ਮੈਸੂਰ ਤੋਂ ਬੇਲਾਰੀ ਜਾ ਰਹੇ ਜਹਾਜ਼ ਦੀ ਪਿੰਡ ‘ਚ ਕਰਾਉਣੀ ਪਈ ਐਂਮਰਜੈਂਸੀ ਲੈਡਿੰਗ
Published : Feb 17, 2020, 4:05 pm IST
Updated : Feb 17, 2020, 4:05 pm IST
SHARE ARTICLE
AirCraft
AirCraft

ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਬ੍ਰਹਮਾ ਸਮੁਦਰਮ ਮੰਡਲ ਦੇ ਇਰਾਦਿਕੇਰਾ...

ਅਨੰਤਪੁਰ: ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਬ੍ਰਹਮਾ ਸਮੁਦਰਮ ਮੰਡਲ ਦੇ ਇਰਾਦਿਕੇਰਾ ਪਿੰਡ ਵਿੱਚ ਸੋਮਵਾਰ ਨੂੰ ਇੱਕ ਨਿਜੀ ਏਅਰਕ੍ਰਾਫਟ ਦੀ ਸਫ਼ਲਤਾਪੂਰਵਕ ਐਮਰਜੈਂਸੀ ਲੈਂਡਿੰਗ ਹੋਈ। ਇਹ ਏਅਰਕ੍ਰਾਫਟ ਮੈਸੂਰ ਤੋਂ ਬੇੱਲਾਰੀ ਜਾ ਰਿਹਾ ਸੀ। ਬ੍ਰਹਮਾ ਸਮੁਦਰਮ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਨਾਗੇਂਦਰ ਪ੍ਰਸਾਦ ਨੇ ਦੱਸਿਆ ਕਿ ਜਹਾਜ਼ ਨੂੰ ਤੇਲ ਦੇ ਲੀਕ ਹੋਣ ਦੇ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ।

AirCraftAirCraft

ਹੈਲਿਕਾਪਟਰ ਵਿੱਚ ਦੋ ਪਾਇਲਟ ਅਤੇ ਇੱਕ ਤਕਨੀਸ਼ਿਅਨ ਸਵਾਰ ਸਨ। ਉਨ੍ਹਾਂ ਨੇ ਦੱਸਿਆ ਕਿ ਐਮਰਜੈਂਸੀ ਲੈਂਡਿੰਗ ਦੇ ਕਾਰਨ ਕੋਈ ਨੁਕਸਾਨ ਜਾਂ ਜਖ਼ਮੀ ਨਹੀਂ ਹੋਇਆ ਹੈ। ਨਾ ਹੀ ਕਿਸੇ ਤਰ੍ਹਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ।

ਇੱਥੇ ਦੱਸਣਯੋਗ ਹੈ ਕਿ ਹਾਲ ਹੀ ‘ਚ ਬੀਤੇ ਹਫ਼ਤੇ ਫ਼ੌਜ ਦੇ ਇੱਕ ਹੈਲੀਕਾਪਟਰ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਸੀ, ਜਿਸ ਨੂੰ ਪਾਈਲਟ ਨੇ ਬੜੀ ਸੂਝ-ਬੂਝ ਦੇ ਨਾਲ ਸੁਰੱਖਿਅਤ ਲੈਂਡ ਕਰਵਾਇਆ ਸੀ। ਇਹ ਹੈਲੀਕਾਪਟਰ ਰੋਪੜ ਜ਼ਿਲ੍ਹੇ ਦੇ ਕੁਰਾਲੀ ਇਲਾਕੇ ਵਿੱਚ ਸਥਿਤ ਪਿੰਡ ਬਨਮਾਜਰਾ ਦੇ ਇੱਕ ਖੇਤ ਵਿੱਚ ਉਤਾਰਿਆ ਗਿਆ। ਗਨੀਮਤ ਰਹੀ ਕਿ ਕਿਸੀ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।

HelicaptorHelicaptor

ਇਸ ਲੈਂਡਿੰਗ ਨੂੰ ਫ਼ੌਜ ਦੇ ਅਧਿਕਾਰੀ ਟਰੇਨਿੰਗ ਦਾ ਹਿੱਸਾ ਦੱਸ ਰਹੇ ਹਨ। ਜਦ ਪਿੰਡ ਬਨਮਾਜਰਾ ਦੇ ਖੇਤਾਂ ਵਿੱਚ ਅਚਾਨਕ ਇੱਕ ਹੈਲੀਕਾਪਟਰ ਉਤਰਦਾ ਦਿਖਾਈ ਦਿੱਤਾ। ਫ਼ੌਜ ਦੇ ਇੱਕ ਹੈਲੀਕਾਪਟਰ ਨੇ 3 ਅਫਸਰਾਂ ਨੂੰ ਲੈ ਕੇ ਪਟਿਆਲਾ ਤੋਂ ਪਠਾਨਕੋਟ ਦੇ ਲਈ ਉਡਾਣ ਭਰੀ। ਜਦੋਂ ਇਹ ਰੋਪੜ ਦੇ ਕੁਰਾਲੀ ਇਲਾਕੇ ਤੋਂ ਲੰਘਿਆ ਤਾਂ ਅਚਾਨਕ ਇਸ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ। ਇਸ ਦੇ ਬਾਅਦ ਪਾਇਲਟ ਨੇ ਸੂਝ ਬੂਝ ਦਿਖਾਉਂਦੇ ਹੋਏ ਹੈਲੀਕਾਪਟਰ ਨੂੰ ਸੁਰੱਖਿਅਤ ਢੰਗ ਨਾਲ ਐਮਰਜੈਂਸੀ ਲੈਂਡ ਕਰਵਾਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement