ਜਾਮੀਆ ਯੂਨੀਵਰਸਿਟੀ ਵਲੋਂ ਰਾਸ਼ਟਰੀ ਸੌਰ ਊਰਜਾ ਸੰਸਥਾ ਨਾਲ ਸਮਝੌਤਾ 
Published : Jul 15, 2018, 11:29 am IST
Updated : Jul 15, 2018, 11:29 am IST
SHARE ARTICLE
A.P. Sadiqi, A.K. Tripathi, Prof. Talat Ahmad, Prof. Heena Jia and Prof. J.A.A.
A.P. Sadiqi, A.K. Tripathi, Prof. Talat Ahmad, Prof. Heena Jia and Prof. J.A.A.

ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ (ਜੇ.ਐਮ.ਆਈ.) ਨੇ ਹਰਿਤ ਊਰਜਾ ਨੂੰ ਬੜਾਵਾ ਦੇਣ ਲਈ ਰਾਸ਼ਟਰੀ ਉਦੇਸ਼ ਵਿਚ ਯੋਗਦਾਨ ਲਈ ਸਰਕਾਰ ਦੇ ਰਾਸ਼ਟਰੀ...

ਨਵੀਂ ਦਿੱਲੀ,  ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ (ਜੇ.ਐਮ.ਆਈ.) ਨੇ ਹਰਿਤ ਊਰਜਾ ਨੂੰ ਬੜਾਵਾ ਦੇਣ ਲਈ ਰਾਸ਼ਟਰੀ ਉਦੇਸ਼ ਵਿਚ ਯੋਗਦਾਨ ਲਈ ਸਰਕਾਰ ਦੇ ਰਾਸ਼ਟਰੀ ਸੌਰ ਊਰਜਾ ਸੰਸਥਾਨ (ਐਨ.ਆਈ.ਐਸ.ਈ.) ਨਾਲ ਇਕ ਸਮਝੌਤਾ ਪੱਤਰ ਉਤੇ ਦਸਤਖਤ ਕੀਤੇ। ਇਸ ਸਬੰਧੀ ਜੇ.ਐਮ.ਆਈ ਦੇ ਰਜਿਸਟਰਾਰ ਏ.ਪੀ. ਸਦੀਕੀ ਅਤੇ ਐਨ.ਆਈ.ਐਸ.ਈ ਦੇ ਮਹਾਂਨਿਦੇਸ਼ਕ ਏ.ਕੇ. ਤ੍ਰਿਪਾਠੀ ਨੇ ਹਸਤਾਖਰ ਕੀਤੇ।

ਇਸ ਮੌਕੇ ਜੇ.ਐਮ.ਆਈ. ਦੇ ਵਾਈਸ ਚਾਂਸਲਰ ਪ੍ਰੋ. ਤਲਤ ਅਹਿਮਦ, ਆਰਕੀਟੇਕਚਰ ਵਿਭਾਗ ਦੀ ਡੀਨ ਪ੍ਰੋ. ਹਿਨਾ ਜੀਆ ਅਤੇ ਇਲੈਕਟ੍ਰਿਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰਮੁੱਖ ਪ੍ਰੋ. ਜੈਡ.ਏ. ਜਾਫਰੀ ਮੌਜੂਦ ਸਨ। ਇਸ ਸਮਝੌਤੇ ਨਾਲ ਜੇ.ਐਮ.ਆਈ ਦੇ ਵਿਦਿਆਰਥੀ ਐਨ.ਆਈ.ਐਸ.ਈ 'ਚ ਅਧਿਅਨ ਅਤੇ ਪਰੀਖਿਣ ਦੇ ਕੰਮ ਕਰ ਸਕਣਗੇ। ਇਸ ਨਾਲ ਜੇ.ਐਮ.ਆਈ ਦੇ ਵਿਦਿਆਰਥੀਆਂ ਦੀਆਂ ਨੌਕਰੀਆਂ ਦੇ ਮੌਕੇ ਵੀ ਵਧਣਗੇ।

solarSolar

ਇਸ ਮੌਕੇ ਜੇ.ਐਮ.ਆਈ ਵਾਈਸ ਚਾਂਸਲਰ ਨੇ ਕਿਹਾ ਕਿ ਇਹ ਯੂਨੀਵਰਸਿਟੀ ਲਈ ਇਕ ਅਹਿਮ ਮੁਕਾਮ ਹੈ, ਕਿਉਂਕਿ ਇਸ ਨਾਲ ਨਾ ਸਿਰਫ ਦੋਹਾਂ ਪੱਖਾਂ ਨੂੰ ਲਾਭ ਮਿਲੇਗਾ ਬਲਕਿ ਦੇਸ਼ ਦੀ ਊਰਜਾ ਜਰੂਰਤਾਂ ਨੂੰ ਪੂਰਾ ਕਰਨ ਦੇ ਯਤਨਾਂ ਵਿਚ ਮਦਦਗਾਰ ਸਾਬਤ ਹੋਵੇਗੀ। ਐਨ.ਆਈ.ਐਸ.ਈ. ਦੇ ਮਹਾਂਨਿਦੇਸ਼ਕ ਤ੍ਰਿਪਾਠੀ ਨੇ ਕਿਹਾ ਕਿ ਜੇ.ਐਮ.ਆਈ. ਦੇ ਵਿਦਿਆਰਥੀਆਂ ਲਈ ਪਰੀਖਣ, ਅਨੁਸੰਧਾਨ ਅਤੇ ਉਪਕਰਣਾਂ ਦੀਆਂ ਸੁਵਿਧਾਵਾਂ ਮੁਹੱਈਆ ਕਰਾਉਣ ਵਿਚ ਐਨ.ਆਈ.ਐਸ.ਈ ਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement