ਚੇਨਈ 'ਚ 12 ਦਿਨਾਂ ਲਈ ਮੁੜ ਲਾਗੂ ਹੋਈ ਮੁਕੰਮਲ ਤਾਲਾਬੰਦੀ
Published : Jun 16, 2020, 8:07 am IST
Updated : Jun 16, 2020, 8:07 am IST
SHARE ARTICLE
File Photo
File Photo

ਤਾਮਿਨਲਾਡੂ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ ਮਾਮਲਿਆਂ ਵਿਚ ਵੱਡੇ ਪੱਧਰ 'ਤੇ ਵਾਧੇ ਨੂੰ ਦੇਖਦਿਆਂ ਰਾਜਧਾਨੀ ਚੇਨਈ ਅਤੇ ਇਸ ਨਾਲ

ਚੇਨਈ, 15 ਜੂਨ : ਤਾਮਿਨਲਾਡੂ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ ਮਾਮਲਿਆਂ ਵਿਚ ਵੱਡੇ ਪੱਧਰ 'ਤੇ ਵਾਧੇ ਨੂੰ ਦੇਖਦਿਆਂ ਰਾਜਧਾਨੀ ਚੇਨਈ ਅਤੇ ਇਸ ਨਾਲ ਲਗਦੇ 3 ਜ਼ਿਲ੍ਹਿਆਂ ਵਿਚ 19 ਤੋਂ 30 ਜੂਨ ਤਕ ਸਖ਼ਤ ਪਾਬੰਦੀਆਂ ਨਾਲ ਪੂਰੀ ਤੌਰ 'ਤੇ ਤਾਲਾਬੰਦੀ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਸੋਮਵਾਰ ਨੂੰ ਇਸ ਬਾਰੇ ਐਲਾਨ ਕੀਤਾ। ਉਨ੍ਹਾਂ ਕੋਰੋਨਾ ਵਾਇਰਸ 'ਤੇ ਸੂਬੇ ਦੀ ਕੈਬਨਿਟ ਅਤੇ ਮਾਹਰ ਮੈਡੀਕਲ ਪੈਨਲ ਨਾਲ ਸਮੀਖਿਆ ਬੈਠਕ ਤੋਂ ਬਾਅਦ ਤਾਲਾਬੰਦੀ 'ਚ ਸਖ਼ਤੀ ਵਰਤਣ ਦਾ ਫ਼ੈਸਲਾ ਕੀਤਾ।

File PhotoFile Photo

ਮੁੱਖ ਮੰਤਰੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਨ੍ਹਾਂ ਬੈਠਕਾਂ ਵਿਚ ਚਰਚਾ ਦੇ ਆਧਾਰ 'ਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਫ਼ਤ ਪ੍ਰਬੰਧਨ ਐਕਟ, 2005 ਤਹਿਤ 19 ਜੂਨ ਨੂੰ ਤੜਕੇ ਤੋਂ 30 ਜੂਨ ਦੀ ਮੱਧ ਰਾਤ ਤਕ 12 ਦਿਨਾਂ ਦੀ ਸਖਤ ਤਾਲਾਬੰਦੀ ਲਾਗੂ ਰਹੇਗੀ। ਜਿਸ 'ਚੋਂ ਕੋਈ ਛੋਟ ਨਹੀਂ ਦਿਤੀ ਜਾਵੇਗੀ। 12 ਦਿਨਾਂ ਦੇ ਸਮੇਂ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਨੂੰ ਕੁੱਝ ਤੈਅ ਪਾਬੰਦੀਆਂ ਨਾਲ ਆਗਿਆ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ ਤਾਮਿਲਨਾਡੂ 'ਚ ਵਾਇਰਸ ਦੇ 44,661 ਮਾਮਲੇ ਹੋ ਚੁੱਕੇ ਹਨ ਅਤੇ 435 ਲੋਕ ਵਾਇਰਸ ਨਾਲ ਜਾਨ ਗਵਾ ਚੁੱਕੇ ਹਨ। ਹਾਲਾਤ ਨੂੰ ਵਿਗੜਦੇ ਦੇਖ ਕੇ ਸਰਕਾਰ ਨੇ ਤਾਲਾਬੰਦੀ ਮੁੜ ਤੋਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement