ਕਿਸਾਨਾਂ ਨੂੰ ਸਮਝਣੇ ਚਾਹੀਦੇ ਹਨ ਕਾਨੂੰਨ,ਸਕਰਾਰ ਉਨ੍ਹਾਂ ਨਾਲ ਬੇਇਨਸਾਫ਼ੀ ਨਹੀਂ ਕਰੇਗੀ : ਗਡਕਰੀ
Published : Dec 15, 2020, 10:48 pm IST
Updated : Dec 15, 2020, 10:48 pm IST
SHARE ARTICLE
Gadkari
Gadkari

ਨਿਤਿਨ ਗਡਕਰੀ ਨੇ ਟਵੀਟ ਰਾਹੀਂ ਕਿਹਾ, “ਸਾਡੀ ਸਰਕਾਰ ਕਿਸਾਨਾਂ ਦੇ ਪ੍ਰਤੀ ਸਮਰਪਿਤ ਹੈ

ਨਵੀਂ ਦਿੱਲੀ : ਦਿੱਲੀ ’ਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੌਰਾਨ ਵੱਖ ਵੱਖ ਲੀਡਰਾਂ ਵਲੋਂ ਕੇਂਦਰ ਵਲੋਂ ਜਾਰੀ ਨਵੇਂ ਖੇਤੀ ਕਾਨੂੰਨ ਨੂੰ ਜਾਣਨ ਲਈ ਕਿਹਾ ਜਾ ਰਿਹਾ ਹੈ।  ਇਸ ਵਿਚਕਾਰ ਮੰਗਲਵਾਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਕਿਸਾਨਾਂ ਨੂੰ ਕਾਨੂੰਨ ਸਮਝਣੇ ਚਾਹੀਦੇ ਹਨ। ਸਰਕਾਰ ਉਨ੍ਹਾਂ ਨਾਲ ਕਿਸੇ ਤਰ੍ਹਾ ਦੀ ਬੇਇਨਸਾਫ਼ੀ ਨਹੀਂ ਕਰੇਗੀ। ਗਡਕਰੀ ਨੇ ਕਿਹਾ,‘ਕਿਸਾਨਾਂ ਨੂੰ ਆ ਕੇ ਕਾਨੂੰਨ ਸਮਝਣੇ ਚਾਹੀਦੇ ਹਨ।’

farmer protestfarmer protestਨਿਤਿਨ ਗਡਕਰੀ ਨੇ ਟਵੀਟ ਰਾਹੀਂ ਕਿਹਾ, “ਸਾਡੀ ਸਰਕਾਰ ਕਿਸਾਨਾਂ ਦੇ ਪ੍ਰਤੀ ਸਮਰਪਿਤ ਹੈ ਤੇ ਉਨ੍ਹਾਂ ਵਲੋਂ ਦਿਤੇ ਪ੍ਰਸਤਾਵਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਸਾਡੀ ਸਰਕਾਰ ’ਚ ਕਿਸਾਨਾਂ ਦੇ ਨਾਲ ਕੋਈ ਵੀ ਅਨਿਆ ਨਹੀਂ ਹੋਵੇਗਾ। ਕੁੱਝ ਤੱਥ ਹਨ ਜੋ ਇਸ ਅੰਦੋਲਨ ਦਾ ਗਲਤ ਇਸਤੇਮਾਲ ਕਰ ਕੇ ਇਸ ਨੂੰ ਭਟਕਾਉਣਾ ਚਾਹੁੰਦੇ ਹਨ। ਇਹ ਗਲਤ ਹੈ। ਕਿਸਾਨਾਂ ਨੂੰ ਤਿੰਨਾਂ ਖੇਤੀ ਕਾਨੂੰਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।’’

Amit and modiAmit and modiਇਸ ਤੋਂ ਪਹਿਲਾਂ ਵੀ ਨਿਤਿਨ ਗਡਕਰੀ ਨੇ ਕੇਂਦਰ ਨੂੰ ਵਾਰ-ਵਾਰ ਇਹ ਕਿਹਾ ਸੀ ਕਿ ਕਿਸਾਨਾਂ ਨੂੰ ਭਰਮਾਇਆ ਜਾ ਰਿਹਾ ਹੈ ਕਿ ਕਾਨੂੰਨ ਕਿਸਾਨਾਂ ਦੇ ਹੱਕ ’ਚ ਹਨ। ਦੂਜੇ ਪਾਸੇ ਕਿਸਾਨ ਆਪਣੀਆਂ ਮੰਗਾਂ ’ਤੇ ਡਟੇ ਹੋਏ ਹਨ ਕਿ ਉਹ ਖੇਤੀ ਕਾਨੂੰਨ ਰੱਦ ਕਰਵਾਉਣ ’ਤੇ ਅੜੇ ਹੋਏ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement