ਪ੍ਰਧਾਨ ਸੇਵਕ ਹੋਣ ਦੇ ਨਾਤੇ ਮੈਂ ਅਪਣਿਆਂ ਦੇ ਦੁਨੀਆਂ ਤੋਂ ਰੁਖ਼ਸਤ ਹੋਣ ਦਾ ਦਰਦ ਸਮਝ ਸਕਦਾ ਹਾਂ- ਪੀਐਮ
Published : May 14, 2021, 3:32 pm IST
Updated : May 14, 2021, 3:32 pm IST
SHARE ARTICLE
PM Modi
PM Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਮਾਰੀ ਦੀ ਦੂਜੀ ਲਹਿਰ ਦੇ ਚਲਦਿਆਂ ਕਿਹਾ ਕਿ ਉਹ ਦੇਸ਼ ਵਾਸੀਆਂ ਦੀ ਤਕਲੀਫ਼ ਨੂੰ ਮਹਿਸੂਸ ਕਰ ਰਹੇ ਹਨ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਮਾਰੀ ਦੀ ਦੂਜੀ ਲਹਿਰ ਦੇ ਚਲਦਿਆਂ ਕਿਹਾ ਕਿ ਉਹ ਦੇਸ਼ ਵਾਸੀਆਂ ਦੀ ਤਕਲੀਫ਼ ਨੂੰ ਮਹਿਸੂਸ ਕਰ ਰਹੇ ਹਨ। ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਤੁਹਾਡਾ ਪ੍ਰਧਾਨ ਸੇਵਕ ਹੋਣ ਦੇ ਨਾਤੇ ਮੈਂ ਅਪਣਿਆਂ ਨੂੰ ਖੋਹਣ ਦਾ ਦਰਦ ਸਮਝ ਸਕਦਾ ਹਾਂ।

PM ModiPM Modi

ਕਿਸਾਨ ਸਨਮਾਨ ਨਿਧੀ ਦੀ ਅੱਠਵੀਂ ਕਿਸ਼ਤ ਜਾਰੀ ਕਰਦਿਆਂ ਪੀਐਮ ਨੇ ਕਿਹਾ ਕਿ, ‘100 ਸਾਲ ਬਾਅਦ ਆਈ ਇੰਨੀ ਭਿਆਨਕ ਮਹਾਂਮਾਰੀ ਕਦਮ-ਕਦਮ ’ਤੇ ਦੁਨੀਆਂ ਦੀ ਪ੍ਰੀਖਿਆ ਲੈ ਰਹੀ ਹੈ’। ਉਹਨਾਂ ਨੇ ਕੋਵਿਡ-19 ਨੂੰ ‘ਅਦਿੱਖ ਦੁਸ਼ਮਣ’ ਦੱਸਦੇ ਹੋਏ ਕਿਹਾ ਕਿ ਅਸੀਂ ਅਪਣੇ ਬਹੁਤ ਕਰੀਬੀਆਂ ਨੂੰ ਖੋ ਚੁੱਕੇ ਹਾਂ।

Coronavirus Coronavirus

ਉਹਨਾਂ ਕਿਹਾ ਮੈਂ ਦੇਸ਼ ਵਾਸੀਆਂ ਦੀ ਹਰ ਸਮੱਸਿਆ ਵਿਚ ਉਹਨਾਂ ਦੇ ਨਾਲ ਹਾਂ। ਸਰਕਾਰ ਪਿੰਡਾਂ ਵਿਚ ਕੋਰੋਨਾ ਨਾਲ ਨਜਿੱਠਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਅਸੀਂ ਇਸ ਸੰਕਟ ਨਾਲ ਲੜਾਂਗੇ ਅਤੇ ਜਿੱਤਾਂਗੇ। ਉਹਨਾਂ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਦੇਸ਼ ਵਾਸੀ ਜੋ ਦਰਦ ਮਹਿਸੂਸ ਕਰ ਰਹੇ ਹਨ। ਉਸ ਨੂੰ ਮੈਂ ਵੀ ਮਹਿਸੂਸ ਕਰ ਰਿਹਾ ਹਂ।

Corona deathCoronavirus

ਦੇਸ਼ ਦਾ ਪ੍ਰਧਾਨ ਸੇਵਾਦਾਰ ਹੋਣ ਦੇ ਨਾਤੇ, ਮੈਂ ਤੁਹਾਡੀ ਹਰ ਭਾਵਨਾ ਵਿਚ ਸ਼ਾਮਲ ਹਾਂ। ਸਰੋਤਾਂ ਨਾਲ ਜੁੜੇ ਸੰਕਟ ਨੂੰ ਦੂਰ ਕਰਨ ਲਈ ਜੰਗੀ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ  ਵੈਕਸੀਨ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਟੀਕਾ ਹੀ ਕੋਰੋਨਾ ਵਾਇਰਸ  ਕੋਰੋਨਾ ਵਾਇਰਸ ਤੋਂ ਬਚਾਉਣ ਵਾਲਾ ਸੁਰੱਖਿਆ ਕਵਚ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement