ਪੰਚਾਇਤੀ ਚੋਣ : ਕੜੇ ਸੁਰਖਿਆ ਪ੍ਰਬੰਧ ਦੇ ਵਿਚ 568 ਮਤਦਾਨ ਕੇਂਦਰਾਂ 'ਤੇ ਦੋਬਾਰਾ ਮਤਦਾਨ ਸ਼ੁਰੂ
Published : May 16, 2018, 12:30 pm IST
Updated : May 16, 2018, 12:30 pm IST
SHARE ARTICLE
re-elections
re-elections

ਰਾਜ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਸੂਬੇ ਦੇ 20 ਜ਼ਿਲਿਆਂ 'ਚ ਸਥਿਤ 568 ਮਤਦਾਨ ਕੇਂਦਰਾਂ 'ਤੇ ਦੋਬਾਰਾ ਮਤਦਾਨ ਹੋ ਰਹੇ ਹਨ

ਕੋਲਕਾਤਾ, 16 ਮਈ :ਸਮੁੱਚੇ ਪੱਛਮ ਬੰਗਾਲ ਵਿਚ ਪੰਚਾਇਤੀ ਚੋਣ ਦੇ ਦੌਰਾਨ ਰਾਜ ਚੋਣ ਕਮਿਸ਼ਨ  (ਐਸਈਸੀ)  ਨੂੰ ਜਿਨ੍ਹਾਂ 568 ਮਤਦਾਨ ਕੇਂਦਰਾਂ ਉੱਤੇ ਹਿੰਸਾ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਉੱਥੇ ਬੁੱਧਵਾਰ ਨੂੰ ਕੜੀ ਸੁਰੱਖਿਆ ਵਿਵਸਥਾ ਦੇ ਦੌਰਾਨ ਫਿਰ ਤੋਂ ਮਤਦਾਨ ਕਰਾਏ ਜਾ ਰਹੇ ਹਨ ।  

electionselections

ਰਾਜ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਸੂਬੇ ਦੇ 20 ਜ਼ਿਲਿਆਂ 'ਚ ਸਥਿਤ 568 ਮਤਦਾਨ ਕੇਂਦਰਾਂ 'ਤੇ ਦੋਬਾਰਾ ਮਤਦਾਨ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਅਤੇ ਪੁਲਿਸ ਨੂੰ ਕੜੇ ਸੁਰੱਖਿਆ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ ਤਾਂਜੋ ਦੋਬਾਰਾ ਤੋਂ ਮਤਦਾਨ ਨਿਰਪੱਖ ਤਰੀਕੇ ਨਾਲ ਹੋ ਸਕਣ।  

electionselections

ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ,‘‘ ਦੋਬਾਰਾ ਮਤਦਾਨ ਸਵੇਰੇ ਸੱਤ ਵਜੇ ਸ਼ੁਰੂ ਹੋਇਆ ਅਤੇ ਇਹ ਸ਼ਾਮ ਪੰਜ ਵਜੇ ਖਤਮ ਹੋ ਜਾਵੇਗਾ | " ਉਨ੍ਹਾਂ ਦੱਸਿਆ ਕਿ ਦੋਬਾਰਾ ਪਈਆਂ ਵੋਟਾਂ ਦੀ ਗਿਣਤੀ 17 ਮਈ ਦਿਨ ਵੀਰਵਾਰ ਨੂੰ ਹੋਵੇਗੀ । 

electionselections

ਕਮਿਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਗਲੀ ਵਿਚ 10 ਮਤਦਾਨ ਕੇਂਦਰਾਂ, ਪੱਛਮ ਮਿਦਨਾਪੁਰ ਵਿਚ 28 ਮਤਦਾਨ  ਕੇਂਦਰਾਂ, ਕੂਚਬਿਹਾਰ ਵਿਚ 52 ਮਤਦਾਨ ਕੇਂਦਰਾਂ, ਮੁਰਸ਼ੀਦਾਬਾਦ ਵਿਚ 63 ਮਤਦਾਨ ਕੇਂਦਰਾਂ, ਨਾਦਿਆ ਵਿਚ 60 ਮਤਦਾਨ ਕੇਂਦਰਾਂ, ਉੱਤਰ ਦੇ 24 ਇਲਾਕਿਆਂ ਵਿਚ 59 ਮਤਦਾਨ ਕੇਂਦਰਾਂ, ਮਾਲਦਾ ਵਿਚ 55 ਮਤਦਾਨ ਕੇਂਦਰਾਂ, ਉੱਤਰ  ਦਿਨਾਜਪੁਰ ਵਿਚ 73 ਮਤਦਾਨ ਕੇਂਦਰਾਂ ਅਤੇ ਦੱਖਣ ਦੇ ਇਲਾਕਿਆਂ ਵਿਚ 26 ਮਤਦਾਨ ਕੇਂਦਰਾਂ 'ਤੇ ਦੋਬਾਰਾ ਤੋਂ ਮਤਦਾਨ  ਦੇ ਆਦੇਸ਼ ਦਿਤੇ ਗਏ ਹਨ ।

electionselections

 
ਜ਼ਿਕਰਯੋਗ ਹੈ ਕਿ ਪੱਛਮ ਬੰਗਾਲ ਵਿਚ ਪੰਚਾਇਤੀ ਚੋਣ ਦੇ ਦੌਰਾਨ ਹੋਈ ਹਿੰਸਾ ਤੋਂ ਨਰਾਜ ਕਈ ਉਮੀਦਵਾਰਾਂ ਨੇ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਦੋਬਾਰਾ ਤੋਂ ਮਤਦਾਨ ਦੀ ਮੰਗ ਕੀਤੀ ਸੀ।  ਇਸ ਹਿੰਸਾ ਵਿੱਚ ਘਟੋ-ਘਟ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 43 ਲੋਕ ਜਖ਼ਮੀ ਹੋ ਗਏ ਸਨ ।  
 

Location: India, Chandigarh

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement