ਦੀਵਾਲੀ ਮੌਕੇ ਪਟਾਕਿਆਂ ਦੀ ਆਵਾਜ਼ ਕਾਰਨ ਪਾਲਤੂ ਜਾਨਵਰ ਹੋ ਜਾਂਦੇ ਹਨ ਪ੍ਰੇਸ਼ਾਨ, ਇੰਝ ਰੱਖੋ ਧਿਆਨ
Published : Nov 13, 2020, 2:31 pm IST
Updated : Nov 13, 2020, 2:31 pm IST
SHARE ARTICLE
pet care tips
pet care tips

ਵੈਟਰਨਰੀ ਡਾਕਟਰ ਨਾਲ ਸਲਾਹ ਕਰੋ

ਦੀਵਾਲੀ ਦਾ ਤਿਉਹਾਰ ਕੱਲ੍ਹ ਯਾਨੀ 14 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਲੋਕ ਖੂਬ ਪਟਾਖੇ ਚਲਾਉਂਦੇ ਹਨ।  ਲੋਕ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਪਟਾਖੇ ਚਲਾਉਣੇ ਸ਼ੁਰੂ ਕਰ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਪਾਲਤੂ ਜਾਨਵਰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ। ਉਨ੍ਹਾਂ ਨੂੰ ਪਟਾਕਿਆਂ ਦੀ ਅਵਾਜ਼ ਤੋਂ ਸਭ ਤੋਂ ਜ਼ਿਆਦਾ ਡਰ ਲੱਗਦਾ ਹੈ। ਦੀਵਾਲੀ ਮੌਕੇ ਪਾਲਤੂ ਜਾਨਵਰਾਂ ਦਾ ਧਿਆਨ ਇਨ੍ਹਾਂ ਤਰੀਕਿਆਂ ਨਾਲ ਰੱਖ ਸਕਦੇ ਹਨ ----

pet care

ਪਾਲਤੂ ਜਾਨਵਰਾਂ ਦਾ ਇੰਝ ਰੱਖੋ ਧਿਆਨ 
-ਪਟਾਖਿਆਂ ਚੋਂ ਨਿਕਲਿਆ ਧੂੰਆਂ ਤੇ ਗੈਸਾਂ ਜਾਨਵਰਾਂ ਦੀ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦੀ ਹੈ। ਕੋਸ਼ਿਸ਼ ਕਰੋ ਤੇ ਸੜੇ ਹੋਏ ਪਟਾਖੇ ਬਾਹਰ ਸੁੱਟੋ। ਇਸ ਦੇ ਨਾਲ ਹੀ ਉਸ ਥਾਂ ਨੂੰ ਸਾਫ਼ ਕਰੋ ਜਿੱਥੇ ਪਟਾਖੇ ਚਲਾਏ ਹੋਣ।
-ਤੁਸੀਂ ਆਪਣੇ ਵੈਟਰਨਰੀ ਡਾਕਟਰ ਨਾਲ ਸਲਾਹ ਕਰੋ। ਉਹ ਤੁਹਾਨੂੰ ਆਪਣੇ ਪਾਲਤੂ ਜਾਨਵਰ ਦੀ ਦੇਖਭਾਲ ਕਰਨ ਲਈ ਖਾਸ ਟਿਪਸ ਦੱਸ ਸਕਦੇ ਹਨ।

pet care tips

-ਦੀਵਾਲੀ ਨੂੰ ਵਾਤਾਵਰਣ ਅਨੁਕੂਲ ਢੰਗ ਨਾਲ ਮਨਾਓ। ਦੀਵੇ, ਲੈਂਪਸ ਦੀ ਵਰਤੋਂ ਕਰੋ। ਕੋਈ ਪ੍ਰਦੂਸ਼ਣ ਨਹੀਂ ਹੋਏਗਾ, ਤੇ ਪਾਲਤੂ ਜਾਨਵਰ ਵੀ ਸੁਰੱਖਿਅਤ ਮਹਿਸੂਸ ਕਰਨਗੇ।
-ਪਾਲਤੂ ਜਾਨਵਰ ਨੂੰ ਉਸ ਥਾਂ 'ਤੇ ਨਾ ਲਿਜਾਓ ਜਿੱਥੇ ਪਟਾਖੇ ਜ਼ਿਆਦਾ ਚਲਾਏ ਜਾ ਰਹੇ ਹਨ। ਪਟਾਖਿਆਂ ਦੀ ਆਵਾਜ਼ ਪਾਲਤੂ ਜਾਨਵਰਾਂ ਨੂੰ ਪ੍ਰੇਸ਼ਾਨ ਨਾ ਕਰੇ। ਉਨ੍ਹਾਂ ਨੂੰ ਘਰ ਰੱਖਣ ਦੀ ਕੋਸ਼ਿਸ਼ ਕਰੋ ਤੇ ਉਨ੍ਹਾਂ ਦੇ ਭੋਜਨ ਵੱਲ ਧਿਆਨ ਦਿਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement