50 ਤਕ ਪਹੁੰਚੀ ਗਲੇਸ਼ੀਅਰ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ, ਬਰਾਮਦ ਹੋਈਆਂ 12 ਹੋਰ ਲਾਸ਼ਾਂ
Published : Feb 14, 2021, 6:55 pm IST
Updated : Feb 14, 2021, 6:55 pm IST
SHARE ARTICLE
Uttarakhand tragedy
Uttarakhand tragedy

ਪ੍ਰਸ਼ਾਸਨ ਵਲੋਂ ਬਚਾਅ ਕਾਰਜਾਂ ਦੇ ਨਾਲ-ਨਾਲ ਲੋਕਾਂ ਦੇ ਮੁੜ ਵਸੇਬੇ ਲਈ ਕੋਸ਼ਿਸ਼ਾਂ ਜਾਰੀ

ਚਮੋਲੀ : ਉਤਰਾਖੰਡ ਵਿਚ ਗਲੇਸ਼ੀਅਰ ਟੁੱਟਣ ਕਾਰਨ ਵਾਪਰੇ ਹਾਦਸੇ ਵਿਚ ਬਚਾਅ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ। ਇਸੇ ਦੌਰਾਨ ਲਗਾਤਾਰ ਲਾਸ਼ਾਂ ਮਿਲਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅੱਜ 12 ਹੋਰ ਲਾਸ਼ਾਂ ਮਿਲਣ ਬਾਅਦ ਮ੍ਰਿਤਕਾਂ ਦੀ ਗਿਣਤੀ 50 ਤਕ ਪਹੁੰਚ ਗਈ ਹੈ। ਸੂਬੇ ਦੇ ਚਮੋਲੀ ਜ਼ਿਲ੍ਹੇ ਵਿਚ 7 ਫਰਵਰੀ ਨੂੰ ਵਾਪਰੀ ਇਸ ਕੁਦਰਤੀ ਕਰੋਪੀ ਕਾਰਨ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਲਗਾਤਾਰ ਜਾਰੀ ਹਨ।

Uttarakhand tragedyUttarakhand tragedy

ਤਪੋਵਨ ਸੁਰੰਗ ’ਚ ਫਸੇ ਲੋਕਾਂ ਨੂੰ ਕੱਢਣ ਲਈ ਫ਼ੌਜ, ਰਾਸ਼ਟਰੀ ਆਫ਼ਤ ਮੋਚਨ ਬਲ ਅਤੇ ਭਾਰਤ-ਤਿੱਬਤ ਸਰਹੱਦ ਪੁਲਿਸ ਦੇ ਜਵਾਨ ਪਿਛਲੇ 7 ਦਿਨਾਂ ਤੋਂ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ। ਚਮੋਲੀ ਦੀ ਜ਼ਿਲ੍ਹਾ ਅਧਿਕਾਰੀ ਸਵਾਤੀ ਐੱਸ. ਭਦੌਰੀਆ ਮੁਤਾਬਕ ਐੱਨ. ਟੀ. ਪੀ. ਸੀ. ਸੁਰੰਗ ’ਚ ਖੋਦਾਈ ਦਾ ਕੰਮ 136 ਮੀਟਰ ਤਕ ਹੋ ਗਿਆ ਹੈ। ਲਾਪਤਾ 204 ਲੋਕਾਂ ’ਚੋਂ 38 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ, ਜਦਕਿ 2 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ। ਰਾਹਤ ਕੰਮ ਜਾਰੀ ਹੈ।

Uttarakhand tragedyUttarakhand tragedy

ਸੁਰੰਗ ਵਿਚ ਮਲਬਾ ਅਤੇ ਚਿੱਕੜ ਸਾਫ ਕਰਨ ਦਾ ਕੰਮ ਅਜੇ ਵੀ ਜਾਰੀ ਹੈ। ਕੁਝ ਲੋਕਾਂ ਦੇ ਸੁਰੰਗ ਵਿਚ ਅਜੇ ਵੀ ਫਸੇ ਹੋਣ ਦਾ ਖ਼ਦਸ਼ਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਕਈ ਪਿੰਡਾਂ ਨਾਲ ਸੰਪਰਕ ਟੁੱਟ ਗਿਆ ਹੈ। ਆਈ. ਟੀ. ਬੀ. ਪੀ. ਵਲੋਂ ਰਾਹਤ ਕੈਂਪ ਲਾ ਕੇ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। 

Uttarakhand tragedyUttarakhand tragedy

ਧੌਲੀਗੰਗਾ ਅਤੇ ਰਿਸ਼ੀਗੰਗਾ ਨਦੀਆਂ ਦੇ ਸੰਗਮ ’ਤੇ ਵਸਿਆ ਰੈਣੀ ਪਿੰਡ ਨਵੇਂ ਸਿਰਿਓਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੀ ਜੱਦੋ-ਜਹਿਦ ਕਰ ਰਿਹਾ ਹੈ। ਰੈਣੀ ਪਿੰਡ ’ਚ ਰਿਸ਼ੀਗੰਗਾ ਨਦੀ ਤੋਂ ਨਿਕਲੀ ਨਵੀਂ ਝੀਲ ਫਿਰ ਤੋਂ ਆਫ਼ਤ ਦਾ ਖ਼ਦਸ਼ਾ ਖੜ੍ਹੀ ਕਰ ਰਹੀ ਹੈ। 14 ਹਜ਼ਾਰ ਫੁੱਟ ’ਤੇ ਇਹ ਝੀਲ 400 ਮੀਟਰ ਲੰਬੀ ਹੈ। ਰੈਣੀ ਪਿੰਡ ’ਚ ਜ਼ਿੰਦਗੀ ਨੂੰ ਪਟੜੀ ’ਤੇ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਬੀ. ਆਰ. ਓ. ਵਲੋਂ ਇਕ ਨਵੇਂ ਪੁੱਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

Location: India, Uttarakhand

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement