ਜੈ ਸ਼ੰਕਰ ਦਾ ਪਾਕਿ 'ਤੇ ਵੱਡਾ ਹਮਲਾ, ਮੁੰਬਈ ਧਮਾਕੇ 'ਚ ਸ਼ਾਮਿਲ ਲੋਕਾਂ ਨੂੰ ਫਾਈਵ ਸਟਾਰ ਸਹੂਲਤਾਂ
Published : Jan 13, 2021, 8:53 am IST
Updated : Jan 13, 2021, 8:53 am IST
SHARE ARTICLE
UNSC S Jaishankar
UNSC S Jaishankar

ਯੂਐਨਐਸਸੀ ਦੀ ਖੁੱਲੀ ਬਹਿਸ 'ਚ ਮੁੰਬਈ ਧਮਾਕਿਆਂ ਤੋਂ ਲੈ ਕੇ ਅੱਤਵਾਦ ਨੂੰ ਪਨਾਹ ਦੇਣ ਤੱਕ ਪਾਕਿਸਤਾਨ ਦੇ ਦੋਹਰੇ ਚਰਿੱਤਰ ਦਾ ਪਰਦਾਫਾਸ਼ ਕੀਤਾ।

ਨਵੀਂ ਦਿੱਲੀ- ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਅੱਤਵਾਦ 'ਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ 'ਚ ਨਾਮ ਲਏ ਬਿਨਾਂ ਗੁਆਂਢੀ ਦੇਸ਼ ਪਾਕਿਸਤਾਨ 'ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਯੂਐਨਐਸਸੀ ਦੀ ਖੁੱਲੀ ਬਹਿਸ 'ਚ ਮੁੰਬਈ ਧਮਾਕਿਆਂ ਤੋਂ ਲੈ ਕੇ ਅੱਤਵਾਦ ਨੂੰ ਪਨਾਹ ਦੇਣ ਤੱਕ ਪਾਕਿਸਤਾਨ ਦੇ ਦੋਹਰੇ ਚਰਿੱਤਰ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਕਿਹਾ, “ਅੱਤਵਾਦ ਵਿਰੁੱਧ ਲੜਾਈ ਵਿਚ ਕੋਈ ਕਿਤੁ ਪਰੰਤੂ ਨਹੀਂ ਹੋਣਾ ਚਾਹੀਦਾ।"

j shankr

ਜੈਸ਼ੰਕਰ ਨੇ ਕਿਹਾ ਕਿ ਕੁਝ ਦੇਸ਼ ਅਜਿਹੇ ਹਨ ਜਿਥੇ ਅੱਤਵਾਦੀ ਵਿੱਤੀ ਮਾਮਲਿਆਂ ਵਿੱਚ ਜਾਂਚ ਅਤੇ ਤਕਨੀਕੀ ਕੁਸ਼ਲਤਾ ਦੀ ਘਾਟ ਹੈ, ਜਦਕਿ ਦੂਜੇ ਪਾਸੇ ਕੁਝ ਦੇਸ਼ ਅਜਿਹੇ ਹਨ ਜੋ ਅੱਤਵਾਦੀਆਂ ਦੀ ਸਭ ਤੋਂ ਸੁਰੱਖਿਅਤ ਪਨਾਹ ਬਣੇ ਹੋਏ ਹਨ। ਉਹ ਅੱਤਵਾਦ ਦਾ ਸਮਰਥਨ ਕਰਕੇ ਉਨ੍ਹਾਂ ਦੀ ਆਰਥਿਕ ਮਦਦ ਕਰ ਰਹੇ ਹਨ।

ਵਿਦੇਸ਼ ਮੰਤਰੀ ਦਾ ਪਾਕਿ 'ਤੇ ਵੱਡਾ ਹਮਲਾ
ਮੁੰਬਈ ਹਮਲੇ ਅਤੇ ਪਾਕਿਸਤਾਨ 'ਤੇ ਹਮਲਾ ਬੋਲਦੇ ਹੋਏ ਵਿਦੇਸ਼ ਮੰਤਰੀ ਨੇ ਕਿਹਾ- ਅਸੀਂ 1993 ਦੇ ਮੁੰਬਈ ਧਮਾਕਿਆਂ ਲਈ ਜ਼ਿੰਮੇਵਾਰ ਅਪਰਾਧਿਕ ਗਿਰੋਹ ਨੂੰ ਨਾ ਸਿਰਫ ਰਾਜ ਦੀ ਰੱਖਿਆ ਹੀ ਨਹੀਂ ਬਲਕਿ ਪੰਜ ਸਿਤਾਰਾ ਪਰਾਹੁਣਚਾਰੀ ਦੀਆਂ ਸਹੂਲਤਾਂ ਵੀ ਮਿਲਦੇ ਦੇਖਿਆ ਹੈ।

ਉਨ੍ਹਾਂ ਕਿਹਾ- “ਸੰਯੁਕਤ ਰਾਸ਼ਟਰ ਦੀ ਪਾਬੰਦੀ ਦੇ ਤਹਿਤ ਲੋਕਾਂ ਅਤੇ ਸੰਗਠਨਾਂ ਦੇ ਨਾਮ ਸੂਚੀ 'ਚ ਸ਼ਾਮਲ ਕਰਨ ਅਤੇ ਬਾਹਰ ਕੱਢੇ ਜਾਣ ਦਾ ਕੰਮ ਨਿਰਪੱਖਤਾ ਨਾਲ ਹੋਣਾ ਚਾਹੀਦਾ ਹੈ। ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਬਣਿਆ ਹੋਇਆ ਹੈ। ਦੇਸ਼ਾਂ 'ਚ ਅੱਤਵਾਦ ਅਤੇ ਸੰਗਠਿਤ ਅਪਰਾਧ ਦੇ ਵਿਚਕਾਰ ਸਬੰਧ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਜ਼ੋਰ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ”

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement