"ਮੋਦੀ ਦੇ ਰਾਜ ਵਿੱਚ ਨਾ ਦਿੱਲੀ ਸੁਰੱਖਿਅਤ ਅਤੇ ਨਾ ਹੀ ਇਹ ਦੇਸ਼"
Published : Dec 16, 2019, 3:19 pm IST
Updated : Dec 16, 2019, 4:43 pm IST
SHARE ARTICLE
Jamia millia islamia university student
Jamia millia islamia university student

ਜਾਮੀਆ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਰੋ ਰੋ ਕੇ ਸੁਣਾਈ ਹੱਡ-ਬੀਤੀ

ਨਵੀਂ ਦਿੱਲੀ: ਦਿੱਲੀ ਦੀ ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਟੀ ਵਿਚ ਪੁਲਿਸ ਵਾਲਿਆਂ ਵਲੋਂ ਵਿਦਿਆਰਥੀਆਂ ਤੇ ਕੀਤੇ ਲਾਠੀਚਾਰਜ ਤੋਂ ਬਾਅਦ ਵਿਦਿਆਰਥੀਆਂ ਦ ਗੁੱਸਾ ਭਾਜਪਾ ਸਰਕਾਰ ਤੇ ਫੁੱਟਣਾ ਸ਼ੁਰੂ ਹੋ ਗਿਆ ਜਿਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਦਿੱਲੀ ਵੀ ਸੁਰੱਖਿਅਤ ਨਹੀਂ ਰਹੀ ਅਤੇ ਨਾ ਹੀ ਇਹ ਮੁਲਕ ਸੁਰੱਖਿਅਤ ਰਿਹਾ ਹੈ।

PhotoPhoto ਅਜਿਹੀ ਹੀ ਵਿਦਿਆਰਥਣ ਜਿਸ ਨੇ ਇਹ ਸਾਰਾ ਕੁਝ ਆਪਣੀ ਅੱਖੀਂ ਦੇਖਿਆ ਹੈ ਉਸ ਨੇ ਰੋ ਰੋ ਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣਾ ਸਾਰਾ ਦਰਦ ਬਿਆਨਿਆ। ਉਸ ਨੇ ਕਿਹਾ ਕਿ ਜਦੋਂ ਇਹ ਸਭ ਕੁੱਝ ਸ਼ੁਰੂ ਹੋਇਆ ਸੀ ਉਦੋਂ ਉਹ ਲਾਇਬ੍ਰੇਰੀ ਵਿਚ ਸਨ। ਉਹਨਾਂ ਨੂੰ ਸੁਪਰਵਾਈਜ਼ਰ ਵੱਲੋਂ ਇਕ ਕਾਲ ਆਈ ਕਿ ਸਭ ਕੁੱਝ ਖਰਾਬ ਹੁੰਦਾ ਜਾ ਰਿਹਾ ਹੈ। ਉਹ ਜਾਣ ਹੀ ਵਾਲੀ ਸੀ ਕਿ ਵਿਦਿਆਰਥੀਆਂ ਦਾ ਇਕ ਝੁੰਡ ਭੱਜਦਾ ਹੋਇਆ ਅਤੇ 30 ਮਿੰਟ ਵਿਚ ਲਾਇਬ੍ਰੇਰੀ ਵਿਦਿਆਰਥੀਆਂ ਨਾਲ ਭਰ ਗਈ।

PhotoPhoto ਸਾਰੇ ਲੜਕਿਆਂ ਦੇ ਸਿਰ ਚੋਂ ਖੂਨ ਨਿਕਲ ਰਿਹਾ ਸੀ। ਕੁੱਝ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਗਾਲ੍ਹਾਂ ਵੀ ਕੱਢੀਆਂ। ਉਹਨਾਂ ਨੇ ਸਾਰਿਆਂ ਨੂੰ ਬਾਹਰ ਜਾਣ ਲਈ ਬੋਲਿਆ। ਕਈ ਲੜਕੇ ਸੜਕ ਤੇ ਡਿੱਗੇ ਪਏ ਸਨ ਤੇ ਬੇਹੋਸ਼ ਸਨ। ਜਦੋਂ ਉਹ ਜਾ ਰਹੇ ਸਨ ਤਾਂ ਉਹਨਾਂ ਦੇ ਹੱਥ ਉਪਰ ਸਨ। ਥੋੜੀ ਦੇਰ ਬਾਅਦ ਕੁੱਝ ਲੜਕੇ ਲੜਕੀਆਂ ਦੇ ਹੋਸਟਲ ਵਿਚ ਆਏ ਤੇ ਉਹਨਾਂ ਕਿਹਾ ਕਿ ਲੜਕੀਆਂ ਨੂੰ ਕੁੱਟਣ ਲਈ ਮਹਿਲਾ ਅਧਿਕਾਰੀ ਇੱਥੇ ਆ ਰਹੀਆਂ ਹਨ।

PhotoPhotoਦੱਸ ਦਈਏ ਕਿ ਬੀਤੀ 15 ਦਸੰਬਰ ਨੂੰ ਦਿੱਲੀ ਸਥਿਤ ਜਾਮੀਆ ਯੂਨੀਵਰਸਿਟੀ ਦੇ ਅੰਦਰ ਵੜ ਕੇ ਪੁਲਿਸ ਨੇ ਵਿਦਿਆਰਥੀਆਂ ਤੇ ਅੰਨੇਵਾਹ ਲਾਠੀਚਾਰਜ ਕੀਤਾ। ਉਨ੍ਹਾਂ ਨੂੰ ਗੰਦੀਆਂ ਗਾਲ੍ਹਾਂ ਕੱਢੀਆਂ। ਕੁੜੀਆਂ ਨੂੰ ਵੀ ਕੁੱਟਿਆ ਮਾਰਿਆ ਗਿਆ। ਕਈ ਵਿਦਿਆਰਥੀ ਤਾਂ ਐਨੀ ਬੁਰੀ ਤਰਾਂ ਕੁੱਟੇ ਗਏ ਕਿ ਉਨ੍ਹਾਂ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ ਅਤੇ ਉਹ ਹਸਪਤਾਲ ਵਿਚ ਜ਼ੇਰੇ ਲਾਜ ਹਨ।

PhotoPhotoਵਿਦਿਆਰਥੀਆਂ ਵਲੋਂ ਨਾਗਰਿਕਤਾ ਸੋਧ ਬਿਲ ਖਿਲਾਫ ਸ਼ਾਂਤ ਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਕੁਝ ਵਿਦਿਆਰਥੀ ਤਾਂ ਅਜਿਹੇ ਸਨ ਜੋ ਕਿ ਰੋਸ ਪ੍ਰਦਰਸ਼ਨ ਦਾ ਹਿੱਸਾ ਵੀ ਨਹੀਂ ਸਨ। ਫਿਰ ਵੀ ਪੁਲਿਸ ਨੇ ਉਨ੍ਹਾਂ ਨੂੰ ਜਾਨਵਰਾਂ ਵਾਂਗੂ ਘਸੀਟ ਘਸੀਟ ਕੇ ਕੁੱਟਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement