ਹਸਪਤਾਲ ‘ਚ ਇਲਾਜ ਕਰਵਾਉਣ ਆਏ ਮਰੀਜ਼ ਦਾ ਡਾਕਟਰਾਂ ਨੇ ਚਾੜ੍ਹਿਆ ਕੁਟਾਪਾ
Published : Jan 16, 2019, 1:52 pm IST
Updated : Jan 16, 2019, 1:52 pm IST
SHARE ARTICLE
Safdarjung Hospital Delhi
Safdarjung Hospital Delhi

ਦਿੱਲੀ ਦੇ ਸਫ਼ਦਰਜੰਗ ਹਸਪਤਾਲ ਘਟਨਾ ਮਾਮਲੇ ਵਿਚ ਨਵਾਂ ਮੋੜ ਆ ਗਿਆ......

ਨਵੀਂ ਦਿੱਲੀ : ਦਿੱਲੀ ਦੇ ਸਫ਼ਦਰਜੰਗ ਹਸਪਤਾਲ ਘਟਨਾ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਸੀਸੀਟੀਵੀ ਦੇ ਨਵੇਂ ਫੁਟੇਜ ਵਿਚ ਡਾਕਟਰ ਮਰੀਜ਼ ਨੂੰ ਕੁੱਟਦੇ ਦਿਖ ਰਹੇ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਸਫਦਰਜੰਗ ਹਸਪਤਾਲ ਵਿਚ ਰੇਜੀਡੈਂਟ ਡਾਕਟਰਾਂ ਨੇ 2 ਦਿਨ ਦੀ ਹੜਤਾਲ ਕੀਤੀ ਸੀ, ਜਿਸ ਦੀ ਵਜ੍ਹਾ ਉਨ੍ਹਾਂ  ਦੇ ਨਾਲ ਹੋਈ ਮਾਰ ਕੁੱਟ ਦੱਸਿਆ ਗਿਆ ਸੀ। ਪਰ ਹੜਤਾਲ ਖਤਮ ਹੋਣ ਤੋਂ 3 ਦਿਨ ਬਾਅਦ ਹਸਪਤਾਲ ਵਿਚ ਲੱਗੇ ਕੁੱਝ ਸੀਸੀਟੀਵੀ ਫੁਟੇਜ ਸਾਹਮਣੇ ਆਏ ਹਨ।

CCTV CameraCCTV Camera

ਫੁਟੇਜ ਵਿਚ ਸਾਫ਼ ਦਿਖ ਰਿਹਾ ਹੈ ਕਿ ਮਰੀਜ਼ ਨਹੀਂ ਸਗੋਂ ਅਪਣੇ ਆਪ ਡਾਕਟਰ ਹੀ ਮਰੀਜ ਅਤੇ ਉਸ ਦੇ ਸਾਥੀਆਂ ਦੇ ਨਾਲ ਮਾਰ ਕੁੱਟ ਕਰ ਰਹੇ ਹਨ। ਸਾਹਮਣੇ ਆਏ ਸੀਸੀਟੀਵੀ ਫੁਟੇਜ ਵਿਚ ਹਸਪਤਾਲ ‘ਚ ਅਪਣੇ ਢਿੱਡ ਦਰਦ ਦਾ ਇਲਾਜ ਕਰਵਾਉਣ ਆਏ ਮਰੀਜ਼ ਅਕਸ਼ੈ ਇਕ ਪਾਸੇ ਖੜੇ ਹੋਏ ਨਜ਼ਰ ਆਉਂਦੇ ਹਨ। ਉਦੋਂ ਅਚਾਨਕ ਤੋਂ 3,4 ਡਾਕਟਰ ਆਉਂਦੇ ਹਨ ਅਤੇ ਅਕਸ਼ੈ ਉਤੇ ਹਮਲਾ ਕਰ ਦਿੰਦੇ ਹਨ ਅਤੇ ਬਿਨਾਂ ਰੁਕੇ ਅਕਸ਼ੈ ਦੇ ਮੁੰਹ ਉਤੇ ਇਕ ਤੋਂ ਬਾਅਦ ਇਕ 4 ਤੋਂ 5 ਮੁੱਕੇ ਮਾਰਦੇ ਹਨ। ਅਕਸ਼ੈ ਵੀ ਆਪਣੇ ਬਚਾਅ ਵਿਚ ਆਪਣੇ ਹੱਥ ਚਲਾਉਦੇ ਹਨ। ਇਹ ਪੂਰਾ ਝਗੜਾ ਕਾਫ਼ੀ ਦੇਰ ਤੱਕ ਚੱਲਦਾ ਰਿਹਾ।

Safdarjung Hospital DelhiSafdarjung Hospital Delhi

ਹਸਪਤਾਲ ਦੇ ਗਾਰਡ ਵੀ ਉਥੇ ਖੜੇ ਝਗੜਾ ਦੇਖ ਰਹੇ ਹਨ। ਉਥੇ ਹੀ ਦੂਜੇ ਸੀਸੀਟੀਵੀ ਤੋਂ ਇਕ ਹੋਰ ਤਸਵੀਰ ਸਾਹਮਣੇ ਆਈ ਹੈ ਜਿਸ ਵਿਚ 3 ਡਾਕਟਰ ਮਰੀਜ਼ ਅਕਸ਼ੈ ਨੂੰ ਘਸੀਟਦੇ ਹੋਏ ਲੈ ਜਾ ਰਹੇ ਹਨ। ਪੀੜਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡਾਕਟਰਾਂ ਨੂੰ ਕੇਵਲ ਜਲਦੀ ਇਲਾਜ ਕਰਨ ਨੂੰ ਕਿਹਾ ਅਤੇ ਇਨ੍ਹੇ ਵਿਚ ਹੀ ਰੇਜੀਡੈਂਟ ਡਾਕਟਰ ਇਨ੍ਹੇ ਜ਼ਿਆਦਾ ਗੁੱਸੇ ਹੋ ਗਏ ਕਿ ਉਨ੍ਹਾਂ ਨੇ ਮਰੀਜ਼ ਅਤੇ ਉਨ੍ਹਾਂ ਦੇ  ਸਾਥੀਆਂ ਨੂੰ ਕੁੱਟਣਾ ਸ਼ੁਰੂ ਕਰ ਦਿਤਾ। ਦੱਸ ਦਈਏ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement