ਲੌਕਡਾਊਨ ਦੌਰਾਨ ਪੁਲਿਸ ਨੇ ਬਿਮਾਰ ਬਜ਼ੁਰਗ ਦੇ ਘਰ ਪਹੁੰਚਾਈ ਦਵਾਈ
Published : Apr 16, 2020, 10:13 am IST
Updated : Apr 16, 2020, 10:13 am IST
SHARE ARTICLE
Photo
Photo

ਦਿੱਲੀ ਪੁਲਿਸ ਨੇ ਪੇਸ਼ ਕੀਤੀ ਮਾਨਵਤਾ ਦੀ ਮਿਸਾਲ

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਲਗਾਏ ਗਏ ਲੌਕਡਾਊਨ ਦੌਰਾਨ ਦਿੱਲੀ ਪੁਲਿਸ ਨੇ ਮਾਨਵਤਾ ਦੀ ਮਿਸਾਲ ਪੇਸ਼ ਕੀਤੀ ਹੈ। ਪੁਲਿਸ ਨੂੰ ਮਦਦ ਦੀ ਗੁਹਾਰ ਲਗਾਉਣ ‘ਤੇ ਇਕ ਕਾਂਸਟੇਬਲ ਨੇ ਬਜ਼ੁਰਗ ਦੇ ਘਰ ਦਵਾਈ ਪਹੁੰਚਾਈ। ਦਵਾਈ ਖਾਣ ਤੋਂ ਬਾਅਦ ਬਜ਼ੁਰਗ ਵਿਅਕਤੀ ਦੀ ਸਿਹਤ ਬਿਲਕੁਲ ਠੀਕ ਹੋ ਗਈ। ਦਰਅਸਲ 78 ਸਾਲਾ ਬਜ਼ੁਰਗ ਡਾਇਬਟੀਜ਼ ਦੇ ਮਰੀਜ ਹਨ।

PolicePhoto

ਪੀਤਮਪੁਰਾ ਇਲਾਕੇ ਦੇ ਰਹਿਣ ਵਾਲੇ ਬਾਲ ਸਿੰਘ ਰਾਣਾ ਸੋਮਵਾਰ ਨੂੰ ਭਿਆਨਕ ਦਰਦ ਵਿਚੋਂ ਗੁਜ਼ਰ ਰਹੇ ਸੀ। ਦਿੱਲੀ ਪੁਲਿਸ ਨੇ ਅਪਣੇ ਬਿਆਨ ਵਿਚ ਕਿਹਾ ਕਿ ਕਰੀਬ ਤਿੰਨ ਵਜੇ ਉਹਨਾਂ ਨੇ ਰੋਹਿਣੀ ਦੇ ਪੁਲਿਸ ਅਧਿਕਾਰੀ ਨੂੰ ਫੋਨ ਕੀਤਾ। ਉਹਨਾਂ ਦੱਸਿਆ ਕਿ ਡਾਇਬਟੀਜ਼ ਦੇ ਮਰੀਜ ਹੋਣ ਕਾਰਨ ਉਹਨਾਂ ਨੂੰ ਦਰਦ ਹੋ ਰਿਹਾ ਹੈ।

File PhotoFile Photo

ਡਾਕਟਰ ਨੇ ਉਹਨਾਂ ਨੂੰ ਕੁਝ ਦਵਾਈਆਂ ਦੱਸੀਆਂ ਹਨ। ਆਸ-ਪਾਸ ਕਿਤੇ ਵੀ ਉਹਨਾਂ ਨੂੰ ਦਵਾਈ ਨਹੀਂ ਮਿਲੀ ਤੇ ਉਹਨਾਂ ਨੇ ਪੁਲਿਸ ਨੂੰ ਮਦਦ ਦੀ ਗੁਹਾਰ ਲਗਾਈ ਸੀ। ਬਜ਼ੁਰਗ ਦੀ ਮਦਦ ਕਰਨ ਲਈ ਐਸਐਚਓ ਨੇ ਕਾਂਸਟੇਬਲ ਮਨੋਜ ਨੂੰ ਮਦਦ ਲਈ ਆਦੇਸ਼ ਦਿੱਤੇ। ਹੁਣ ਬਜ਼ੁਰਗ ਬਿਲਕੁਲ ਠੀਕ ਹੈ। ਪੁਲਿਸ ਦੇ ਕੰਮ ਤੋਂ ਖੁਸ਼ ਹੋ ਕੇ ਬਜ਼ੁਰਗ ਉਹਨਾਂ ਨੂੰ ਦੁਆਵਾਂ ਦੇ ਰਹੇ ਹਨ।

File PhotoFile Photo

ਜ਼ਿਕਰਯੋਗ ਹੈ ਕਿ ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਕਾਫੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਭਾਂਵੇ ਕਿ ਇਸ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਲੌਕਡਾਊਨ ਲਗਾਇਆ ਹੋਇਆ ਹੈ ਪਰ ਫਿਰ ਵੀ ਆਏ ਦਿਨ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਦੇਸ਼ ਦੀ ਪੁਲਿਸ ਲੋਕਾਂ ਦੀ ਮਦਦ ਲਈ ਅਹਿਮ ਭੂਮਿਕਾ ਨਿਭਾਅ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement