ਖ਼ਬਰਾਂ |

ਤਾਜ਼ਾ |

ਦੇਸ਼ ਵਿਚ ਐਮ.ਬੀ.ਬੀ.ਐਸ. ਦੀਆਂ ਸੀਟਾਂ 1.36 ਲੱਖ ਤੋਂ ਪਾਰ
Published : Jul 16, 2026, 6:39 am IST
Updated : Jul 16, 2026, 7:02 am IST
SHARE ARTICLE
MBBS seats in the country cross 1.36 lakh.
MBBS seats in the country cross 1.36 lakh.

ਪੰਜਾਬ ਨੂੰ ਮਿਲੀਆਂ 1,850 ਅਤੇ ਹਰਿਆਣਾ ਨੂੰ 2,960 ਸੀਟਾਂ

ਨਵੀਂ ਦਿੱਲੀ : ਦੇਸ਼ ਵਿਚ ਡਾਕਟਰ ਬਣਨ ਦਾ ਸੁਪਨਾ ਵੇਖ ਰਹੇ ਨੌਜੁਆਨਾਂ ਲਈ ਇਕ ਬਹੁਤ ਹੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਨੈਸ਼ਨਲ ਮੈਡੀਕਲ ਕਮਿਸ਼ਨ (ਐਨ.ਐਮ.ਸੀ.) ਵਲੋਂ ਅਕਾਦਮਿਕ ਸਾਲ 2026-27 ਲਈ ਜਾਰੀ ਕੀਤੇ ਗਏ ਨਵੇਂ ਸੀਟ ਮੈਟਿ੍ਰਕਸ ਮੁਤਾਬਕ, ਭਾਰਤ ਵਿਚ ਐਮ.ਬੀ.ਬੀ.ਐੱਸ. ਸੀਟਾਂ ਦੀ ਕੁਲ ਗਿਣਤੀ 1.36 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਸਾਲ 2025 ਦੇ ਮੁਕਾਬਲੇ ਇਸ ਵਾਰ ਸੀਟਾਂ ਵਿਚ ਲਗਭਗ 7 ਫ਼ੀ ਸਦੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ।

ਐਨ.ਐਮ.ਸੀ. ਦੇ ਅੰਕੜਿਆਂ ਅਨੁਸਾਰ, ‘‘ਪਿਛਲੇ ਸਾਲ ਦੇ 1,28,976 ਸੀਟਾਂ ਦੇ ਮੁਕਾਬਲੇ ਇਸ ਵਾਰ 823 ਮੈਡੀਕਲ ਕਾਲਜਾਂ ਵਿਚ ਕੁਲ 1,36,939 ਸੀਟਾਂ ਉਪਲਬਧ ਹੋਣਗੀਆਂ।’’ ਇਨ੍ਹਾਂ ’ਚੋਂ 441 ਸਰਕਾਰੀ ਅਤੇ 382 ਪ੍ਰਾਈਵੇਟ ਕਾਲਜ ਸ਼ਾਮਲ ਹਨ। ਇਸ ਸਾਲ ਕੁਲ 7,963 ਨਵੀਆਂ ਸੀਟਾਂ ਜੋੜੀਆਂ ਗਈਆਂ ਹਨ, ਜਿਨ੍ਹਾਂ ’ਚੋਂ ਸਰਕਾਰੀ ਕਾਲਜਾਂ ਨੂੰ 63,296 ਅਤੇ ਪ੍ਰਾਈਵੇਟ ਕਾਲਜਾਂ ਨੂੰ 73,643 ਸੀਟਾਂ ਮਿਲੀਆਂ ਹਨ।

ਜੇਕਰ ਸੂਬੇ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਕਰਨਾਟਕ 15,395 ਸੀਟਾਂ ਨਾਲ ਸੱਭ ਤੋਂ ਅੱਗੇ ਹੈ। ਸਾਡੇ ਖੇਤਰ ’ਚ, ‘‘ਹਰਿਆਣਾ ਨੂੰ 2,960 ਸੀਟਾਂ, ਪੰਜਾਬ ਨੂੰ 1,850 ਸੀਟਾਂ ਅਤੇ ਚੰਡੀਗੜ੍ਹ ਨੂੰ 200 ਸੀਟਾਂ ਮਿਲੀਆਂ ਹਨ।’’ ਇਸ ਤੋਂ ਇਲਾਵਾ, ਦੇਸ਼ ਭਰ ਵਿਚ 25 ਨਵੇਂ ਮੈਡੀਕਲ ਕਾਲਜਾਂ ਨੂੰ ਮਨਜ਼ੂਰੀ ਦਿਤੀ ਗਈ ਹੈ, ਜੋ ‘ਮੈਡੀਕਲ ਸਿੱਖਿਆ ਦੇ ਪਸਾਰ’ ਵਿਚ ਅਹਿਮ ਯੋਗਦਾਨ ਪਾਉਣਗੇ।

ਇਨ੍ਹਾਂ ਨਵੇਂ ਕਾਲਜਾਂ ਵਿਚ ਹਰਿਆਣਾ ਦਾ ‘ਸੰਸਕਾਰਮ ਸਕੂਲ ਆਫ਼ ਮੈਡੀਕਲ ਸਾਇੰਸਿਜ਼’ ਵੀ ਸ਼ਾਮਲ ਹੈ। ਕੌਂਸਲਿੰਗ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਆਈ ਇਹ ਖ਼ਬਰ ਲੱਖਾਂ ਵਿਦਿਆਰਥੀਆਂ ਲਈ ਵੱਡੀ ਰਾਹਤ ਲੈ ਕੇ ਆਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸੀਟ ਮੈਟਿ੍ਰਕਸ ਵਿਚ ਏ.ਆਈ.ਆਈ.ਐਮ.ਐੱਸ. ਅਤੇ ਜੇ.ਆਈ.ਪੀ.ਐਮ.ਈ.ਆਰ. ਵਰਗੇ ਪ੍ਰਮੁੱਖ ਕੇਂਦਰੀ ਸੰਸਥਾਨਾਂ ਦੀਆਂ ਲਗਭਗ 2,900 ਸੀਟਾਂ ਸ਼ਾਮਲ ਨਹੀਂ ਹਨ, ਜਿਸ ਨਾਲ ਮੁਕਾਬਲਾ ਥੋੜ੍ਹਾ ਆਸਾਨ ਹੋਣ ਦੀ ਉਮੀਦ ਹੈ।     (ਏਜੰਸੀ)
 

Location: India, Delhi

SHARE ARTICLE

ਸਪੋਕਸਮੈਨ FACT CHECK

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement