ਨਕਸਲੀਆਂ ਨਾਲ ਹੋਏ ਮੁਕਾਬਲੇ ‘ਚ ਦੋ ਜਵਾਨ ਸ਼ਹੀਦ
Published : Mar 15, 2020, 1:25 pm IST
Updated : Mar 15, 2020, 3:50 pm IST
SHARE ARTICLE
Indian army
Indian army

ਜਿਥੇ ਨਕਸਲ ਪੀੜਿਤ ਬਸਤਰ ਜ਼ਿਲ੍ਹੇ ਵਿਚ ਨਕਸਲੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ

ਰਾਏਪੁਰ : ਦੇਸ਼ ਦੇ ਜਵਾਨ ਜਿੱਥੇ ਸਰਹੱਦਾ ਉਪਰ ਤੈਨਾਇਤ ਹੋ ਕੇ ਬਾਹਰ ਤੋਂ ਆਉਂਣ ਵਾਲੀਆਂ ਵਿਦੇਸ਼ੀ ਤਾਕਤਾਂ ਤੋਂ ਸਾਡੀ ਸੁਰੱਖਿਆ ਕਰ ਰਹੇ ਹਨ । ਉਥੇ ਹੀ ਸਾਡੇ ਦੇਸ਼ ਵਿਚ ਕੁਝ ਅਜਿਹੇ ਇਲਾਕੇ ਵੀ ਹਨ ਜਿਥੇ ਉੱਥੋਂ ਦੇ ਹੀ ਕਈ ਗਰੁੱਪਾਂ ਵੱਲੋਂ ਆਏ ਦਿਨ ਜਵਾਨਾਂ ‘ਤੇ ਹਮਲੇ ਕੀਤੇ ਜਾਂਦੇ ਹਨ। ਇਹੋ ਜਿਹਾ ਹੀ ਇਕ ਹੋਰ ਮਾਮਲਾ ਛੱਤੀਸਗੜ੍ਹ ਤੋਂ ਸਾਹਮਣੇ ਆਇਆ ਹੈ ਜਿਥੇ ਨਕਸਲ ਪੀੜਿਤ ਬਸਤਰ ਜ਼ਿਲ੍ਹੇ ਵਿਚ ਨਕਸਲੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਦੇ ਜਵਾਬ ਵਿਚ ਆਰਮੀ ਦੇ ਜਵਾਨਾਂ ਨੇ ਵੀ ਫਾਇਰਿੰਗ ਕੀਤੀ ।

FileFile

ਇਸ ਮੁੱਠ-ਭੇੜ ਦੌਰਾਨ ਦੋ ਜਵਾਨ ਨਕਸਲੀਆਂ ਦੀ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ । ਇਸ ਘਟਨਾ ਦੇ ਬਾਰੇ ਬਸਤਰ ਖੇਤਰ ਦੇ ਮੁੱਖੀ ਸੁੰਦਰ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਸਤਰ ਜ਼ਿਲ੍ਹੇ ਦੇ ਬੋਦਲੀ ਪਿੰਡ ਦੇ ਨੇੜੇ ਨਕਸਲੀਆਂ ਨੇ ਹਥਿਆਰਬੰਦ ਫੋਰਸ ‘ਤੇ ਅਚਾਨਕ ਹੀ ਹਮਲਾ ਕਰ ਦਿੱਤਾ ਜਿਸ ਵਿਚ ਦੋ ਹੌਲਦਾਰ ਸ਼ਹੀਦ ਹੋ ਗਏ ।

filefile

ਇਸ ਇਲਾਕੇ ਵਿਚ ਇਕ ਸੜਕ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਜਿਸ ਦੇ ਲਈ ਇਨ੍ਹਾਂ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਸੀ। ਦੱਸ ਦੱਈਏ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਜਿਸ ਨੂੰ ਨਕਸਲੀਆਂ ਵੱਲੋਂ ਅਜ਼ਾਮ ਦਿੱਤਾ ਗਿਆ ਹੋਵੇ ।

PhotoPhoto

ਇਸ ਤੋਂ ਪਹਿਲਾਂ ਵੀ ਕਈ ਵਾਰ ਨਕਸਲੀਆਂ ਵੱਲ਼ੋਂ ਜਵਾਨਾਂ ‘ਤੇ ਇਸ ਤਰ੍ਹਾਂ ਦੇ ਹਮਲੇ ਕੀਤੇ ਜਾ ਚੁੱਕੇ ਹਨ ਅਤੇ ਕਈ ਜਵਾਨ ਹੁਣ ਤੱਕ ਇਨ੍ਹਾਂ  ਮੁਕਾਬਲਿਆਂ ਵਿਚ ਆਪਣੀਆਂ ਜਾਨਾਂ ਗਵਾ ਚੁੱਕੇ ਹਨ ।

FileFile

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement