ਭਾਰਤੀ ਫ਼ੌਜ ਮੁਖੀ ਦਾ ਪਾਕਿਸਤਾਨ ਨੂੰ ਸਖ਼ਤ ਸੰਦੇਸ਼, PoK ‘ਤੇ ਹਰ ਸਮੇਂ ਐਕਸ਼ਨ ਲਈ ਤਿਆਰ ਹੈ ਫ਼ੌਜ
Published : Sep 12, 2019, 4:07 pm IST
Updated : Sep 12, 2019, 4:07 pm IST
SHARE ARTICLE
Indian Army Chief
Indian Army Chief

ਪਾਕਿਸਤਾਨ ਵਾਲੇ ਪਾਸੇ ਕਸ਼ਮੀਰ ਨੂੰ ਲੈ ਕੇ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਵੱਡਾ ਬਿਆਨ ਦਿੰਦੇ...

ਨਵੀਂ ਦਿੱਲੀ: ਪਾਕਿਸਤਾਨ ਵਾਲੇ ਪਾਸੇ ਕਸ਼ਮੀਰ ਨੂੰ ਲੈ ਕੇ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਆਰਮੀ ਪੀਓਕੇ ਨੂੰ ਲੈ ਕੇ ਕਿਸੇ ਵੀ ਚੁਣੌਤੀ ਲਈ ਤਿਆਰ ਹੈ। ਪੀਐਮਓ ਰਾਜ ਮੰਤਰੀ ਜਿਤੇਂਦਰ ਸਿੰਘ  ਦੇ ਪੀਓਕੇ ਨੂੰ ਲੈ ਕੇ ਦਿੱਤੇ ਬਿਆਨ ਦੇ ਸਵਾਲ ‘ਤੇ ਬਿਪਿਨ ਰਾਵਤ ਨੇ ਕਿਹਾ ਕਿ ਇਸ ‘ਤੇ ਫੈਸਲਾ ਸਰਕਾਰ ਨੇ ਲੈਣਾ ਹੈ।  ਉਨ੍ਹਾਂ ਨੇ ਕਿਹਾ, ਜਿਵੇਂ ਸਾਨੂੰ ਸਰਕਾਰ ਕਹੇਗੀ, ਉਸੇ ਤਰ੍ਹਾਂ ਅਸੀਂ ਤਿਆਰੀਆਂ ਕਰਾਂਗੇ। ਫੌਜ ਦੀ ਤਿਆਰੀ ਨੂੰ ਲੈ ਕੇ ਪੁੱਛੇ ਜਾਣ ‘ਤੇ ਬਿਪਿਨ ਰਾਵਤ ਨੇ ਕਿਹਾ ਕਿ ਫੌਜ ਤਾਂ ਹਮੇਸ਼ਾ ਕਿਸੇ ਵੀ ਕਾਰਵਾਈ ਲਈ ਤਿਆਰ ਹੀ ਰਹਿੰਦੀ ਹੈ।

Pok Pok

ਬਿਪਿਨ ਰਾਵਤ ਨੇ ਕਿਹਾ ਕਿ ਪੀਓਕੇ ਨੂੰ ਲੈ ਕੇ ਸਰਕਾਰ ਦੇ ਬਿਆਨ ਤੋਂ ਖੁਸ਼ੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ‘ਤੇ ਫੈਸਲਾ ਸਰਕਾਰ ਨੂੰ ਲੈਣਾ ਹੈ, ਲੇਕਿਨ ਅਸੀਂ ਨਿਰਦੇਸ਼ ਦੇ ਆਧਾਰ ‘ਤੇ ਤਿਆਰ ਹਾਂ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਪੀਓਕੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਿਤਾਵਨੀ ਦਿੱਤੀ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਹੁਣ ਕੋਈ ਵੀ ਗੱਲਬਾਤ ਪੀਓਕੇ ਨੂੰ ਲੈ ਕੇ ਹੀ ਹੋਵੇਗੀ। ਇਹੀ ਨਹੀਂ 6 ਅਗਸਤ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੰਸਦ ਵਿੱਚ 370 ‘ਤੇ ਵਿਰੋਧੀ ਪੱਖ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸੰਸਦ ਵਿੱਚ ਕਿਹਾ ਸੀ ਕਿ ਅਸੀਂ ਜਾਨ ਦੇ ਦੇਵਾਂਗੇ, ਲੇਕਿਨ ਪੀਓਕੇ ਲੈ ਕੇ ਰਹਾਂਗੇ।  

ਸੁਰੱਖਿਆ ਬਲਾਂ ਨੂੰ ਕੋਈ ਮੌਕਾ ਦੇਣ ਕਸ਼ਮੀਰ ਦੇ ਲੋਕ: ਰਾਵਤ

ਪੀਓਕੇ ਨੂੰ ਲੈ ਕੇ ਫੌਜ ਪ੍ਰਮੁੱਖ ਜਨਰਲ ਬਿਪਿਨ ਰਾਵਤ ਨੇ ਕਿਹਾ, ਸਰਕਾਰ ਨੂੰ ਪਾਕਿਸਤਾਨ ਵਾਸੇ ਪਾਸੇ ਕਸ਼ਮੀਰ ਨੂੰ ਲੈ ਕੇ ਫੈਸਲਾ ਲੈਣਾ ਹੈ, ਫੌਜ ਕਿਸੇ ਵੀ ਹਾਲਤ ਲਈ ਤਿਆਰ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਫੈਸਲੇ ਦਾ ਫ਼ੌਜ ਮੁਖੀ ਨੇ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੇ ਲੋਕ ਵੀ ਸਾਡੇ ਦੇਸ਼ ਦੇ ਹੀ ਹਨ। ਉਹ ਸਾਡੇ ਹੀ ਲੋਕ ਹਨ। ਕਸ਼ਮੀਰ ਦੇ ਲੋਕਾਂ ਨੂੰ ਸ਼ਾਂਤੀ ਬਹਾਲ ਕਰਨ ਲਈ ਸੁਰੱਖਿਆ ਬਲਾਂ ਨੂੰ ਕੋਈ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ 30 ਸਾਲ ਤੱਕ ਅਤਿਵਾਦ ਝੱਲਿਆ ਹੈ, ਹੁਣ ਉਨ੍ਹਾਂ ਨੂੰ ਕੁਝ ਸਮਾਂ ਸ਼ਾਂਤੀ ਲਈ ਵੀ ਦੇਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement