ਭਗੌੜੇ ਨੀਰਵ ਮੋਦੀ ਨੂੰ ਕੋਰਟ ਦਾ ਨੋਟਿਸ
Published : Aug 12, 2018, 1:21 pm IST
Updated : Aug 12, 2018, 1:21 pm IST
SHARE ARTICLE
Nirav modi
Nirav modi

ਵਿਸ਼ੇਸ਼ 'ਭਗੌੜਾ ਆਰਥਕ ਦੋਸ਼ ਕਾਨੂੰਨ' ਅਦਾਲਤ ਨੇ ਦੋ ਅਰਬ ਅਮਰੀਕੀ ਡਾਲਰ ਦੇ ਬੈਂਕ ਘਪਲੇ ਦੇ ਮੁੱਖ ਦੋਸ਼ੀ ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਦੀ ਭੈਣ ਤੇ ਭਰਾ ਨੂੰ ਅੱਜ ਜਨਤਕ

ਮੁੰਬਈ, 11 ਅਗੱਸਤ: ਵਿਸ਼ੇਸ਼ 'ਭਗੌੜਾ ਆਰਥਕ ਦੋਸ਼ ਕਾਨੂੰਨ' ਅਦਾਲਤ ਨੇ ਦੋ ਅਰਬ ਅਮਰੀਕੀ ਡਾਲਰ ਦੇ ਬੈਂਕ ਘਪਲੇ ਦੇ ਮੁੱਖ ਦੋਸ਼ੀ ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਦੀ ਭੈਣ ਤੇ ਭਰਾ ਨੂੰ ਅੱਜ ਜਨਤਕ ਸੰਮਨ ਜਾਰੀ ਕਰ ਉਨ੍ਹਾਂ ਨੂੰ 25 ਸਤੰਬਰ 'ਚ ਪੇਸ਼ ਹੋਣ ਨੂੰ ਕਿਹਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਉਹ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਹੋਏ ਤਾਂ ਉਨ੍ਹਾਂ ਦੀ ਜਾਇਦਾਦ ਨਵੇਂ ਕਾਨੂੰਨ ਤਹਿਤ ਜ਼ਬਤ ਕਰ ਲਈ ਜਾਵੇਗੀ। 


ਐਮਐਸ ਆਜਮੀ ਦੀ ਅਦਾਲਤ ਨੇ ਮੁਖ ਸਮਾਚਾਰ ਪੱਤਰਾਂ ਵਿਚ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਤੇ ਭਰਾ ਨਿਸ਼ਾਲ ਮੋਦੀ ਦੇ ਨਾਮ ਤਿੰਨ ਜਨਤਕ ਨੋਟਿਸ ਜਾਰੀ ਕੀਤੇ ਹਨ, ਕਿਉਂ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨਵੇਂ ਕਾਨੂੰਨ ਤਹਿਤ ਇਕ ਐਪਲੀਕੇਸ਼ਨ 'ਚ ਇਨ੍ਹਾਂ ਨੂੰ 'ਹਿਤਬੱਧ ਵਿਅਕਤੀਆਂ ਵਿਚ ਗਿਣਿਆ ਹੈ। ਪੂਰਵੀ ਅਤੇ ਨਿਸ਼ਾਲ ਵਿਰੁਧ ਨੋਟਿਸ 'ਚ ਉਨ੍ਹਾਂ ਨੂੰ ਇਹ ਦੱਸਣ ਲਈ ਕਿਹਾ ਗਿਆ ਹੈ ਕਿ ਕਿਉਂ ਨਾ ਐਪਲੀਕੇਸ਼ਨ ਵਿਚ ਦੱਸੀ ਗਈ ਜਾਇਦਾਦ ਨੂੰ ਉਪਰੋਕਤ ਵਿਧਾਨ ਦੇ ਤਹਿਤ ਜ਼ਬਤ ਕੀਤਾ ਜਾਵੇ। ਅਦਾਲਤ ਨੇ ਦੋਹਾਂ ਨੂੰ 25 ਸਤੰਬਰ ਨੂੰ ਸਵੇਰੇ 11 ਵਜੇ ਅਦਾਲਤ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਹੈ।

ਇਸ ਤਰੀਕ ਨੂੰ ਨੀਰਵ ਮੋਦੀ ਨੂੰ ਵੀ ਪੇਸ਼ ਹੋਣ ਲਈ ਕਿਹਾ ਗਿਆ ਹੈ। ਨੀਰਵ ਮੋਦੀ ਵਿਰੁਧ ਤੀਜੇ ਜਨਤਕ ਨੋਟਿਸ ਵਿਚ ਉਸ ਨੂੰ ਉਸੇ ਦਿਨ ਅਤੇ ਉਸੇ ਸਮੇਂ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ। ਨੋਟਿਸ ਵਿਚ ਕਿਹਾ ਗਿਆ ਕਿ ਇਸ ਲਈ ਮੈਂ ਨੀਰਵ ਦੀਪਕ ਮੋਦੀ ਨੂੰ ਮੇਰੇ ਸਾਹਮਣੇ 25 ਸਤੰਬਰ ਸਵੇਰੇ 11 ਵਜੇ ਤਕ ਤੇ ਉਸ ਤੋਂ ਪਹਿਲਾਂ ਹਾਜ਼ਰ ਹੋਣ ਦੇ ਨਿਰਦੇਸ਼ ਦਿੰਦਾ ਹਾਂ ਤੇ ਅਜਿਹਾ ਨਾ ਕਰਨ 'ਤੇ ਇਸ ਅਰਜ਼ੀ 'ਤੇ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement