ਭੁੱਖ ਨਾਲ ਤੜਪ ਰਹੇ ਸੱਪ ਨੇ ਆਪਣੇ ਆਪ ਨੂੰ ਹੀ ਖਾਧਾ, ਵੀਡੀਓ ਵਾਇਰਲ
Published : Aug 14, 2019, 1:52 pm IST
Updated : Aug 14, 2019, 1:52 pm IST
SHARE ARTICLE
Hungry Snake Eaten Half His Body Video is going viral
Hungry Snake Eaten Half His Body Video is going viral

ਫਾਰਗਾਟਨ ਫ੍ਰੈਂਡ ਸੇਪਟਾਈਲ ਸੈਂਚੁਰੀ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

ਨਵੀਂ ਦਿੱਲੀ- ਇਕ ਅਜੀਬੋਗਰੀਬ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹੜੀ ਕਿ ਅੱਜ ਤੱਕ ਕਦੇ ਵੀ ਸਾਹਮਣੇ ਨਹੀਂ ਆਈ। ਕਹਿੰਦੇ ਹਨ ਕਿ ਆਪਣੀ ਭੁੱਖ ਨੂੰ ਮਿਟਾਉਣ ਲਈ ਕੋਈ ਵੀ ਇਨਸਾਨ ਜਾਂ ਜਾਨਵਰ ਕੁੱਝ ਵੀ ਕਰ ਸਕਦਾ ਹੈ। ਅਜਿਹਾ ਹੀ ਇਕ ਭੁੱਖਾ ਸੱਪ ਆਪਣੀ ਭੁੱਖ ਮਿਟਾਉਣ ਲਈ ਆਪਣੇ ਹੀ ਅੱਧੇ ਸਰੀਰ ਨੂੰ ਖਾ ਗਿਆ ਅਤੇ ਇਸ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ।

Hungry Snake Eaten Half His Body Video is going viralHungry Snake Eaten Half His Body Video is going viral

ਫਾਰਗਾਟਨ ਫ੍ਰੈਂਡ ਸੇਪਟਾਈਲ ਸੈਂਚੁਰੀ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਸੱਪ ਆਪਣੀ ਭੁੱਖ ਮਿਟਾਉਣ ਲਈ ਆਪਣੇ ਆਪ ਨੂੰ ਹੀ ਖਾ ਰਿਹਾ ਹੈ। ਫੇਸਬੁੱਕ ਪੇਜ਼ ਦੇ ਟੀਮ ਦੇ ਮੈਂਬਰ ਜੇਸ ਰੋਥਹੈਕਰ ਨੇ ਦੱਸਿਆ ਕਿ ਕਿੰਗ ਸਨੇਕਰ ਜਦੋਂ ਭੁੱਖੇ ਹੁੰਦੇ ਹਨ ਤਾਂ ਉਹ ਕਿਸੇ ਦੂਜੇ ਸੱਪ ਨੂੰ ਖਾਣ ਲੱਗ ਜਾਂਦੇ ਹਨ ਜਾਂ ਫਿਰ ਆਪਣੇ ਹੀ ਸਰੀਰ ਨੂੰ।

ਉਹਨਾਂ ਕਿਹਾ ਕਿ ਜਦੋਂ ਸੱਪ ਆਪਣੀ ਪੂੰਛ ਨੂੰ ਦੇਖਦਾ ਹੈ ਤਾਂ ਉਹ ਪੂੰਛ ਨੂੰ ਦੂਸਰਾ ਸੱਪ ਸਮਝ ਕੇ ਖਾ ਲੈਂਦਾ ਹੈ। ਉਹਨਾਂ ਦੱਸਿਆ ਕਿ ਇਹ ਕਦੇਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਹੀਂ ਖਾ ਸਕਦਾ। ਟੀਮ ਮੈਂਬਰ ਨੇ ਹੀ ਸੱਪ ਦੀ ਜਾਨ ਬਚਾਈ। ਉਹਨਾਂ ਕਿਹਾ ਕਿ ਜਦੋਂ ਕੋਈ ਵੀ ਉਸ ਦੀ ਨੱਕ ਦਬਾ ਦਿੰਦਾ ਹੈ ਤਾਂ ਉਸ ਨੂੰ ਘਬਰਾਹਟ ਹੁੰਦੀ ਹੈ ਅਤੇ ਉਹ ਤੁਰੰਤ ਉਸ ਚੀਜ਼ ਨੂੰ ਬਾਹਰ ਕੱਢ ਦਿੰਦਾ ਹੈ ਜੋ ਉਹ ਖਾ ਰਿਹਾ ਹੁੰਦਾ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement