ਸੰਗਰੂਰ ਤੋਂ ਸਾਈਕਲ 'ਤੇ ਚੱਲ ਦਿੱਲੀ ਮੋਰਚੇ 'ਚ ਪਹੁੰਚੇ ਬਾਬੇ ਨੇ ਦਿਖਾਏ ਮੋਦੀ ਨੂੰ ਤਿੱਖੇ ਤੇਵਰ
Published : Dec 15, 2020, 9:41 pm IST
Updated : Dec 15, 2020, 9:41 pm IST
SHARE ARTICLE
farmer
farmer

ਜਦੋਂ ਤਕ ਕਾਨੂੰਨ ਰੱਦ ਨਹੀਂ ਕਰੇਗੀ ਉਦੋਂ ਤਕ ਮੋਰਚੇ ਤੇ ਡਟੇ ਰਹਾਂਗੇ ।

ਨਵੀਂ ਦਿੱਲੀ, ਚਰਨਜੀਤ ਸਿੰਘ ਸੁਰਖ਼ਾਬ :ਸੰਗਰੂਰ ਤੋਂ ਸਾਈਕਲ ਤੇ ਚੱਲ ਦਿੱਲੀ ਮੋਰਚੇ ਚ ਪਹੁੰਚੇ ਬਾਬੇ ਨੇ ਮੋਦੀ ਸਰਕਾਰ ਨੂੰ ਵੰਗਾਰਦਿਆਂ ਕਿਹਾ ਜਦੋਂ ਤਕ ਕਾਨੂੰਨ ਰੱਦ ਨਹੀਂ ਕਰੇਗੀ ਉਦੋਂ ਤਕ ਮੋਰਚੇ ਤੇ ਡਟੇ ਰਹਾਂਗੇ । ਬਜ਼ੁਰਗ ਕਿਸਾਨ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਿੱਚ ਹੰਕਾਰ ਕੁੱਟ ਕੁੱਟ ਕੇ ਭਰਿਆ ਪਿਆ ਹੈ ਪਰ ਦੇਸ਼ ਦੇ ਲੋਕ ਸਰਕਾਰ ਦੇ ਇਸ ਹੰਕਾਰ ਨੂੰ  ਚਕਨਾਚੂਰ ਕਰਕੇ ਰਹਿਣਗੇ।

farmerfarmerਬਜ਼ੁਰਗ ਕਿਸਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਿਚ ਕੇਂਦਰ ਸਰਕਾਰ ਦੇ ਖਿਲਾਫ ਗੁੱਸਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ, ਜੇਕਰ ਕੇਂਦਰ ਸਰਕਾਰ  ਖੇਤੀ ਕਾਨੂੰਨ ਰੱਦ ਨਹੀਂ ਕਰਦੀ ਤਾਂ ਪੰਜਾਬ ਦੇ ਲੋਕ ਸਾਈਕਲਾਂ ‘ਤੇ ਹੀ ਦਿੱਲੀ ਵੱਲ ਨੂੰ ਮਾਰਚ ਕਰ ਦੇਣਗੇ।    ਬਜ਼ੁਰਗ ਕਿਸਾਨ ਨੇ ਕਿਹਾ ਕਿ ਮੈਂ ਸੰਗਰੂਰ ਤੋਂ ਦਿੱਲੀ ਤੱਕ ਸਾਈਕਲ ‘ਤੇ ਆਇਆ ਹਾਂ ਇਹ ਜੋਸ ਮੈਨੂੰ ਸਾਡੇ ਪੁਰਖਿਆਂ ਤੋਂ ਮਿਲਿਆ ਹੈ , ਇਹੋ ਜੋਸ ਹੀ ਮੋਦੀ ਸਰਕਾਰ ਖ਼ਿਲਾਫ਼ ਗੁੱਸੇ ਦੀ ਲਹਿਰ ਬਣ ਕੇ ਉੱਭਰਿਆ ਹੈ।

  farmerfarmerਬਜ਼ੁਰਗ ਕਿਸਾਨ ਨੇ ਕਿਹਾ ਕਿ ਮੈਂ ਸੰਗਰੂਰ ਤੋਂ ਦਿੱਲੀ ਤਕ ਪੂਰੇ ਛੇ ਦਿਨਾਂ ਵਿੱਚ ਪਹੁੰਚਿਆ ਹਾਂ , ਮੇਰਾ ਦਿੱਲੀ ਪਹੁੰਚਣਾ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਗਟ ਕਰਨਾ ਹੈ।  ਬਜ਼ੁਰਗ ਕਿਸਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਕੇਂਦਰ ਸਰਕਾਰ ਦੇ ਧੱਕੇ ਦੇ ਖ਼ਿਲਾਫ਼ ਹੁਣ ਕਿਸਾਨਾਂ ਨੂੰ ਇਕਜੁੱਟ ਹੋਣਾ ਪੈ ਰਿਹਾ ਹੈ 

Narinder modi and Amit shahNarinder modi and Amit shahਉਨ੍ਹਾਂ ਕਿਹਾ ਕਿ ਕੇਂਦਰ ਦੀ ਕੇਂਦਰ ਸਰਕਾਰ ਦੀ ਬਣਾਈ ਬਿਲਾਂ ਖ਼ਿਲਾਫ਼ ਦੇਸ਼ ਦੀ ਕਿਸਾਨ ਇਕਜੁੱਟ ਹੋ ਰਹੇ ਹਨ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਮੰਨਣ ਲਈ ਚਾਹੇ ਇੱਕ, ਦਿਨ ਚਾਹੇ ਦੱਸ ਦਿਨ, ਚਾਹੇ ਇੱਕ ਮਹੀਨਾ, ਚਾਹੇ ਦਸ ਮਹੀਨੇ ਲਾਏ ,ਅਸੀਂ ਉੱਥੋਂ ਹਿੱਲਣ ਵਾਲੇ ਨਹੀਂ ਹਾਂ । ਅਸੀਂ ਕਾਨੂੰਨ ਰੱਦ ਕਰਾ ਕੇ ਹੀ ਪੰਜਾਬ ਵਾਪਸ ਜਾਵਾਂਗੇ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement