ਕਦੋਂ ਸੁਧਰੇਗਾ ਚੀਨ, ਭਾਰਤੀ ਸਰਹੱਦ ‘ਤੇ ਫਿਰ ਕੀਤੀ ਘੁਸਪੈਠ
Published : Oct 16, 2018, 10:41 am IST
Updated : Oct 16, 2018, 10:42 am IST
SHARE ARTICLE
Chinese Army
Chinese Army

ਭਾਰਤ ਦੇ ਵਾਰ-ਵਾਰ ਇਤਰਾਜ਼ ਕਰਨ ਤੋਂ ਬਾਅਦ ਵੀ ਚੀਨ ਅਪਣੀ ਆਦਤਾਂ ਤੋਂ ਬਾਜ ਨਹੀਂ ਆ ਰਿਹਾ। ਸਰਕਾਰੀ ਸੂਤਰਾਂ ਨੇ ਦੱਸਿਆ...

ਨਵੀਂ ਦਿੱਲੀ (ਪੀਟੀਆਈ) :ਭਾਰਤ ਦੇ ਵਾਰ-ਵਾਰ ਇਤਰਾਜ਼ ਕਰਨ ਤੋਂ ਬਾਅਦ ਵੀ ਚੀਨ ਅਪਣੀ ਆਦਤਾਂ ਤੋਂ ਬਾਜ ਨਹੀਂ ਆ ਰਿਹਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਚੀਨੀ ਫ਼ੌਜੀ ਇਕ ਵਾਰ ਫਿਰ ਤੋਂ ਭਾਰਤੀ ਸਰਹੱਦ ਤੇ ਕਾਫ਼ੀ ਅੰਦਰ ਆ ਗਏ ਸੀ। ਇਸ ਜੁਲਾਈ ਦੇ ਮਹੀਨੇ ‘ਚ ਚੀਨੀ ਸੈਨਿਕਾਂ ਦਾ ਇਕ ਸਮੂਹ ਅਰੁਣਾਚਲ ਪ੍ਰਦੇਸ਼ ਦੀ ਦਿਬਾਂਗ ਘਾਟੀ ‘ਚ ਅਸਲ ਕੰਟਰੋਲ ਰੇਖਾ ਪਾਰ ਕਰ ਕੇ ਕੁਝ ਸਮੇਂ ਲਈ ਭਾਰਤ ਵੱਲੋਂ ਆ ਗਿਆ। ਪਰ ਭਾਰਤੀ ਸੁਰੱਖਿਆ ਕਰਮਚਾਰੀਆਂ ਦੇ ਇਤਰਾਜ਼ ਕਰਨ ‘ਤੇ ਉਹ ਵਾਪਸ ਚਲੇ ਗਏ।

Chinese ArmyChinese Army

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਹ ‘ਇਹ ਉਲੰਘਣ ਨਹੀਂ ਸੀ’ ਅਤੇ ਅਸਲ ਕੰਟਰੋਲ ਰੇਖੀ ਦੀ ਵੱਖ-ਵੱਖ ਅਨੁਮਾਨ ਦੇ ਕਾਰਨ ਚੀਨੀ ਫ਼ੌਜ ਦੇ ਕਰਮਚਾਰੀ ਭਾਰਤੀ ਖੇਤਰ ‘ਚ ਆ ਗਏ ਸੀ। ਸੂਤਰਾਂ ਨੇ ਦੱਸਿਆ ਕਿ ਘਟਨਾ 25 ਜੁਲਾਈ ਦੇ ਲਗਭਗ ਦੀ ਹੈ। ਈਟਾਨਗਰ ‘ਚ ਸੂਤਰਾਂ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਤੋਂ ਲੋਕ ਸਭਾ ਮੈਂਬਰ ਨਿਨੌਂਗ ਈਰਿੰਗ ਨੇ ਮੀਡੀਆ ਰਿਪੋਰਟਰਾਂ ਅਤੇ ਦਿਬੰਗ ਘਾਟੀ ‘ਚ ਸਥਾਨਿਕ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਘਟਨਾ ਦੇ ਬਾਰੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।

Chinese ArmyChinese Army

ਪੱਤਰ ਵਿਚ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ  ਅਰੁਣਾਚਲ ਪ੍ਰਦੇਸ਼ ‘ਚ ‘ਚੀਨੀ ਉਲੰਘਣ’ ਦੇ ਮੁੱਦੇ ਨੂੰ ਬੀਜਿੰਗ ਦੇ ਨਾਲ ਉਠਾਉਣਾ ਚਾਹੀਦਾ। ਚੀਨ ਦੀ ਸੈਨਾ ਦੇ ਕਰੀਬ 300 ਸੈਨਿਕਾਂ ਨੇ ਜੁਲਾਈ ਦੇ ਸ਼ੁਰੂ ਵਿਚ ਪੂਰਬੀ ਲਦਾਖ ਖੇਤਰ ਲਈ ਦੇਮਚੋਕ ਖੇਤਰ ਵਿਚ ਖੇਤਰ ‘ਚ ਆਏ ਸੀ। ਅਤੇ ਤੰਬੂ ਗੱਡ ਲਏ ਸੀ। ਭਾਰਤ ਦੇ ਵਿਰੋਧ ਤੋਂ ਬਾਅਦ ਚੀਨੀ ਫ਼ੌਜ ਦੇ ਕਰਮਚਾਰੀ ਬਾਅਦ ਵਿਚ ਉਥੋਂ ਚਲੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਐਵੇਂ ਉਲੰਘਣ ਅਸਾਧਨ ਨਹੀਂ ਹੈ। ਕਿਉਂਕਿ ਚੀਨ ਅਤੇ ਭਾਰਤ ਦੋਨਾਂ ਦੀ ਹੀ ਅਸਲ ਕੰਟਰੋਲ ਰੇਖਾ ਨੂੰ ਲੈ ਕੇ ਵੱਖ-ਵੱਖ ਕਲਪਨਾਵਾਂ ਹਨ।

Chinese ArmyChinese Army

ਭਾਰਤ ਨਿਯਮਿਤ ਤੌਰ ‘ਤੇ ਅਜਿਹੀ ਸਾਰੀਆਂ ਘਟਨਾਵਾਂ ਨੂੰ ਚੀਨੀ ਅਧਿਕਾਰੀਆਂ ਦੇ ਨਾਲ ਉੱਚੇ ਪੱਧਰ ‘ਤੇ ਉਠਦਾ ਹੈ। ਭਾਰਤ ਅਤੇ ਚੀਨ ਦੀ ਕਰੀਬ 4000 ਕਿਲੋਮੀਟਰ ਲੰਬੀ ਸਰਹੱਦ ਹੈ। ਸਰਕਾਰੀ ਅੰਕੜਿਆਂ ਦੇ ਮੁਤਬਿਕ, ਚੀਨੀ ਫ਼ੌਜ ਦੁਆਰਾ ਉਲੰਘਣ ਕਰ ਕੇ ਭਾਰਤੀ ਖੇਤਰ ‘ਟ ਆਉਣ ਦੀਆਂ ਘਟਨਾਵਾਂ 2017 ਤੋਂ ਵੱਧ ਕੇ 426 ਹੋ ਗਈ ਸੀ ਜਿਹੜੀ 2016 ‘ਚ 273 ਸੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement