Chandigarh News: ਇਕ ਕਰੋੜ ਦੀ ਲੁੱਟ ਮਾਮਲੇ ਵਿਚ 3 ਮੁਲਜ਼ਮ ਭਗੌੜੇ ਕਰਾਰ; 4 ਮਹੀਨੇ ਤੋਂ ਫਰਾਰ
Published : Dec 15, 2023, 5:53 pm IST
Updated : Dec 15, 2023, 5:53 pm IST
SHARE ARTICLE
Three Declared Fugitive In 1 crore Robbery Case
Three Declared Fugitive In 1 crore Robbery Case

ਬੀਤੇ ਦਿਨੀਂ ਬਰਖ਼ਾਸਤ ਸਬ ਇੰਸਪੈਕਟਰ ਨਵੀਨ ਫੋਗਾਟ ਨੇ ਕੀਤਾ ਸੀ ਆਤਮ ਸਮਰਪਣ

Chandigarh News: ਚੰਡੀਗੜ੍ਹ 'ਚ ਚਾਰ ਮਹੀਨੇ ਪਹਿਲਾਂ ਹੋਈ 1.1 ਕਰੋੜ ਦੀ ਲੁੱਟ ਦੇ ਮਾਮਲੇ 'ਚ ਤਿੰਨ ਮੁਲਜ਼ਮਾਂ ਪ੍ਰਵੀਨ ਸ਼ਾਹ, ਲੱਕੀ ਅਤੇ ਪਵਨ ਨੂੰ ਅਦਾਲਤ ਨੇ ਭਗੌੜਾ ਕਰਾਰ ਦਿਤਾ ਹੈ। ਪੁਲਿਸ ਪਿਛਲੇ 4 ਮਹੀਨਿਆਂ ਤੋਂ ਉਨ੍ਹਾਂ ਦੀ ਭਾਲ ਕਰ ਰਹੀ ਸੀ, ਪਰ ਉਹ ਜਾਂਚ ਵਿਚ ਸ਼ਾਮਲ ਨਹੀਂ ਹੋ ਰਹੇ ਸਨ। ਉਨ੍ਹਾਂ ਦੇ ਘਰਾਂ 'ਤੇ ਨੋਟਿਸ ਵੀ ਚਿਪਕਾਏ ਗਏ ਪਰ ਇਸ ਦਾ ਵੀ ਕੋਈ ਜਵਾਬ ਨਹੀਂ ਦਿਤਾ ਗਿਆ। ਹੁਣ ਪੁਲਿਸ ਉਨ੍ਹਾਂ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰੇਗੀ।

ਚੰਡੀਗੜ੍ਹ ਪੁਲਿਸ ਦੇ ਬਰਖ਼ਾਸਤ ਸਬ ਇੰਸਪੈਕਟਰ ਨਵੀਨ ਫੋਗਾਟ ਨੇ 24 ਨਵੰਬਰ ਨੂੰ ਅਦਾਲਤ ਵਿਚ ਆਤਮ ਸਮਰਪਣ ਕਰ ਦਿਤਾ ਸੀ। ਉਹ ਪਿਛਲੇ 4 ਮਹੀਨਿਆਂ ਤੋਂ ਫਰਾਰ ਸੀ। ਪੁਲਿਸ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ। ਉਸ ਨੇ ਕਈ ਵਾਰ ਅਦਾਲਤ ਵਿਚ ਜ਼ਮਾਨਤ ਲਈ ਅਰਜ਼ੀਆਂ ਦਿਤੀਆਂ ਸਨ ਪਰ ਰਾਹਤ ਨਾ ਮਿਲਣ 'ਤੇ ਉਸ ਨੇ ਅਦਾਲਤ ਵਿਚ ਆਤਮ ਸਮਰਪਣ ਕਰ ਦਿਤਾ।

ਜਾਣਕਾਰੀ ਅਨੁਸਾਰ ਨਵੀਨ ਫੋਗਾਟ 'ਤੇ ਅਪਣੇ ਸਾਥੀ ਪੁਲਿਸ ਵਾਲਿਆਂ ਨਾਲ ਮਿਲ ਕੇ ਬਠਿੰਡਾ ਦੇ ਇਕ ਵਪਾਰੀ ਤੋਂ ਇਕ ਕਰੋੜ ਰੁਪਏ ਲੁੱਟਣ ਅਤੇ ਉਸ ਨੂੰ ਅਗਵਾ ਕਰਨ ਦਾ ਦੋਸ਼ ਹੈ। ਘਟਨਾ ਦੇ ਸਮੇਂ ਉਹ ਚੰਡੀਗੜ੍ਹ ਦੇ ਸੈਕਟਰ-39 ਵਿਚ ਵਧੀਕ ਐਸਐਚਓ ਵਜੋਂ ਕੰਮ ਕਰ ਰਿਹਾ ਸੀ।

ਮੁਲਜ਼ਮ ਐਸਆਈ ਨਵੀਨ ਫੋਗਾਟ ਅਤੇ ਉਸ ਦੇ ਸਾਥੀ ਪੁਲਿਸ ਮੁਲਾਜ਼ਮਾਂ ਵਰਿੰਦਰ ਅਤੇ ਸ਼ਿਵ ਕੁਮਾਰ ਨੇ ਬਠਿੰਡਾ ਦੇ ਵਪਾਰੀ ਸੰਜੇ ਗੋਇਲ ਤੋਂ 2000 ਰੁਪਏ ਦੇ ਨੋਟ ਬਦਲਵਾਉਣ ਦੇ ਨਾਂ ’ਤੇ 1 ਕਰੋੜ ਰੁਪਏ ਲੁੱਟ ਲਏ। ਪੁਲਿਸ ਮੁਲਾਜ਼ਮ ਸੰਜੇ ਗੋਇਲ ਨੂੰ ਅਗਵਾ ਕਰਕੇ ਸੁੰਨਸਾਨ ਥਾਂ ’ਤੇ ਲੈ ਗਏ ਅਤੇ ਫਿਰ ਉਸ ਨੂੰ ਐਨਕਾਊਂਟਰ ਅਤੇ ਨਸ਼ੇ ਦੇ ਕੇਸ ਵਿਚ ਫਸਾ ਕੇ ਉਸ ਦੀ ਜ਼ਿੰਦਗੀ ਬਰਬਾਦ ਕਰਨ ਦੀ ਧਮਕੀ ਦਿਤੀ।

ਚੰਡੀਗੜ੍ਹ ਪੁਲਿਸ ਨਵੀਨ ਫੋਗਾਟ ਨੂੰ ਪਹਿਲਾਂ ਹੀ ਇਕ ਵਾਰ ਬਰਖਾਸਤ ਕਰ ਚੁੱਕੀ ਹੈ। ਉਸ 'ਤੇ ਇਕ ਔਰਤ ਨਾਲ ਬਲਾਤਕਾਰ ਕਰਨ ਦਾ ਦੋਸ਼ ਸੀ, ਪਰ ਅਦਾਲਤ ਵਿਚ ਦੋਸ਼ ਸਾਬਤ ਨਾ ਹੋਣ ਕਾਰਨ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਬਹਾਲ ਕਰ ਦਿਤਾ ਸੀ। ਹੁਣ 1 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿਚ ਐਸਆਈ ਨਵੀਨ ਫੋਗਾਟ ਨੂੰ ਮੁੜ ਬਰਖਾਸਤ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਪ੍ਰਵੀਨ ਸ਼ਾਹ ਸਮੇਤ ਦੋ ਪੁਲਿਸ ਮੁਲਾਜ਼ਮਾਂ, ਇਮੀਗ੍ਰੇਸ਼ਨ ਕੰਪਨੀ ਦੇ ਕੌਸ਼ਲ, ਗਿੱਲ, ਜਤਿੰਦਰ ਖ਼ਿਲਾਫ਼ 1 ਕਰੋੜ ਰੁਪਏ ਦੀ ਲੁੱਟ ਦਾ ਕੇਸ ਦਰਜ ਕੀਤਾ ਸੀ।

 (For more news apart from Three Declared Fugitive In 1 crore Robbery Case, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement