NEET ਲਈ ਤੈਅ ਕੀਤਾ 700 KM ਸਫ਼ਰ, ਪਰ 10 ਮਿੰਟ ਲੇਟ ਹੋਣ ਕਾਰਨ ਨਹੀਂ ਮਿਲੀ ਪ੍ਰੀਖਿਆ ਲਈ ਇਜਾਜ਼ਤ
Published : Sep 14, 2020, 1:00 pm IST
Updated : Sep 14, 2020, 1:00 pm IST
SHARE ARTICLE
Boy travels 700 kms, misses NEET by 10 minutes
Boy travels 700 kms, misses NEET by 10 minutes

ਬੀਤੇ ਦਿਨ ਹੋਈ ਨੀਟ ਪ੍ਰੀਖਿਆ ਦੌਰਾਨ ਇਕ ਵਿਦਿਆਰਥੀ ਨੂੰ 10 ਮਿੰਟ ਲੇਟ ਪਹੁੰਚਣ ਕਾਰਨ ਪ੍ਰੀਖਿਆ ਵਿਚ ਬੈਠਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।

ਨਵੀਂ ਦਿੱਲੀ: ਬੀਤੇ ਦਿਨ ਹੋਈ ਨੀਟ ਪ੍ਰੀਖਿਆ ਦੌਰਾਨ ਇਕ ਵਿਦਿਆਰਥੀ ਨੂੰ 10 ਮਿੰਟ ਲੇਟ ਪਹੁੰਚਣ ਕਾਰਨ ਪ੍ਰੀਖਿਆ ਵਿਚ ਬੈਠਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਦਰਅਸਲ ਬਿਹਾਰ ਦੇ ਦਰਭੰਗਾ ਦੇ ਰਹਿਣ ਵਾਲੇ ਸੰਤੋਸ਼ ਕੁਮਾਰ ਯਾਦਵ ਨੇ ਨੀਟ ਪ੍ਰੀਖਿਆ 2020 ਵਿਚ ਸ਼ਾਮਲ ਹੋਣ ਲਈ ਕੋਲਕਾਤਾ ਪਹੁੰਚਣ ਲਈ 700 ਕਿਲੋਮੀਟਰ ਦਾ ਸਫ਼ਰ ਕੀਤਾ।

Boy travels 700 kms, misses NEET by 10 minutesBoy travels 700 kms, misses NEET by 10 minutes

ਇਸ ਦੌਰਾਨ ਉਸ ਨੂੰ 24 ਘੰਟੇ ਤੋਂ ਜ਼ਿਆਦਾ ਸਮਾਂ ਲੱਗਿਆ ਤੇ ਉਸ ਨੇ ਦੋ ਬੱਸਾਂ ਬਦਲੀਆਂ। ਪਰ ਇਸ ਦੇ ਬਾਵਜੂਦ ਵੀ ਉਹ ਪ੍ਰੀਖਿਆ ਕੇਂਦਰ ਪਹੁੰਚਣ ਲਈ 10 ਮਿੰਟ ਲੇਟ ਹੋ ਗਿਆ। ਕੋਲਕਾਤਾ ਵਿਚ ਸਥਿਤ ਪ੍ਰੀਖਿਆ ਕੇਂਦਰ ਵੱਲੋਂ ਸੰਤੋਸ਼ ਨੂੰ ਪ੍ਰੀਖਿਆ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

Boy travels 700 kms, misses NEET by 10 minutesBoy travels 700 kms, misses NEET by 10 minutes

ਇਸ ਤੋਂ ਬਾਅਦ ਸੰਤੋਸ਼ ਯਾਦਵ ਨੇ ਉੱਥੇ ਮੌਜੂਦ ਅਧਿਕਾਰੀਆਂ ਨੂੰ ਗੁਹਾਰ ਲਗਾਈ ਕਿ ਉਸ ਨੂੰ ਪ੍ਰੀਖਿਆ ਵਿਚ ਸ਼ਾਮਲ ਹੋਣ ਲਈ ਮਨਜ਼ੂਦੀ ਦਿੱਤੀ ਜਾਵੇ ਪਰ ਉਹਨਾਂ ਦਾ ਕਹਿਣਾ ਸੀ ਕਿ ਉਹ ਲੇਟ ਹੈ। ਸੰਤੋਸ਼ ਦਾ ਕਹਿਣਾ ਹੈ ਕਿ ਉਸ ਦੀ ਪ੍ਰੀਖਿਆ 2 ਵਜੇ ਸ਼ੁਰੂ ਹੋਣੀ ਸੀ ਪਰ ਉਹ 1.40 ‘ਤੇ ਉੱਥੇ ਪਹੁੰਚਿਆ। ਪ੍ਰੀਖਿਆ ਕੇਂਦਰ ਵਿਚ ਦਾਖਲ ਹੋਣ ਦਾ ਆਖਰੀ ਸਮਾਂ 1.30 ਸੀ।

Boy travels 700 kms, misses NEET by 10 minutesBoy travels 700 kms, misses NEET by 10 minutes

ਸਥਾਨਕ ਮੀਡੀਆ ਨਾਲ ਗੱਲ ਕਰਦਿਆਂ ਸੰਤੋਸ਼ ਯਾਦਵ ਨੇ ਕਿਹਾ, ‘ਮੈਂ ਇਕ ਸਾਲ ਖੋ ਦਿੱਤਾ’। ਸੰਤੋਸ ਦਾ ਕਹਿਣਾ ਹੈ ਕਿ ਉਸ ਨੇ ਇਸ ਪ੍ਰੀਖਿਆ ਲਈ ਕਾਫ਼ੀ ਮਿਹਨਤ ਕੀਤੀ ਸੀ। ਦਰਅਸਲ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਦੇਖਦੇ ਹੋਏ ਸਿਹਤ ਜਾਂਚ ਲਈ ਰੱਖੇ ਗਏ ਸਮੇਂ ਨੂੰ ਦੇਖਦੇ ਹੋਏ ਉਮੀਦਵਾਰਾਂ ਨੂੰ ਘੱਟੋ-ਘੱਟ ਤਿੰਨ ਘੰਟੇ ਪਹਿਲਾਂ ਪ੍ਰੀਖਿਆ ਕੇਂਦਰ ਵਿਚ ਰਿਪੋਰਟ ਕਰਨ ਲਈ ਕਿਹਾ ਗਿਆ ਸੀ। ਇਸ ਦੇ ਚਲਦਿਆਂ ਕੁਝ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement