ਕਿਸਾਨਾਂ ਦਾ ਅੰਦੋਲਨ 18ਵੇਂ ਦਿਨ ਵੀ ਜਾਰੀ, ਅੱਜ ਕਿਸਾਨ ਲੀਡਰ ਬੰਦ ਕਰਾਉਣਗੇ ਦਿੱਲੀ-ਜੈਪੁਰ ਹਾਈਵੇਅ
Published : Dec 13, 2020, 9:35 am IST
Updated : Dec 13, 2020, 9:35 am IST
SHARE ARTICLE
Delhi-Jaipur highway
Delhi-Jaipur highway

ਪੰਜਾਬ ਤੇ ਹਰਿਆਣਾ ਤੋਂ ਦਿੱਲੀ ਲਈ ਕਿਸਾਨਾਂ ਦਾ ਜਥਾ ਨਿੱਕਲ ਚੁੱਕਾ ਹੈ।

ਨਵੀਂ ਦਿੱਲੀ- ਕਿਸਾਨਾਂ ਦਾ ਅੰਦੋਲਨ ਲਗਾਤਾਰ ਹੋਰ ਤਿੱਖਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਅੱਜ ਰਾਜਸਥਾਨ ਦੇ ਸ਼ਾਹਜਹਾਂਪੁਰ ਤੋਂ ਕਿਸਾਨ ਦਿੱਲੀ ਲਈ ਕੂਚ ਕਰਨ ਵਾਲੇ ਹਨ। ਐਤਵਾਰ ਕਿਸਾਨ ਦਿੱਲੀ ਨੂੰ ਸੀਲ ਕਰਨ ਦੀ ਪੂਰੀ ਤਿਆਰੀ ਕਰੀ ਬੈਠੇ ਹਨ। ਪੰਜਾਬ ਤੇ ਹਰਿਆਣਾ ਤੋਂ ਦਿੱਲੀ ਲਈ ਕਿਸਾਨਾਂ ਦਾ ਜਥਾ ਨਿੱਕਲ ਚੁੱਕਾ ਹੈ। ਉੱਥੇ ਹੀ ਦਿੱਲੀ-ਨੌਇਡਾ ਦਾ ਚਿੱਲਾ ਬਾਰਡਰ 12 ਦਿਨ ਬਾਅਦ ਖੋਲ੍ਹ ਦਿੱਤਾ ਗਿਆ ਹੈ। ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਆਪਣੀ ਮੰਗ 'ਤੇ ਅਜੇ ਵੀ ਅੜੇ ਹੋਏ ਹਨ।

Farmer Protest

ਬੀਤੇ ਦਿਨੀ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਕਈ ਟੋਲ ਪਲਾਜ਼ਿਆਂ ਨੂੰ ਕਰ ਮੁਕਤ ਕਰਵਾ ਦਿੱਤਾ ਹੈ। ਜਦਕਿ ਖੰਦੌਲੀ 'ਚ ਯਮੁਨਾ ਐਕਸਪ੍ਰੈਸ-ਵੇਅ, ਆਗਰਾ-ਅਲੀਗੜ੍ਹ ਰਾਜਮਾਰਗ ਤੇ ਪੁਲਿਸ ਤੇ ਕਿਸਾਨਾਂ ਦੇ ਵਿਚ ਖਿੱਚੋਤਾਣ ਹੋ ਗਈ। ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ। ਟੋਲ ਪਲਾਜ਼ਾ ਤੇ ਰਾਜਮਾਰਗ 'ਤੇ ਪੁਲਿਸ ਬਲ ਤਾਇਨਾਤ ਕੀਤਾ ਗਿਆ। ਕਿਸਾਨ ਲੀਡਰਾਂ ਨੂੰ ਨਜ਼ਰਬੰਦ ਵੀ ਕੀਤਾ ਗਿਆ ਹੈ।

farmer

ਜਿਕਰਯੋਗ ਹੈ  ਕਿ ਕੱਲ੍ਹ ਖੇਤੀ ਕਾਨੂੰਨਾਂ ਖਿਲਾਫ ਅੰਦੋਲਨਕਰਤਾ ਕਿਸਾਨ ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ 'ਚ ਰਾਜਮਾਰਗ ਦੇ ਟੋਲ ਪਲਾਜ਼ਾ 'ਤੇ ਇਕੱਠੇ ਹੋਏ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਜਲਦ ਹੀ ਦਿੱਲੀ ਦੀਆਂ ਸਰਹੱਦਾਂ ਤੇ ਹੋਰ ਵੀ ਹਜ਼ਾਰਾਂ ਲੋਕ ਪਹੁੰਚਣਗੇ ਤੇ ਆਪਣਾ ਅੰਦੋਲਨ ਤੇਜ਼ ਕਰਨਗੇ।

Farmers Protest
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement