Air India ਦੀ ਲੱਗੇਗੀ ਬੋਲੀ, ਸਰਕਾਰ ਨੇ ਕੀਤਾ ਵੱਡਾ ਐਲਾਨ
Published : Dec 12, 2019, 6:19 pm IST
Updated : Dec 12, 2019, 6:19 pm IST
SHARE ARTICLE
File Photo
File Photo

ਕਰਜ਼ ਦੇ ਬੋਝ ਹੇਠਾਂ ਦਬੀ ਹੋਈ ਹੈ ਏਅਰ ਇੰਡੀਆ

ਨਵੀਂ ਦਿੱਲੀ : ਵਿੱਤੀ ਸੰਕਟ ਨਾਲ ਗੁਜਰ ਰਹੀ ਏਅਰ ਇੰਡੀਆ ਨੂੰ ਸਰਕਾਰ ਨੇ ਵੇਚਣ ਦੀ  ਤਿਆਰੀ ਕਰ ਲਈ ਹੈ। ਇਸ ਮਾਮਲੇ ਵਿਚ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਸਰਕਾਰ ਏਅਰ ਇੰਡੀਆ ਦੀ 100 ਫ਼ੀਸਦੀ ਹਿੱਸੇਦਾਰੀ ਵੇਚੇਗੀ। ਕੇਂਦਰੀ ਮੰਤਰੀ ਪੁਰੀ ਨੇ ਲੋਕ ਸਭਾ ਵਿਚ ਇਹ ਗੱਲ ਕਹੀ।

file photofile photo

ਹਰਦੀਪ ਪੁਰੀ ਇਸ ਤੋਂ ਪਹਿਲਾਂ  ਰਾਜਸਭਾ ਵਿਚ ਕਹਿ ਚੁੱਕੇ ਹਨ ਕਿ ਏਅਰ ਇੰਡੀਆ ਦਾ ਨਿੱਜੀ ਕਰਨ ਨਹੀਂ ਹੋਣ ਦੀ ਸਥਿਤੀ ਵਿਚ ਇਸ ਨੂੰ ਬੰਦ ਕਰਨਾ ਹੋਵੇਗਾ। ਉਨ੍ਹਾਂ ਨੇ ਹਾਲਾਕਿ ਕਿਹਾ ਕਿ ਸਾਰੇ ਕਰਮਚਾਰੀਆਂ ਦੇ ਲਈ ਇਹ ਸੌਦਾ ਤੈਅ ਨਹੀਂ ਕੀਤਾ ਜਾਵੇਗਾ। ਪੁਰੀ ਨੇ ਕਿਹਾ ਮੈ ਉਸ ਹੱਦ ਤੱਕ ਜਾਵਾਂਗਾ ਅਤੇ ਇਹ ਕਹਿਵਾਂਗਾ ਇਸ ਦੇ ਬਾਅਦ ਪੁਰੀ ਨੇ ਕਿਹਾ ਕਿ ਪ੍ਰਾਈਵੇਟ ਕਰਨ ਨਹੀਂ ਹੋਣ ਦੇ ਨਾਲ ਏਅਰਲਾਈਨ ਨੂੰ ਬੰਦ ਕਰ ਦਿੱਤਾ ਜਾਵੇਗਾ।

file photofile photo

ਸਰਕਾਰ ਇਸ ਸਰਕਾਰੀ ਕੰਪਨੀ ਵਿਚ ਆਪਣੀ ਪੂਰੀ ਹਿੱਸੇਦਾਰੀ ਵੇਚਣ ਦੇ ਲਈ ਬੋਲੀ ਦਸਤਾਵੇਜ਼ ਤਿਆਰ ਕਰ ਰਹੀ ਹੈ। ਵਿਨਿਵੇਲ਼ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਲਈ ਸਮਾਂ ਸੀਮਾ 31 ਮਾਰਚ ਨਿਧਾਰਤ ਕੀਤੀ ਗਈ ਹੈ। ਪਹਿਲਾਂ ਦੀ ਕੌਸ਼ਿਸ਼ਾ ਵਿਚ ਮੋਦੀ ਸਰਕਾਰ ਨੇ ਮਈ 2018 ਵਿਚ ਆਪਣੀ 76 ਫ਼ੀਸਦੀ ਹਿੱਸੇਦਾਰੀ ਵੇਚਣ ਦੇ ਲਈ ਐਕਸਪ੍ਰੈਸ ਆਫ ਇੰਟਰਸਟ ਨੂੰ ਬੁਲਾਇਆ ਗਿਆ ਸੀ ਪਰ ਬੋਲੀ ਦੇ ਪਹਿਲੇ ਪੜਾਅ ਵਿਚ ਇਕ ਵੀ ਪ੍ਰਾਇਵੇਟ ਪਾਰਟੀ ਨੇ ਦਿਲਚਸਪੀ ਨਹੀਂ ਦਿਖਾਈ।

file photofile photo

ਏਅਰ ਇੰਡੀਆ ਨੂੰ ਵਿੱਤੀ ਸਾਲ 2018-19 ਵਿਚ 8,400 ਕਰੋੜ ਰੁਪਏ ਦਾ ਜ਼ਬਰਦਸਤ ਘਾਟਾ ਹੋਇਆ।  ਇਸ ਤੋਂ ਪਹਿਲਾਂ ਕੰਪਨੀ ਲੰਬੇ ਸਮੇਂ ਤੋਂ ਕਰਜ ਦੇ ਬੋਝ ਥੱਲੇ ਦਬੀ ਹੋਈ ਹੈ। ਏਅਰ ਇੰਡੀਆ ਨੂੰ ਜਿੰਨਾਂ ਘਾਟਾ ਇਕ ਸਾਲ ਵਿਚ ਹੋਇਆ ਹੈ ਉਸ ਨਾਲ ਇਕ ਨਵੀਂ ਏਅਰਲਾਈਨ ਸ਼ੁਰੂ ਕੀਤੀ ਜਾ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement