ਯੂਪੀ ਦੇ ਮਊ ‘ਚ ਫਟਿਆ ਸਿਲੰਡਰ 2 ਮੰਜਲਾਂ ਇਮਾਰਤ ਡਿੱਗੀ, 12 ਦੀ ਮੌਤ, 15 ਜਖ਼ਮੀ
Published : Oct 14, 2019, 1:26 pm IST
Updated : Oct 14, 2019, 1:32 pm IST
SHARE ARTICLE
2-floor building collapses in UP
2-floor building collapses in UP

ਯੂਪੀ ਦੇ ਮਊ ‘ਚ ਸੋਮਵਾਰ ਸਵੇਰੇ ਸਿਲੰਡਰ ਫਟਣ ਨਾਲ ਦੋ ਮੰਜਿਲਾ ਇਮਾਰਤ ਡਿੱਗ ਗਈ...

ਮਊ: ਯੂਪੀ ਦੇ ਮਊ ‘ਚ ਸੋਮਵਾਰ ਸਵੇਰੇ ਸਿਲੰਡਰ ਫਟਣ ਨਾਲ ਦੋ ਮੰਜਿਲਾ ਇਮਾਰਤ ਡਿੱਗ ਗਈ। ਇਸ ਹਾਦਸੇ ਵਿੱਚ 12 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ ਕਰੀਬ 15 ਲੋਕ ਜਖ਼ਮੀ ਹੋ ਗਏ। ਹਾਦਦਾ ਇੰਨਾ ਭਿਆਨਕ ਸੀ ਕਿ ਦੋ ਮੰਜਿਲਾ ਇਮਾਰਤ ਢਹਿ ਗਈ। ਇਮਾਰਤ ਦੇ ਮਲਬੇ ਵਿੱਚ ਇੱਕ ਦਰਜਨ ਤੋਂ ਜਿਆਦਾ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਾਨਾ ਹੈ। ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਉੱਧਰ, ਸੀਐਮ ਯੋਗੀ ਆਦਿਤਿਅਨਾਥ ਨੇ ਇਸ ਘਟਨਾ ‘ਤੇ ਗਹਿਰਾ ਸੋਗ ਜਤਾਉਂਦੇ ਹੋਏ ਜਖ਼ਮੀਆਂ ਦੇ ਵਧੀਆ ਇਲਾਜ਼ ਦੇ ਨਿਰਦੇਸ਼ ਦਿੱਤੇ ਹਨ।

ਜਾਣਕਾਰੀ ਦੇ ਮੁਤਾਬਕ ਮਊ ਦੇ ਮੋਹੰਮਦਾਬਾਦ ਕੋਤਵਾਲੀ ਖੇਤਰ ਦੇ ਵਲੀਦਪੁਰ ਇਲਾਕੇ ਵਿੱਚ ਇੱਕ ਘਰ ਵਿੱਚ ਗੈਸ ਸਿਲੰਡਰ ਫਟ ਜਾਣ ਨਾਲ ਇਹ ਬਹੁਤ ਵੱਡਾ ਹਾਦਸਾ ਹੋਇਆ ਹੈ। ਬਲਾਸਟ ਦੇ ਕਾਰਨ ਦੋ ਮੰਜਿਲਾ ਇਮਾਰਤ ਢਹਿ ਗਈ। ਇਹ ਸਭ ਇੰਨੀ ਜਲਦੀ ਹੋਇਆ ਕਿ ਇਮਾਰਤ ਵਿੱਚ ਰਹਿ ਰਹੇ ਲੋਕਾਂ ਨੂੰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ।

ਰਾਹਤ ਅਤੇ ਬਚਾਅ ਕਾਰਜ ਵਿੱਚ ਜੁਟੀ ਪੁਲਿਸ

ਧਮਾਕੇ ਦੀ ਅਵਾਜ ਸੁਣਕੇ ਇਲਾਕੇ ਵਿੱਚ ਖਲਬਲੀ ਮੱਚ ਗਈ। ਆਸਪਾਸ ਦੇ ਲੋਕ ਘਰਾਂ ਤੋਂ ਨਿਕਲਕੇ ਬਾਹਰ ਭੱਜੇ। ਬਾਹਰ ਦਾ ਹਾਲ ਵੇਖਕੇ ਲੋਕਾਂ ਦੇ ਹੋਸ਼ ਉੱਡ ਗਏ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਨਾਲ ਹੀ ਜਖ਼ਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਾਇਆ। ਉਥੇ ਹੀ, ਇਮਾਰਤ ਦੇ ਮਲਬੇ ਵਿੱਚ ਕੁੱਝ ਲੋਕਾਂ ਦੇ ਦਬੇ ਹੋਣ ਦੀ ਸੰਭਾਵਨਾ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਜਨਤਕ ਲੋਕਾਂ ਦੇ ਨਾਲ ਮਿਲਕੇ ਰਾਹਤ ਅਤੇ ਬਚਾਅ ਕਾਰਜ ਵਿੱਚ ਜੁਟੀ ਹੈ।

2-floor building collapses in UP2-floor building collapses in UP

ਪੋਸਟਮਾਰਟਮ ਹਾਉਸ ‘ਤੇ ਹੁਣ ਤੱਕ ਕੁਲ 12 ਲਾਸ਼ਾਂ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ਵਿੱਚ 5 ਔਰਤਾਂ ਅਤੇ 7 ਪੁਰਸ਼ ਹਨ। ਲਾਸ਼ਾਂ ਵਿੱਚ 4 ਬੱਚੇ ਵੀ ਸ਼ਾਮਿਲ ਹਨ ਜਿਨ੍ਹਾਂ ਦੀ ਉਮਰ 10 ਸਾਲ  ਦੇ ਆਸਪਾਸ ਦੱਸੀ ਜਾ ਰਹੀ ਹੈ। ਇਸ ਵਿੱਚ ਇੱਕ ਬੱਚੇ ਦੀ ਪਹਿਚਾਣ 10 ਸਾਲ ਦਾ ਸ਼ਿਵਮ ਦੇ ਰੂਪ ਵਿੱਚ ਹੋਈ ਹੈ ਜੋ ਘਟਨਾ ਦੇ ਸਮੇਂ  ਕਿਤੇ ਦੁੱਧ ਦੇਣ ਜਾ ਰਿਹਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement