ਨਿਊਜ਼ੀਲੈਂਡ ਮਸਜਿਦ ਹਮਲੇ ’ਚ 9 ਭਾਰਤੀ ਮੂਲ ਦੇ ਵਿਅਕਤੀ ਲਾਪਤਾ
Published : Mar 15, 2019, 7:19 pm IST
Updated : Mar 15, 2019, 7:19 pm IST
SHARE ARTICLE
9 Indian-origin missing men in New Zealand mosque attack
9 Indian-origin missing men in New Zealand mosque attack

ਭਾਰਤੀ ਰਾਜਦੂਤ ਸੰਜੀਵ ਕੋਹਲੀ ਨੇ ਟਵਿੱਟਰ ’ਤੇ ਕੀਤੀ ਪੁਸ਼ਟੀ

ਨਵੀਂ ਦਿੱਲੀ : ਹਾਲ ਹੀ ਵਿਚ ਨਿਊਜ਼ੀਲੈਂਡ ਵਿਚ ਹੋਏ ਮਸਜਿਦ ’ਤੇ ਨਸਲੀ ਹਮਲੇ ਵਿਚ ਭਾਰਤੀ ਮੂਲ ਦੇ 9 ਵਿਅਕਤੀ ਲਾਪਤਾ ਹਨ। ਇਹ ਗੱਲ ਨਿਊਜ਼ੀਲੈਂਡ ’ਚ ਭਾਰਤੀ ਰਾਜਦੂਤ ਸੰਜੀਵ ਕੋਹਲੀ ਨੇ ਟਵਿੱਟਰ ’ਤੇ ਟਵੀਟ ਕੀਤੀ। ਜ਼ਿਕਰਯੋਗ ਹੈ ਕਿ ਜੁੰਮੇ ਦੀ ਨਮਾਜ਼ ਦੌਰਾਨ ਇਕ ਹਥਿਆਰਬੰਦ ਹਮਲਾਵਰ ਚਰਚ ਸਟ੍ਰੀਟ ਨਿਊਜ਼ੀਲੈਂਡ ਵਿਖੇ ਸਥਿਤ ਮਸਜਿਦ ਵਿਚ ਮੌਜੂਦ ਲੋਕਾਂ ਉਤੇ ਅੰਨ੍ਹੇਵਾਹ ਗੋਲੀਬਾਰੀ ਕਰਦਿਆਂ ਦਾਖ਼ਲ ਹੋਇਆ।


ਇਸ ਹਮਲੇ ਵਿਚ ਹੁਣ ਤੱਕ 49 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਆ ਚੁੱਕੀ ਹੈ ਅਤੇ 20 ਹੋਰ ਜ਼ਖ਼ਮੀ ਹਨ। ਏਆਈਐਮਆਈਐਮ ਦੇ ਪ੍ਰਧਾਨ ਅਸਦਉੱਦੀਨ ਓਵੈਸੀ ਨੇ ਇਕ ਲਾਪਤਾ ਭਾਰਤੀ ਦੀ ਪਛਾਣ ਕਰਦਿਆਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ ਅਤੇ ਕਿਹਾ ਕਿ ਗੋਲੀਬਾਰੀ ਦੀ ਵੀਡੀਓ ਵਿਚ ਇਕ ਅਹਿਮਦ ਜਹਾਂਗੀਰ ਦੀ ਸ਼ਨਾਖ਼ਤ ਹੋਈ ਹੈ ਅਤੇ ਉਸ ਦਾ ਪਰਵਾਰ ਹੈਦਰਾਬਾਦ ਰਹਿੰਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement