ਦੇਸ਼ ਵਿੱਚ 2700 ਤੋਂ ਵੱਧ CAPF ਦੇ ਜਵਾਨ ਕੋਰੋਨਾ ਪਾਜ਼ੇਟਿਵ
Published : Apr 16, 2021, 9:30 am IST
Updated : Apr 16, 2021, 9:53 am IST
SHARE ARTICLE
CAPF
CAPF

ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ

 ਨਵੀਂ ਦਿੱਲੀ:  ਦੇਸ਼ ਵਿਚ ਕੋਰੋਨਾ ਦਾ ਕਹਿਰ  ਦਿਨੋ  ਦਿਨ ਵਧਦਾ ਜਾ ਰਿਹਾ  ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਅੰਕੜੇ ਹੁਣ ਡਰਾਉਣ  ਲੱਗ ਗਏ ਹਨ। ਦੇਸ਼ ਦੇ ਆਮ ਲੋਕਾਂ ਦੇ ਨਾਲ, ਕੇਂਦਰੀ ਆਰਮਡ ਪੁਲਿਸ ਫੋਰਸ (ਸੀਏਪੀਐਫ) ਦੇ ਜਵਾਨ ਵੀ ਕੋਰੋਨਾ ਦੇ ਕਹਿਰ ਤੋਂ ਬਚ ਨਹੀਂ ਸਕੇ। 

Corona CaseCorona Case

ਸੀਏਪੀਐਫ ਨੇ ਬੁੱਧਵਾਰ ਨੂੰ 2,727 ਮਾਮਲਿਆਂ ਦੇ ਨਾਲ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਆਪਣੇ ਕਰਮਚਾਰੀਆਂ ਵਿਚ ਲਾਗਾਂ ਦੀ ਸੰਖਿਆ ਵਿਚ ਵਾਧਾ ਵੇਖਿਆ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ 23 ਮਾਰਚ ਨੂੰ ਸੀਏਪੀਐਫ ਦੇ 272 ਜਵਾਨ ਸੰਕਰਮਿਤ ਹੋਏ ਸਨ, ਜਿਸ ਤੋਂ ਬਾਅਦ ਲਾਗ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।'

CAPFCAPF

 ਸੀਏਪੀਐਫ ਦੇ ਕਰਮਚਾਰੀਆਂ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਕੇਸ ਹਨ। 23 ਮਾਰਚ ਨੂੰ, ਬੀਐਸਐਫ ਦੇ 59 ਜਵਾਨ ਸੰਕਰਮਿਤ ਹੋਏ, ਜੋ 14 ਅਪ੍ਰੈਲ ਤੱਕ ਵਧ ਕੇ 1,820 ਹੋ ਗਏ। 24 ਘੰਟਿਆਂ ਵਿੱਚ ਕੋਰੋਨਾ ਦੇ ਸੰਕਰਮਣ ਦੇ ਕੇਸਾਂ ਵਿੱਚ ਹੋਏ ਵਾਧੇ ਦੀ ਤੁਲਨਾ ਕਰਦਿਆਂ, ਪਿਛਲੇ 23 ਮਾਰਚ ਨੂੰ 24 ਘੰਟਿਆਂ ਵਿੱਚ 32 ਕੇਸ ਹੋਏ, ਜਦੋਂ ਕਿ 14 ਅਪ੍ਰੈਲ ਨੂੰ 24 ਘੰਟਿਆਂ ਵਿੱਚ 577 ਕੇਸ ਸਾਹਮਣੇ ਆਏ, ਜਿਸ ਤੋਂ ਪਤਾ ਲੱਗਦਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਵਾਲੀ ਸਥਿਤੀ ਨਾਲੋਂ ਜਿਆਦਾ ਖਤਰਾਨਕ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement