ਵਟਸਐਪ ਐਂਡਰੋਇਡ ’ਤੇ ਮਿਲੀ 'ਸਰਚ ਇਮੇਜ਼' ਦੀ ਝਲਕ
Published : Mar 15, 2019, 1:10 pm IST
Updated : Mar 15, 2019, 1:10 pm IST
SHARE ARTICLE
WhatsappPreview of 'Search Image' found at WhatSapp Android
WhatsappPreview of 'Search Image' found at WhatSapp Android

'ਸਰਚ ਇਮੇਜ਼' ਨਾਲ ਯੂਜ਼ਰ ਨੂੰ ਪਤਾ ਲੱਗ ਜਾਵੇਗਾ ਕਿ ਫੋਟੋ ਨਾਲ ਸਬੰਧਤ ਕੋਈ ਵੀ ਖ਼ਬਰ ਸੱਚੀ ਹੈ ਜਾਂ ਝੂਠੀ।

ਨਵੀਂ ਦਿੱਲੀ: ਫੋਨ ਅਤੇ ਇੰਟਰਨੈਟ ਦੀ ਅਸਾਨੀ ਨਾਲ ਉਪਲਬਧਤਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਮੌਜੂਦਗੀ ਵਿਚ ਵਾਧਾ ਹੋਇਆ ਹੈ। ਸਿਰਫ ਇਹ ਹੀ ਨਹੀਂ, ਲੋਕ ਵਟਸਐਪ ਅਤੇ ਹੋਰ ਮੈਸੇਜਿੰਗ ਐਪਸ ਦੀ ਵਰਤੋਂ ਕਰਦੇ ਹਨ, ਪਰ ਉਹ ਸਮੱਗਰੀ ਦੀ ਹਕੀਕਤ ਬਾਰੇ ਬਹੁਤ ਘੱਟ ਜਾਣਦੇ ਹਨ।

ਵਟਸਐਪ ਨਕਲੀ ਫੋਟੋਆਂ ਦੇ ਐਕਸਚੇਂਜ ਕਰਨ ਵਿਚ ਸਮਰੱਥ ਹੋ ਚੱਕਾ ਹੈ ਅਤੇ ਇਸ ਦੀ ਰੋਕਥਾਮ ਲਈ ਕਦਮ ਚੁੱਕੇ ਜਾ ਰਹੇ ਹਨ। ਖਬਰ ਇਹ ਹੈ ਕਿ ਇਸ ਫੀਚਰ ਦੀ ਜਾਂਚ ਕੀਤੀ ਜਾ ਰਹੀ ਹੈ.....

........ਜਿਸ ਨਾਲ ਉਪਭੋਗਤਾ ਆਪਣੇ ਚੈਟ ਬਾਕਸ ਵਿਚ ਭੇਜੇ ਗਏ ਜਾਂ ਫਿਰ ਰਸੀਵ ਕੀਤੀਆਂ ਗਈਆਂ ਵਟਸਐਪ ਫੋਟੋਆਂ ਦੀ ਪ੍ਰਮਾਣਿਕਤਾ ਨੂੰ ਜਾਣ ਸਕਣਗੇ ਅਤੇ ਵੈਬ ਤੇ ਪਾਈ ਗਈ ਫੋਟੋ ਦੀ ਖੋਜ ਕਰ ਸਕਣਗੇ। ਇਸ ਦਾ ਮਤਲਬ ਹੈ ਯੂਜ਼ਰ ਨੂੰ ਇਹ ਪਤਾ ਲੱਗ ਜਾਵੇਗਾ ਕਿ ਫੋਟੋ ਨਾਲ ਸਬੰਧਤ ਕੋਈ ਵੀ ਖ਼ਬਰ ਸੱਚੀ ਹੈ ਜਾਂ ਝੂਠੀ।

wwWatsapp

ਵੈਬਟਾ ਇਨਫੋ ਦੀ ਰਿਪੋਰਟ ਅਨੁਸਾਰ, ਇਸ ਫੀਚਰ ਦੇ ਆਉਣ ਤੋਂ ਬਾਅਦ ਉਪਭੋਗਤਾ ਨੂੰ ਚੈਟ ਵਿੰਡੋ ਵਿਚ ਇੱਕ ਵੱਖਰੀ ਟੈਬ ਵਿਖਾਈ ਦੇਵੇਗੀ, ਜਿੱਥੇ ਖੋਜ ਚਿੱਤਰ ਲਿਖਿਆ ਹੋਵੇਗਾ ਜਿਥੇ ਫੋਟੋ ਅਪਲੋਡ ਹੋਣ ਤੋਂ ਬਾਅਦ ਗੁਗਲ ਵਿਚ ਵਰਤੀ ਗਈ ਫੋਟੋ ਬਾਰੇ ਅਸਲ ਵਿਚ ਪਤਾ ਲੱਗ ਜਾਵੇਗਾ।

ਹਾਲਾਂਕਿ ਆਉਣ ਵਾਲੇ ਸਮੇਂ ਵਿਚ ਇਹ ਫੀਚਰ ਬਹੁਤ ਕੰਮ ਆਵੇਗਾ। ਅਜੇ ਕੋਈ ਜਾਣਕਾਰੀ ਨਹੀਂ ਮਿਲੀ ਕਿ ਇਹ ਕਦੋਂ ਲਾਂਚ ਹੋਵੇਗਾ। ਵਟਸਐਪ ਅਪਣੇ ਉਪਭੋਗਤਾਵਾਂ ਲਈ ਨਵੇਂ ਨਵੇਂ ਫੀਚਰਜ਼ ਲੈ ਕੇ ਆਉਂਦਾ ਹੈ ਹੁਣ ਕੰਪਨੀ ਨੇ ਇੱਕ ਵਿਸ਼ੇਸ਼ ਫੀਚਰ ਪੇਸ਼ ਕੀਤਾ ਹੈ ਹੁਣ ਵਟਸਐਪ ਤੇ ਸੰਦੇਸ਼ ਨੂੰ ਟਾਈਪ ਕਰਨ ਦੀ ਕੋਈ ਜ਼ਰੂਰਤ ਨਹੀਂ।

eeWatsapp

ਹਾਲਾਂਕਿ ਸੀਰੀ ਅਤੇ ਗੂਗਲ ਸਹਾਇਕ ਵਰਗੇ ਫੀਚਰ ਸਮਾਰਟਫੋਨ ਵਿਚ ਪਹਿਲਾਂ ਤੋਂ ਹੀ ਉਪਲਬਧ ਹਨ। ਤੁਹਾਡੇ ਫੋਨ ਤੇ ਆਏ ਹੋਏ ਸੁਨੇਹੇ ਨੂੰ ਡਾਉਨਲੋਡ ਕਰਨ ਤੋਂ ਬਾਅਦ ਤੁਹਾਨੂੰ ਪਲੇ ਬਟਨ ਦਬਾਉਣਾ ਪਵੇਗਾ ਅਤੇ ਇਸ ਤੋਂ ਬਾਅਦ ਫ਼ੋਨ ਨੂੰ ਕੰਨ ਦੇ ਨੇੜੇ ਰੱਖਿਆ ਜਾਵੇ।

ਠੀਕ ਉਸੇ ਤਰ੍ਹਾਂ ਜਿਵੇਂ ਤੁਸੀਂ ਫ਼ੋਨ ਤੇ ਗੱਲ ਕਰਦੇ ਹੋ। ਹੁਣ ਤੁਸੀਂ ਬਿਨਾਂ ਰੌਲੇ ਤੋਂ ਹੈੱਡਫੋਨ ਦੀ ਮਦਦ ਨਾਲ ਆਡੀਓ ਸੰਦੇਸ਼ ਨੂੰ ਸੁਣ ਸਕਦੇ ਹੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement