14 ਦਸੰਬਰ ਨੂੰ ਕਾਂਗਰਸ ਕਰੇਗੀ ਵੱਡਾ ਧਮਾਕਾ, ਮੋਦੀ ਅਤੇ ਅਮਿਤ ਸ਼ਾਹ ਵੀ ਬੇਚੈਨ !
Published : Dec 13, 2019, 12:13 pm IST
Updated : Dec 13, 2019, 12:13 pm IST
SHARE ARTICLE
File Photo
File Photo

ਰੈਲੀ ਵਿਚ ਪਾਰਟੀ ਦੇ ਵੱਡੇ ਲੀਡਰ ਵੀ ਹੋਣਗੇ ਸ਼ਾਮਲ

ਨਵੀਂ ਦਿੱਲੀ : ਮਹਿੰਗਾਈ, ਬੇਰੁਜ਼ਗਾਰੀ ਮੰਦੀ ਅਤੇ ਕਿਸਾਨਾਂ ਦੀ ਸਮੱਸਿਆਵਾਂ ਨੂੰ ਲੈ ਕੇ ਕਾਂਗਰਸ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ 14 ਦਸੰਬਰ ਨੂੰ ਇਕ ਵੱਡੀ ਰੈਲੀ ਕਰਨ ਜਾ ਰਹੀ ਹੈ। ਇਸ ਰੈਲੀ ਵਿਚ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ,ਪ੍ਰਿਅੰਕਾ ਗਾਂਧੀ ਅਤੇ ਮਨਮੋਹਨ ਸਿੰਘ ਸਮੇਤ ਕਾਂਗਰਸ ਸ਼ਾਸਿਤ ਸੂਬਿਆ ਦੇ ਮੁੱਖਮੰਤਰੀ ਅਤੇ ਵਰਕਰ ਸ਼ਾਮਲ ਹੋਣਗੇ।

file photofile photo

ਕਾਂਗਰਸ ਦੀ ਇਸ ਰੈਲੀ ਵਿਚ ਨਾਗਰਿਕ ਸੋਧ ਕਾਨੂੰਨ ਦਾ ਮੁੱਦਾ ਵੀ ਸ਼ਾਮਲ ਹੋ ਗਿਆ ਹੈ। ਕਾਂਗਰਸ ਨੇ ਸੰਸਦ ਦੇ ਦੋਣਾਂ ਸਦਨਾਂ ਵਿਚ ਇਸ ਬਿਲ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਇਸ ਕਾਨੂੰਨ ਦੇ ਦੁਆਰਾ ਧਰਮ ਦੇ ਅਧਾਰ 'ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦਈਏ ਕਿ ਖੁਦ ਸੋਨੀਆ ਗਾਂਧੀ ਨੇ ਇਸ ਕਾਨੂੰਨ ਨੁੰ ਸੰਸਦ ਵਿਚ ਪਾਸ ਹੋਣ 'ਤੇ  ਇਤਿਹਾਸ ਦਾ ਕਾਲਾ ਦਿਨ ਦੱਸਿਆ ਹੈ।

file photofile photo

14 ਦਸੰਬਰ ਨੂੰ ਹੋਣ ਵਾਲੀ ਭਾਰਤ ਬਚਾਓ ਰੈਲੀ ਨੂੰ ਲੈ ਕੇ ਕਾਂਗਰਸ ਨੇ ਦੇਸ਼ ਭਰ ਦੇ ਵੱਡੇ ਲੋਕਾਂ ਨੂੰ ਰਾਮਲੀਲਾ ਮੈਦਾਨ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ। ਕਾਂਗਰਸ ਦਾ ਦਾਅਵਾ ਹੈ ਕਿ ਇਹ ਰੈਲੀ ਇਤਿਹਾਸਕ ਹੋਵੇਗੀ। ਕਾਂਗਰਸ ਨੇ ਕਿਹਾ ਕਿ ਕੇਂਦਰ ਸਰਕਾਰ ਅਸਲੀ ਮੁੱਦਿਆ ਨਾਲ ਦੇਸ਼ ਦੀ ਜਨਤਾਂ ਦਾ ਧਿਆਨ ਭਟਕਾਉਣ ਵਿਚ ਲੱਗੀ ਹੈ ਪਰ ਉਹ ਇਨ੍ਹਾਂ ਸਾਰੇ ਮੁੱਦਿਆ ਨੂੰ ਲੈ ਕੇ ਦੇਸ਼ ਦੀ ਜਨਤਾਂ ਦੇ ਵਿਚ ਜਾਵੇਗੀ।

file photofile photo

ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਦਾ ਕਹਿਣਾ ਹੈ ਕਿ ''ਦੇਸ਼ ਵਿਚ ਇਸ ਵੇਲੇ ਮੰਦੀ ਦੀ ਮਾਰ ਹੈ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਸਥਿਤੀ ਖਰਾਬ ਹੋ ਰਹੀ ਹੈ ਪਰ ਕੇਂਦਰ ਸਰਕਾਰ ਇਸ ਦਿਸ਼ਾ ਵਿਚ ਕੋਈ ਕਦਮ ਨਹੀਂ ਚੁੱਕ ਰਹੀ ਹੈ। ਸਰਕਾਰ ਪੂਰੇ ਤਰੀਕੇ ਨਾਲ ਅਸਫ਼ਲ ਹੈ। ਸੂਰਜੇਵਾਲਾ ਦਾ ਕਹਿਣਾ ਹੈ ਕਿ ''ਜਨਤਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਪਰੇਸ਼ਾਨ ਹੈ ਅਰਥ ਵਿਵਸਥਾ ਪੂਰੀ ਤਰ੍ਹਾਂ ਨਾਲ ਚਰਮਰਾ ਗਈ ਹੈ''।

file photofile photo

ਸੂਰਜੇਵਾਲਾ ਨੇ ਕਿਹਾ ਕਿ ਭਾਰਤ ਬਚਾਓ ਰੈਲੀ ਦੇ ਰਾਹੀਂ ਅਸੀ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਅਸਲੀ ਮੁੱਦਿਆਂ ਤੋਂ ਜਨਤਾਂ ਦਾ ਧਿਆਨ ਨਾ ਭਟਕਾਵੇ ਅਤੇ ਇਸ ਦਿਸ਼ਾ ਵਿਚ ਕੁੱਝ ਕਦਮ ਚੁੱਕੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement