ ਦੀਆਂ ਔਰਤਾਂ ਨੂੰ ਮੌਜੂਦਾ ਸੰਕਟ ਦੇ ਸਮੇਂ ਮਾਸਕ ਬਣਾਉਣ ਵਿਚ ਸਹਾਇਤਾ ਲਈ ਸਿਲਾਈ ਮਸ਼ੀਨਾਂ, ਕਪੜਾ ਅਤੇ ਹੋਰ ਬਹੁਤ ਸਾਰੀਆਂ ਸਮੱਗਰੀਆਂ ਪ੍ਰਦਾਨ ਕੀਤੀਆਂ ਹਨ। 34 ਸਾਲਾ ਖਿਡਾਰੀ ਨੇ ਹਾਲ ਹੀ ਵਿਚ ਇਕ ਅਜਿਹੀ ਸਹੂਲੀਅਤ ਬਣਾਈ ਹੈ ਜਿਥੇ ਔਰਤਾਂ ਸਮਾਜਕ ਗਤੀਵਿਧੀਆਂ ਲਈ ਮਿਲ ਸਕਦੀਆਂ ਹਨ।

Corona VirusCorona Virus

ਭੁੱਲਰ ਨੇ ਕਿਹਾ, “''ਮੈਂ ਬਚਪਨ ਤੋਂ ਹੀ ਅਕਸਰ ਭਾਰਤ ਆਉਂਦਾ ਰਹਿੰਦਾ ਹਾਂ। ਅਸੀਂ ਔਰਤਾਂ ਦੀਆਂ ਸਮਾਜਕ ਗਤੀਵਿਧੀਆਂ ਲਈ ਪਿੰਡ ਦੇ ਅੰਦਰ ਇਕ ਵਿਸ਼ੇਸ਼ ਜਗ੍ਹਾ ਬਣਾਈ ਹੈ, ਕਿਉਂਕਿ ਉਹ ਮਰਦਾਂ ਦੀ ਤਰ੍ਹਾਂ ਕਿਤੇ ਵੀ ਜਾਣ ਲਈ ਸੁਤੰਤਰ ਨਹੀਂ ਹਨ।'' ਭੁੱਲਰ ਦਾ ਅਗਲਾ ਮੁਕਾਬਲਾ ਇਕ ਹੈਵੀਵੇਟ ਵਰਲਡ ਚੈਂਪੀਅਨਸ਼ਿਪ ਵਿਚ ਬ੍ਰਾਂਡੋਨ ਵੇਰਾ ਨਾਲ ਹੋਵੇਗਾ।

Arjan Singh BhullarArjan Singh Bhullar

ਭੁੱਲਰ ਨੇ ਕਿਹਾ, ਔਰਤਾਂ ਬਹੁਤ ਵਧੀਆ ਸਮਾਂ ਬਤੀਤ ਕਰ ਰਹੀਆਂ ਹਨ ਅਤੇ ਮਹਾਂਮਾਰੀ ਦੌਰਾਨ ਉਹ ਮੇਰੀ ਦਿਤੀਆਂ ਗਈਆਂ ਸਿਲਾਈ ਮਸ਼ੀਨਾਂ ਨਾਲ ਮਾਸਕ ਬਣਾ ਰਹੀਆਂ ਹਨ। ਇਹ ਔਰਤਾਂ ਨਾ ਸਿਰਫ਼ ਸਵੈ-ਨਿਰਭਰ ਹਨ, ਬਲਕਿ ਪੂਰੇ ਪਿੰਡ ਅਤੇ ਨੇੜਲੇ ਖੇਤਰ ਦੀ ਸਹਾਇਤਾ ਅਤੇ ਸਮਰਥ ਕਰ ਰਹੀਆਂ ਹਨ। ”

Arjan Singh BhullarArjan Singh Bhullar

ਭੁੱਲਰ ਨੇ ਭਾਰਤ ਵਿਚ ਮਿਕਸਡ ਮਾਰਸ਼ਲ ਆਰਟ ਨੂੰ ਉਤਸ਼ਾਹਤ ਕਰਨ ਲਈ ਪਿੰਡ 'ਚ ਇਕ ਜਿਮ ਵੀ ਬਣਾਇਆ ਹੈ। ਭੁੱਲਰ ਨੇ ਪਿਛਲੇ ਅਕਤੂਬਰ 'ਚ ਟੋਕਿਓ ਵਿਚ ਇਕ ਚੈਂਪੀਅਨਸ਼ਿਪ ਤੋਂ ਸ਼ੁਰੂਆਤ ਕੀਤੀ ਸੀ ਅਤੇ ਚੋਟੀ ਦੇ ਦਾਅਵੇਦਾਰ ਮੌਰੋ ਸੇਰੀਲੀ ਨੂੰ ਹਰਾਇਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement