ਮੁੰਬਈ 'ਚ ਦੁਕਾਨ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਣ ਤੋਂ ਬਾਅਦ ਭਾਜਪਾ ਨੇਤਾ ਗਿ੍ਰਫਤਾਰ
Published : Jan 17, 2019, 11:33 am IST
Updated : Jan 17, 2019, 11:33 am IST
SHARE ARTICLE
Arrested
Arrested

ਪੁਲਿਸ ਨੇ ਠਾਣੇ ਜਿਲ੍ਹੇ 'ਚ ਤੋਹਫੇ ਦੇ ਨਾਮ 'ਤੇ ਹਥਿਆਰ ਵੇਚਣ ਵਾਲੇ ਦੁਕਾਨ ਤੋਂ ਤਲਵਾਰ, ਚਾਕੂ ਅਤੇ ਖੋਖਰੀ ਸਮੇਤ ਕਰੀਬ 170 ਹੱਥਿਆਰ ਜਬਤ ਕੀਤੇ ਹਨ। ਪੁਲਿਸ ਨੇ ਇਸ ...

ਮੁੰਬਈ: ਪੁਲਿਸ ਨੇ ਠਾਣੇ ਜਿਲ੍ਹੇ 'ਚ ਤੋਹਫੇ ਦੇ ਨਾਮ 'ਤੇ ਹਥਿਆਰ ਵੇਚਣ ਵਾਲੇ ਦੁਕਾਨ ਤੋਂ ਤਲਵਾਰ, ਚਾਕੂ ਅਤੇ ਖੋਖਰੀ ਸਮੇਤ ਕਰੀਬ 170 ਹੱਥਿਆਰ ਜਬਤ ਕੀਤੇ ਹਨ। ਪੁਲਿਸ ਨੇ ਇਸ ਸੰਬੰਧ 'ਚ ਭਾਜਪਾ ਦੀ ਡੌਮੀਵਾਲੀ ਇਕਾਈ ਦੇ ਇਕ ਅਧਿਕਾਰੀ ਨੂੰ ਗਿ੍ਰਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਖੁਫਿਆ ਸੂਚਨਾ ਦੇ ਅਧਾਰ 'ਤੇ ਸੋਮਵਾਰ ਦੀ ਰਾਤ ਨੂੰ ਡੌਮੀਵਾਲੀ 'ਚ ਟਿੱਕਾ ਨਗਰ ਇਲਾਕੇ 'ਚ ਸਥਿਤ ਇਕ ਦੁਕਾਨ 'ਤੇ ਛਾਪਾ ਮਾਰਿਆ ਗਿਆ ਅਤੇ ਦੁਕਾਨ ਦੇ ਮਾਲਿਕ ਧਨੰਜਯ ਕੁਲਕਰਣੀ (49) ਨੂੰ ਮੰਗਲਵਾਰ ਨੂੰ ਸਵੇਰੇ ਗਿ੍ਰਫਤਾਰ ਕਰ ਲਿਆ ਗਿਆ।

Arrested Arrested

ਭਾਜਪਾ ਨੇ ਪੁਸ਼ਟੀ ਕੀਤੀ ਕਿ ਕੁਲਕਰਨੀ ਡੌਮੀਵਾਲੀ 'ਚ ਪਾਰਟੀ ਦੀ ਈਕਾਈ ਦਾ ਉੱਚ-ਪ੍ਰਧਾਨ ਹੈ। ਥਾਨੇ ਅਪਰਾਧ ਸ਼ਾਖਾ ਕਲਿਆਣ ਯੂਨਿਟ ਦੇ ਸੀਨੀਅਰ ਇੰਸਪੈਕਟਰ ਸੰਜੂ ਜਾਨ ਨੇ ਕਿਹਾ ਕਿ ਇਕ ਖੁਫੀਆ ਸੂਚਨਾ ਦੇ ਆਧਾਰ 'ਤੇ ਫ਼ੈਸ਼ਨ ਅਤੇ ਕੌਸਮੈਟਿਕ ਉਤਪਾਦ ਦਾ ਕੰਮ ਕਰਨ ਵਾਲੀ ਦੁਕਾਨ ਤਪੱਸਿਆ ਹਾਉਸ ਆਫ ਫ਼ੈਸ਼ਨ 'ਚ ਛਾਪਾ ਮਾਰਿਆ ਗਿਆ।  ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਥਿਆਰਾਂ ਨੂੰ ਉਪਹਾਰ ਦੇ ਨਾਮ 'ਤੇ ਵੇਚਣ ਲਈ ਰੱਖਿਆ ਗਿਆ ਸੀ। 

Arrested Arrested

ਦੂਜੇ ਪਾਸੇ ਇਸ ਮਾਮਲੇ ਬਾਰੇ ਜਾਨ ਨੇ ਕਿਹਾ ਕਿ ਛਾਪੇ  ਦੇ ਦੌਰਾਨ ਏਅਰ ਗਨ, 10 ਤਲਵਾਰ, 38 ਪ੍ਰੈਸ ਬਟਨ ਚਾਕੂ, 25 ਗੰਡਾਸੇ, ਨੌਂ ਖੋਖਰੀ, ਤਿੰਨ ਕੁਲਹਾੜੀ, ਇਕ ਦਰਾਂਤੀ ਸਮੇਤ 170 ਹਥਿਆਰ ਬਰਾਮਦ ਕੀਤੇ ਗਏ।’ ਉਨ੍ਹਾਂ ਨੇ ਕਿਹਾ ਕਿ ‘ਕੁਲਕਰਣੀ ਨੇ ਦੱਖਣ ਮੁੰਬਈ 'ਚ ਕਰਾਫੋਰਡ ਮਾਰਕੇਟ ਦੇ ਨਾਲ-ਨਾਲ ਪੰਜਾਬ ਅਤੇ ਰਾਜਸਥਾਨ ਤੋਂ ਹਥਿਆਰ ਖਰੀਦੇ ਸਨ। ਅਧਿਕਾਰੀ ਨੇ ਦੱਸਿਆ ਕਿ ਜਬਤ ਕੀਤੇ ਗਏ ਹਥਿਆਰਾਂ ਦੀ ਕੀਮਤ 1.86 ਲੱਖ ਰੁਪਏ ਹੈ।

ਇਹ ਦੁਕਾਨ ਪਿਛਲੇ ਸੱਤ ਮਹੀਨੇ ਤੋਂ ਚੱਲ ਰਹੀ ਹੈ। ਪੁਲਿਸ ਨੇ ਦੱਸਿਆ ਕਿ ਕੁਲਕਰਣੀ ਨੂੰ ਮੰਗਲਵਾਰ ਨੂੰ ਇਕ ਸਥਾਨਕ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ,  ਜਿੱਥੇ ਉਸ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿਤਾ ਗਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement