8ਵੇਂ ਦਿਨ ਲਗਾਤਾਰ ਪਟਰੌਲ ਦਾ ਰੇਟ 62 ਪੈਸੇ ਅਤੇ ਡੀਜ਼ਲ ਦਾ 64 ਪੈਸੇ ਫਿਰ ਵਧਾਇਆ
Published : Jun 15, 2020, 8:03 am IST
Updated : Jun 15, 2020, 8:03 am IST
SHARE ARTICLE
File Photo
File Photo

ਤੇਲ ਕੰਪਨੀਆਂ ਨੇ ਐਤਵਾਰ ਨੂੰ ਪਟਰੌਲ ਦੀ ਕੀਮਤ 62 ਪੈਸੇ ਲਿਟਰ ਅਤੇ ਡੀਜ਼ਲ ਦੇ ਮੁਲ ਵਿਚ 64 ਪੈਸੇ ਲਿਟਰ ਦਾ ਵਾਧਾ ਕੀਤਾ

ਨਵੀਂ ਦਿੱਲੀ, 14 ਜੂਨ : ਤੇਲ ਕੰਪਨੀਆਂ ਨੇ ਐਤਵਾਰ ਨੂੰ ਪਟਰੌਲ ਦੀ ਕੀਮਤ 62 ਪੈਸੇ ਲਿਟਰ ਅਤੇ ਡੀਜ਼ਲ ਦੇ ਮੁਲ ਵਿਚ 64 ਪੈਸੇ ਲਿਟਰ ਦਾ ਵਾਧਾ ਕੀਤਾ। ਇਹ ਲਗਾਤਾਰ ਅਠਵਾਂ ਦਿਨ ਹੈ ਜਦ ਤੇਲ ਕੰਪਨੀਆਂ ਨੇ ਲਾਗਤ ਦੇ ਹਿਸਾਬ ਨਾਲ ਵਾਧਾ ਕੀਤਾ ਹੈ। ਪਹਿਲਾਂ 82 ਦਿਨਾਂ ਤਕ ਪਟਰੌਲ ਅਤੇ ਡੀਜ਼ਲ ਦੀ ਕੀਮਤ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ।

File PhotoFile Photo

ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਦੇ ਨੋਟੀਫ਼ੀਕੇਸ਼ਨ ਮੁਤਾਬਕ ਦਿੱਲੀ ਵਿਚ ਪਟਰੌਲ ਦੀ ਕੀਮਤ 75.16 ਰੁਪਏ ਤੋਂ ਵੱਧ ਕੇ 75.78 ਰੁਪਏ ਲਿਟਰ ਜਦਕਿ ਡੀਜ਼ਲ ਦੀ ਕੀਮਤ 73.39 ਰੁਪਏ ਤੋਂ ਵੱਧ ਕੇ 74.03 ਰੁਪਏ ਪਹੁੰਚ ਗਏ ਹਨ। ਕੀਮਤ ਵਿਚ ਇਹ ਵਾਧਾ ਦੇਸ਼ ਭਰ ਵਿਚ ਕੀਤਾ ਗਿਆ ਹੈ ਪਰ ਹਰ ਰਾਜ ਵਿਚ ਵੈਟ ਅਤੇ ਸਥਾਨਕ ਵਿਕਰੀ ਕਰ ਦੇ ਆਧਾਰ 'ਤੇ ਇਨ੍ਹਾਂ ਦੀ ਕੀਮਤ ਵਿਚ ਫ਼ਰਕ ਹੋ ਸਕਦਾ ਹੈ। ਤੇਲ ਕੰਪਨੀਆਂ 1 ਜੂਨ ਮਗਰੋਂ ਹਰ ਰੋਜ਼ ਤੇਲ ਦੀਆਂ ਕੀਮਤਾਂ ਵਿਚ ਬਦਲਾਅ ਕਰ ਰਹਾਂ ਹਨ। ਪਿਛਲੇ ਅੱਠ ਦਿਨਾਂ ਵਿਚ ਪਟਰੌਲ 4.52 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਦਰ ਵਿਚ 4.64 ਰੁਪਏ ਲਿਟਰ ਦਾ ਕੁਲ ਵਾਧਾ ਹੋਇਆ ਹੈ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement