ਦਿੱਲੀ 'ਚ ਬੰਦ ਨਹੀਂ ਹੋਣਗੀਆਂ ਯੋਗਾ ਕਲਾਸਾਂ - ਅਰਵਿੰਦ ਕੇਜਰੀਵਾਲ
Published : Nov 12, 2022, 4:53 pm IST
Updated : Nov 12, 2022, 4:53 pm IST
SHARE ARTICLE
Arvind Kejriwal
Arvind Kejriwal

ਵ੍ਹਟਸਐਪ ਨੰਬਰ ਜਾਰੀ ਕਰ ਮੰਗੀ ਲੋਕਾਂ ਦੀ ਰਾਇ 

ਨਵੀਂ ਦਿੱਲੀ : ਦਿੱਲੀ ਦੇ CM ਕੇਜਰੀਵਾਲ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਯੋਗਾ ਕਲਾਸਾਂ 'ਤੇ ਪਾਬੰਦੀ ਲਗਾਈ ਹੈ, ਉਨ੍ਹਾਂ ਨੂੰ ਪਾਪ ਲੱਗੇਗਾ। ਦਿੱਲੀ ਵਿੱਚ ਯੋਗਾ ਕਲਾਸਾਂ ਬੰਦ ਨਹੀਂ ਹੋਣਗੀਆਂ। ਇਸ ਦੇ ਲਈ ਉਹ ਕਿਤਿਉਂ ਵੀ ਪੈਸੇ ਲੈ ਕੇ ਆਉਣਗੇ। LG ਨੇ ਦਿੱਲੀ ਦੇ 17 ਹਜ਼ਾਰ ਲੋਕਾਂ ਨੂੰ ਯੋਗਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਯੋਗਾ ਅਧਿਆਪਕ ਨੂੰ ਤਨਖਾਹ ਨਹੀਂ ਦਿੱਤੀ ਜਾਵੇਗੀ।

ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਭਾਜਪਾ ਨੇ ਦਿੱਲੀ 'ਚ ਯੋਗ ਕਲਾਸਾਂ ਬੰਦ ਕਰ ਦਿੱਤੀਆਂ ਸਨ ਪਰ ਦਿੱਲੀ ਦੇ ਲੋਕਾਂ ਨੇ ਬੰਦ ਨਹੀਂ ਹੋਣ ਦਿੱਤੀਆਂ। ਦਿੱਲੀ ਵਾਸੀ ਮਿਲ ਕੇ ਯੋਗਾ ਅਧਿਆਪਕਾਂ ਦੀਆਂ ਤਨਖ਼ਾਹਾਂ ਦੇਣ ਲਈ ਤਿਆਰ ਹਨ।  72779 72779 'ਤੇ ਵ੍ਹਟਸਐਪ ਕਰ ਕੇ ਦੱਸੋ ਕਿ ਤੁਸੀਂ ਕਿੰਨੇ ਅਧਿਆਪਕਾਂ ਲਈ ਤਨਖ਼ਾਹ ਮੁਹੱਈਆ ਕਰਵਾ ਸਕਦੇ ਹੋ।

ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਵਲੋਂ ਦਿਤੇ ਜਾਣ ਵਾਲੇ ਪੈਸੇ (ਚੈੱਕ) ਸਿੱਧਾ ਹੀ ਅਧਿਆਪਕਾਂ ਦੇ ਖਾਤਿਆਂ ਵਿਚ ਜਾਣਗੇ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਵਾਲੇ ਹਮੇਸ਼ਾ ਮੈਨੂੰ ਗਾਲ੍ਹਾਂ ਕੱਢਦੇ ਰਹਿੰਦੇ ਹਨ। ਜੇਕਰ ਮੈਂ ਕੁਝ ਗਲਤ ਕੀਤਾ ਹੈ ਤਾਂ ਮੈਨੂੰ ਜੇਲ੍ਹ 'ਚ ਡੱਕ ਦਿਓ, ਪਰ ਭਾਜਪਾ ਵਾਲੇ ਦੱਸਣ ਕਿ ਉਨ੍ਹਾਂ ਨੇ 15 ਸਾਲਾਂ 'ਚ ਕੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਨਫਰਤ ਦੀ ਰਾਜਨੀਤੀ ਬੰਦ ਕਰਨੀ ਪਵੇਗੀ।  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement