ਜਾਣੋਂ , ਕੀ ਗਲੇ ਦੀ ਖਰਾਸ਼ ਵੀ ਹੈ ਕਰੋਨਾ ਵਾਇਰਸ ?
Published : Mar 15, 2020, 5:14 pm IST
Updated : Mar 15, 2020, 5:14 pm IST
SHARE ARTICLE
coronavirus
coronavirus

ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ- ਦਿਨ ਵਧਦਾ ਹੀ ਜਾ ਰਿਹਾ ਹੈ

ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ- ਦਿਨ ਵਧਦਾ ਹੀ ਜਾ ਰਿਹਾ ਹੈ । ਭਾਰਤ ਵਿਚ ਵੀ ਕਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਸੰਖਿਆਂ ਦਿਨੋਂ ਦਿਨ ਵੱਧ ਰਹੀ ਹੈ । ਹੁਣ ਤੱਕ 105 ਲੋਕ ਭਾਰਤ ਵਿਚ ਅਜਿਹੇ ਪਾਏ ਗਏ ਹਨ ਜਿਨ੍ਹਾਂ ਵਿਚ ਕਰੋਨਾ ਵਾਇਰਸ  ਦੇ ਲੱਛਣ ਮਿਲੇ ਹਨ ਅਤੇ 2 ਲੋਕਾਂ ਦੀ ਇਸ ਵਿਚੋਂ ਮੌਤ ਵੀ ਹੋ ਚੁੱਕੀ ਹੈ ।

coronaviruscoronavirus

ਜੇਕਰ ਕਰੋਨਾ ਵਾਇਰਸ ਦੇ ਲੱਛਣਾ ਬਾਰੇ ਗੱਲ ਕਰੀਏ ਤਾਂ ਇਹ ਆਮ ਸਰਦੀ ,ਖੰਘ , ਜੁਕਾਮ ਵਰਗੇ ਹੀ ਹਨ ਜਿਸ ਕਾਰਨ ਕਰੋਨਾ ਅਤੇ ਆਮ ਸਰਦੀ ਜੁਖਾਮ ਵਿਚ ਫਰਕ ਕਰਨਾ ਮੁਸ਼ਕਿਲ ਹੋਇਆ ਪਿਆ । ਇਥੇ ਤੁਹਾਨੂੰ ਇਹ ਵੀ ਦੱਸਦੱਈਏ ਕਿ ਵਿਸ਼ਵ ਸਿਹਤ ਸੰਸਥਾ ਦੀ ਰਿਪੋਰਟ ਦੇ ਅਨੁਸਾਰ ਲਕਵਾ ਜਾਂ ਗਠਿਆ , ਉਲਟੀ , ਦਸਤ , ਖਾਂਸੀ ਵਿਚ ਖੂਨ , ਸੂਕੀ ਖੰਘ , ਸਿਰ ਦਰਦ , ਨੱਕ ਦਾ ਬੰਦ ਹੋਣਾ ਆਉਣਾ ਜਾਂ ਬੁਖਾਰ  ਵਰਗੇ ਹੀ ਕਰੋਨਾ ਵਾਇਰਸ ਦੇ ਲੱਛਣ ਹਨ।

PhotoPhoto

ਦਿਲੀ ਦੇ ਰਾਮ ਮਨੌਹਰ ਲੋਹਿਆ ਹਸਪਤਾਲ ਦੇ ਡਾਕਟਰ ਅਨਿਲ ਕੁਮਾਰ ਰਾਏ ਦਾ ਕਹਿਣਾ ਹੈ ਕਿ ਥਕਾਵਟ , ਸਾਹ ਲੈਣ ਵਿਚ ਤਕਲੀਫ਼ ਹੋਣਾ, ਛਾਤੀ ਵਿਚ ਬਲਗਮ, ਜਕੜਨ ਜਾਂ ਭਾਰੀਪਣ ਦੇ ਨਾਲ ਖਾਸੀ ਆਉਣਾ ਤਾਂ ਇਹ ਸਾਰੇ ਕਰੋਨਾ ਵਾਇਰਸ ਦੇ ਲੱਛਣ ਹਨ। ਹਾਲਾਂਕਿ ਇਹ ਵੀ ਦੱਸ ਦੱਈਏ ਕਿ ਇਨਫਲੂਇਂਜਾ ਵਾਇਰਸ ਅਤੇ ਸਰਦੀ ਦੇ ਵੀ ਇਹ ਹੀ ਲੱਛਣ ਹੁੰਦੇ ਹਨ ਅਤੇ ਇਸੇ ਤਰ੍ਹਾਂ ਦੇ ਲੱਛਣ ਸਵਾਇਨ ਫਲੂ ਦੇ ਦੌਰਾਨ ਹੁੰਦੇ ਹਨ ।

FileFile

ਗਲ ਵਿਚ ਖਰਾਸ਼ ਦਾ ਹੋਣਾ ਕਰੋਨਾ ਵਾਇਰਸ ਦਾ ਲੱਛਣ ਹੋ ਸਕਦਾ ਹੈ । ਪਰ ਕਰੋਨਾ ਵਾਇਰਸ ਦੇ ਲੱਛਣ 2 ਤੋਂ ਲੈ ਕੇ 10 ਦਿਨ ਵਿਚ ਦਿਖਣ ਲੱਗ ਜਾਂਦੇ ਹਨ। ਕਿਉਕਿ ਇਸ ਦੇ ਬਾਹਰ ਲੱਛਣ ਦੇਰ ਨਾਲ ਪਤਾ ਲਗਦੇ ਹਨ ।ਇਸ ਕਾਰਨ ਇਹ ਵਾਇਰਸ ਅਸਾਨੀ ਨਾਲ ਲੋਕਾਂ ਵਿਚ ਫੈਲ ਜਾਂਦਾ ਹੈ ।ਵਿਸ਼ਵ ਸਿਹਤ ਸਗੰਠਨ ਨੇ ਪਹਿਲਾਂ ਹੀ ਇਸ ਬਿਮਾਰੀ ਨੂੰ ਮਹਾਂਮਾਰੀ ਐਲਾਨ ਦਿੱਤਾ ਹੈ ।

PhotoPhoto

ਇਸ ਤੋਂ ਇਲਾਵਾ ਵੀ (W.H.O) ਦੇ ਵੱਲੋਂ ਸਮੇਂ- ਸਮੇਂ ਤੇ ਇਸ ਵਾਇਰਸ ਬਾਰੇ ਸੂਚਿਤ ਕੀਤਾ ਜਾਂਦਾ ਹੈ।  ਜਿਸ ਵਿਚ ਵਾਰ-ਵਾਰ ਉਨ੍ਹਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਆਪਣੇ ਆਸ-ਪਾਸ ਸਫਾਈ ਰੱਖੋਂ ਅਤੇ ਆਪਣੇ ਹੱਥਾਂ ਨੂੰ ਵੀ ਸਾਫ਼ ਕਰਦੇ ਰਹੋ ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement