ਮਿਸਟਰ ਇੰਡੀਆ ਬਾਡੀ ਬਿਲਡਰ ਰਹਿ ਚੁੱਕੇ ਮਨੋਜ ਪਾਟਿਲ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ 
Published : Sep 16, 2021, 11:36 am IST
Updated : Sep 16, 2021, 11:36 am IST
SHARE ARTICLE
Manoj Patil
Manoj Patil

ਮਨੋਜ ਪਾਟਿਲ ਨੇ ਕੁਝ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਮੁੰਬਈ - ਮਿਸਟਰ ਇੰਡੀਆ ਬਾਡੀ ਬਿਲਡਰ ਰਹਿ ਚੁੱਕੇ ਮਨੋਜ ਪਾਟਿਲ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਮਨੋਜ ਪਾਟਿਲ ਨੇ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ। ਜਿਸ ਵਿਚ ਉਨ੍ਹਾਂ ਨੇ ਅਭਿਨੇਤਾ ਸਾਹਿਲ ਖਾਨ 'ਤੇ ਗੰਭੀਰ ਦੋਸ਼ ਲਗਾਏ ਹਨ। ਮਨੋਜ ਪਾਟਿਲ ਇਸ ਵੇਲੇ ਕੂਪਰ ਹਸਪਤਾਲ ਵਿਚ ਦਾਖਲ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨੋਜ ਪਾਟਿਲ ਨੇ ਕੁਝ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।

Manoj Patil

Manoj Patil

ਜਾਣਕਾਰੀ ਅਨੁਸਾਰ ਸੌਣ ਤੋਂ ਪਹਿਲਾਂ ਮਨੋਜ ਪਾਟਿਲ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਸੁਸਾਈਡ ਨੋਟ 'ਚ ਮਨੋਜ ਪਾਟਿਲ ਨੇ ਅਦਾਕਾਰ ਸਾਹਿਲ ਖਾਨ 'ਤੇ ਪਿਛਲੇ ਕਈ ਦਿਨਾਂ ਤੋਂ ਉਸ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਮਨੋਜ ਦੇ ਅਨੁਸਾਰ, ਸਾਹਿਲ ਖਾਨ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਖਿਲਾਫ ਗੁੰਮਰਾਹਕੁੰਨ ਜਾਣਕਾਰੀ ਅਤੇ ਵੀਡੀਓ ਸ਼ੇਅਰ ਕੀਤੀ ਸੀ ਜੋ ਵਾਇਰਲ ਹੋ ਗਈ। ਮਨੋਜ ਨੇ ਸੁਸਾਈਡ ਨੋਟ ਵਿਚ ਕਿਹਾ ਹੈ ਕਿ ਪਰੇਸ਼ਾਨੀ ਅਤੇ ਮਾਣਹਾਨੀ ਦੇ ਕਾਰਨ ਉਹ ਖੁਦਕੁਸ਼ੀ ਦਾ ਕਦਮ ਚੁੱਕ ਰਿਹਾ ਹੈ।

ਇਹ ਵੀ ਪੜ੍ਹੋ - ਚੀਨ ਦੇ ਸਿਚੁਆਨ ਪ੍ਰਾਂਤ 'ਚ 13 ਸਾਲਾਂ ਬਾਅਦ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, ਦੋ ਮੌਤਾਂ    

Manoj PatilManoj Patil

ਦੋਸ਼ ਹੈ ਕਿ ਮਿਸਟਰ ਇੰਡੀਆ ਰਹੇ ਮਨੋਜ ਪਾਟਿਲ ਮਿਸਟਰ ਓਲੰਪੀਆ ਲਈ ਕੋਸ਼ਿਸ਼ ਕਰ ਰਹੇ ਸਨ। ਸਾਹਿਲ ਖਾਨ ਵੀ ਇਸ ਮੁਕਾਬਲੇ ਵਿਚ ਹਿੱਸਾ ਲੈਣਾ ਚਾਹੁੰਦੇ ਸਨ। ਮਨੋਜ ਪਾਟਿਲ ਨੇ ਦੋਸ਼ ਲਾਇਆ ਕਿ ਇਸੇ ਕਾਰਨ ਸਾਹਿਲ ਖਾਨ ਲਗਾਤਾਰ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਇਲਾਵਾ ਦੋਵਾਂ ਵਿਚਾਲੇ ਕਾਰੋਬਾਰ ਨੂੰ ਲੈ ਕੇ ਝਗੜਾ ਵੀ ਹੋਇਆ ਸੀ। ਇਸ ਦੌਰਾਨ ਮਨੋਜ ਪਾਟਿਲ ਦੇ ਪਰਿਵਾਰ ਨੇ ਓਸ਼ੀਵਾਰਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਇਹ ਵੀ ਪਤਾ ਲੱਗਾ ਹੈ ਕਿ ਮਨੋਜ ਪਾਟਿਲ ਦਾ ਪਰਿਵਾਰ ਦੁਪਹਿਰ ਨੂੰ ਮਨਸੇ ਪ੍ਰਧਾਨ ਰਾਜ ਠਾਕਰੇ ਨੂੰ ਮਿਲੇਗਾ ਅਤੇ ਮਦਦ ਦੀ ਅਪੀਲ ਕਰੇਗਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement