ਕੇਂਦਰ ਨੇ 8 ਸਾਲਾਂ 'ਚ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਸ਼ਤਿਹਾਰਾਂ 'ਤੇ ਖਰਚੇ 6,399 ਕਰੋੜ ਰੁਪਏ
Published : Dec 13, 2022, 5:39 pm IST
Updated : Dec 13, 2022, 5:39 pm IST
SHARE ARTICLE
Central Government Spent Rs 6,399 crore On Advertisements Since 2014
Central Government Spent Rs 6,399 crore On Advertisements Since 2014

ਸੰਸਦ ਮੈਂਬਰ ਨੇ ਪੁੱਛਿਆ ਕਿ ਸਾਲ 2014 ਤੋਂ ਬਾਅਦ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਸ਼ਤਿਹਾਰਾਂ 'ਤੇ ਹਰੇਕ ਮੰਤਰਾਲੇ ਦੁਆਰਾ ਕੀਤੇ ਗਏ ਖਰਚੇ ਦੇ ਵੇਰਵੇ ਕੀ ਹਨ?

 

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪਿਛਲੇ ਅੱਠ ਸਾਲਾਂ ਵਿਚ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਸ਼ਤਿਹਾਰਾਂ 'ਤੇ 6399.6 ਕਰੋੜ ਰੁਪਏ ਖਰਚ ਕੀਤੇ ਹਨ।ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਵੱਲੋਂ ਮੰਗਲਵਾਰ ਨੂੰ ਲੋਕ ਸਭਾ ਵਿਚ ਐਮ ਸੇਲਵਾਰਾਜ ਦੇ ਸਵਾਲ ਦੇ ਲਿਖਤੀ ਜਵਾਬ ਵਿਚ ਪੇਸ਼ ਕੀਤੇ ਗਏ ਅੰਕੜਿਆਂ ਤੋਂ ਮਿਲੀ ਹੈ। ਮੈਂਬਰ ਨੇ ਪੁੱਛਿਆ ਕਿ ਸਾਲ 2014 ਤੋਂ ਬਾਅਦ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਸ਼ਤਿਹਾਰਾਂ 'ਤੇ ਹਰੇਕ ਮੰਤਰਾਲੇ ਦੁਆਰਾ ਕੀਤੇ ਗਏ ਖਰਚੇ ਦੇ ਵੇਰਵੇ ਕੀ ਹਨ?

ਮੰਤਰੀ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਸਾਲ 2014-15 ਤੋਂ 7 ਦਸੰਬਰ 2022 ਤੱਕ 3138.81 ਕਰੋੜ ਰੁਪਏ ਪ੍ਰਿੰਟ ਮੀਡੀਆ ਰਾਹੀਂ ਇਸ਼ਤਿਹਾਰਾਂ 'ਤੇ ਖਰਚ ਕੀਤੇ ਗਏ ਜਦਕਿ ਇਸ ਸਮੇਂ ਦੌਰਾਨ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਸ਼ਤਿਹਾਰਾਂ 'ਤੇ 3260.79 ਕਰੋੜ ਰੁਪਏ ਖਰਚ ਕੀਤੇ ਗਏ।

ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ ਕੇਂਦਰੀ ਸੰਚਾਰ ਬਿਊਰੋ (ਸੀਬੀਸੀ) ਰਾਹੀਂ ਸਾਲ 2014-15 ਵਿਚ ਪ੍ਰਿੰਟ ਮੀਡੀਆ ਵਿਚ 424.84 ਕਰੋੜ ਰੁਪਏ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ 473.67 ਕਰੋੜ ਰੁਪਏ, ਸਾਲ 2015-16 ਵਿਚ 508.22 ਕਰੋੜ ਰੁਪਏ ਪ੍ਰਿੰਟ ਮੀਡੀਆ ਅਤੇ 531.60 ਕਰੋੜ ਰੁਪਏ ਇਲੈਕਟ੍ਰਾਨਿਕ ਮੀਡੀਆ 'ਤੇ ਖਰਚ ਕੀਤੇ ਗਏ। ਇਸੇ ਤਰ੍ਹਾਂ ਸਾਲ 2016-17 ਵਿਚ ਪ੍ਰਿੰਟ ਮੀਡੀਆ 'ਤੇ 468.53 ਕਰੋੜ ਰੁਪਏ ਅਤੇ ਇਲੈਕਟ੍ਰਾਨਿਕ ਮੀਡੀਆ 'ਤੇ 609.60 ਕਰੋੜ ਰੁਪਏ, ਸਾਲ 2017-18 ਵਿਚ ਪ੍ਰਿੰਟ ਮੀਡੀਆ 'ਤੇ 636.09 ਕਰੋੜ ਰੁਪਏ ਅਤੇ ਇਲੈਕਟ੍ਰਾਨਿਕ ਮੀਡੀਆ 'ਤੇ 514.28 ਕਰੋੜ ਰੁਪਏ ਖਰਚ ਕੀਤੇ ਗਏ ਸਨ।

ਸਰਕਾਰੀ ਅੰਕੜਿਆਂ ਅਨੁਸਾਰ ਸਾਲ 2018-19 'ਚ ਪ੍ਰਿੰਟ ਮੀਡੀਆ 'ਤੇ 429.55 ਕਰੋੜ ਰੁਪਏ ਅਤੇ ਇਲੈਕਟ੍ਰਾਨਿਕ ਮੀਡੀਆ 'ਤੇ 514.28 ਕਰੋੜ ਰੁਪਏ, ਸਾਲ 2019-20 'ਚ ਪ੍ਰਿੰਟ ਮੀਡੀਆ 'ਤੇ 295.05 ਕਰੋੜ ਰੁਪਏ ਅਤੇ ਇਲੈਕਟ੍ਰਾਨਿਕ ਮੀਡੀਆ 'ਤੇ 317.11 ਕਰੋੜ ਰੁਪਏ, ਸਾਲ 2020- 21 ਪ੍ਰਿੰਟ ਮੀਡੀਆ ’ਤੇ 197.49 ਕਰੋੜ ਰੁਪਏ ਅਤੇ ਇਲੈਕਟ੍ਰਾਨਿਕ ਮੀਡੀਆ ’ਤੇ 167.98 ਕਰੋੜ ਰੁਪਏ ਖਰਚੇ ਗਏ। 2021-22 ਵਿਚ ਪ੍ਰਿੰਟ ਮੀਡੀਆ 'ਤੇ 179.04 ਕਰੋੜ ਰੁਪਏ ਅਤੇ ਇਲੈਕਟ੍ਰਾਨਿਕ ਮੀਡੀਆ 'ਤੇ 101.24 ਕਰੋੜ ਰੁਪਏ ਕੀਤੇ ਗਏ ਸਨ।

ਦੱਸਿਆ ਗਿਆ ਹੈ ਕਿ ਸਾਲ 2022-23 'ਚ 7 ਦਸੰਬਰ 2022 ਤੱਕ ਪ੍ਰਿੰਟ ਮੀਡੀਆ 'ਤੇ ਇਸ਼ਤਿਹਾਰਾਂ 'ਤੇ 91.96 ਕਰੋੜ ਰੁਪਏ ਅਤੇ ਇਲੈਕਟ੍ਰਾਨਿਕ ਮੀਡੀਆ 'ਤੇ 76.84 ਕਰੋੜ ਰੁਪਏ ਖਰਚ ਕੀਤੇ ਗਏ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਵਿਦੇਸ਼ੀ ਮੀਡੀਆ ਵਿਚ ਇਸ਼ਤਿਹਾਰਾਂ 'ਤੇ ਕੋਈ ਖਰਚ ਨਹੀਂ ਕੀਤਾ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement