ਅਸੀਂ ਭਾਰਤ ਨੂੰ ਆਤਮ ਨਿਰਭਰ ਬਣਾਉਣਾ ਹੈ : ਮੋਦੀ
Published : May 12, 2020, 8:13 pm IST
Updated : May 12, 2020, 8:37 pm IST
SHARE ARTICLE
File Photo
File Photo

ਉਹਨਾਂ ਕਿਹਾ ਕਿ 21ਵੀਂ ਸਦੀ ਭਾਰਤ ਦੀ ਹੋਵੇ ਇਹ ਸਾਡੀ ਜ਼ਿੰਮੇਵਾਰੀ ਹੈ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ 5ਵੀਂ ਵਾਰ ਸੰਬੋਧਨ ਕਰ ਰਹੇ ਹਨ। ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੇ ਅੱਜ ਤੱਕ ਅਜਿਹਾ ਸੰਕਟ ਕਦੇ ਨਹੀਂ ਦੇਖਿਆ। ਉਹਨਾਂ ਕਿਹਾ ਕਿ ਇਸ ਇਕ ਵਾਇਰਸ ਨੇ ਦੁਨੀਆਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਪੀਐੱਮ ਮੋਦੀ ਨੇ ਦੁਨੀਆਂ ਨੂੰ ਕਿਹਾ ਕਿ ਉਹਨਾਂ ਨੇ ਇਸ ਸੰਕਟ ਨਾਲ ਲੜਨਾ ਹੈ ਨਾ ਕਿ ਥੱਕਣਾ ਹੈ। ਉਹਨਾਂ ਕਿਹਾ ਕਿ 21ਵੀਂ ਸਦੀ ਭਾਰਤ ਦੀ ਹੋਵੇ ਇਹ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਇਹ ਵੀ ਕਿਹਾ ਕਿ ਹੁਣ 2 ਲੱਖ ਮਾਸਕ ਤੇ 2 ਲੱਖ ਪੀਪੀਈ ਕਿੱਟਾਂ ਬਣਾਈਆਂ ਜਾ ਰਹੀਆਂ ਹਨ। 

Modi government is focusing on the safety of the health workersModi 

ਪੀਐੱਮ ਮੋਦੀ ਨੇ ਕਿਹਾ ਕਿ ਅੱਜ, ਇੱਕ ਰਾਸ਼ਟਰ ਵਜੋਂ, ਅਸੀਂ ਇੱਕ ਮਹੱਤਵਪੂਰਣ ਮੋੜ ਤੇ ਖੜੇ ਹਾਂ, ਇੰਨੀ ਵੱਡੀ ਤਬਾਹੀ ਭਾਰਤ ਲਈ ਸੰਕੇਤ ਲੈ ਕੇ ਆਈ ਹੈ, ਸੰਦੇਸ਼ ਲੈ ਕੇ ਆਈ ਹੈ, ਇੱਕ ਮੌਕਾ ਲੈ ਕੇ ਆਈ ਹੈ।

- ਜਦੋਂ ਸਵੈ-ਨਿਰਭਰਤਾ ਦੀ ਗੱਲ ਆਉਂਦੀ ਹੈ ਤਾਂ ਭਾਰਤ ਆਤਮਕੇਂਦਰਿਤ ਵਿਵਸਥਾ ਦੀ ਵਕਾਲਤ ਨਹੀਂ ਕਰਦਾ। ਭਾਰਤ ਦੀ ਸਵੈ-ਨਿਰਭਰਤਾ ਵਿਸ਼ਵ ਦੀ ਖੁਸ਼ਹਾਲੀ, ਸਹਿਯੋਗ ਅਤੇ ਸ਼ਾਂਤੀ ਨਾਲ ਸਬੰਧਤ ਹੈ।

PM Narendra ModiPM Narendra Modi

- ਜੋ ਧਰਤੀ ਨੂੰ ਮਾਂ ਮੰਨਦਾ ਹੈ, ਉਹ ਭਾਰਤਭੂਮੀ, ਜਦੋਂ ਸਵੈ-ਨਿਰਭਰ ਹੋ ਜਾਂਦੀ ਹੈ, ਤਦ ਖੁਸ਼ਹਾਲ-ਅਮੀਰ ਸੰਸਾਰ ਦੀ ਸੰਭਾਵਨਾ ਨੂੰ ਵੀ ਯਕੀਨੀ ਬਣਾਉਂਦੀ ਹੈ। 

ਪੀਐੱਮ ਮੋਦੀ ਨੇ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਵੀ ਕੀਤਾ ਹੈ। ਉਹਨਾਂ ਕਿਹਾ ਕਿ ਇਹ ਵਿਸ਼ੇਸ਼ ਆਰਥਿਕ ਪੈਕੇਜ਼ ਮੱਧ ਵਰਗ ਲਈ ਫ਼ਾਇਦੇਮੰਦ ਹੋਵੇਗਾ ਅਤੇ ਇਸ ਆਰਥਿਕ ਪੈਕੇਜ਼ ਦੀ ਵਿਸਥਾਰਤ ਜਾਣਕਾਰੀ ਵਿੱਤ ਮੰਤਰੀ ਦੇਣਗੇ। ਉਹਨਾਂ ਕਿਹਾ ਕਿ ਜੋ ਲੋਕ ਸੜਕਾਂ ਤੇ ਰੇਹੜੀ ਲਗਾ ਕੇ ਕੰਮ ਕਰਦੇ ਹਨ ਜਾਂ ਜੋ ਮਜ਼ਦੂਰੀ ਕਰਦੇ ਸਨ ਉਹਨਾਂ ਨੇ ਬਹੁਤ ਦੁੱਖ ਝੱਲੇ ਹਨ।

lockdown lockdown

ਉਹਨਾਂ ਕਿਹਾ ਹਰ ਇਕ ਵਿਅਕਤੀ ਨੂੰ ਆਪਣੇ ਲੋਕਲ ਇਲਾਕੇ ਲਈ ਵੋਕਲ ਬਣਨਾ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਸਾਡੇ ਭਾਰਤ ਦੇ ਲੋਕ ਇਹ ਕਰ ਸਕਦੇ ਹਨ। ਪੀ੍ਯੱਮ ਮੋਦੀ ਨੇ ਕਿਹਾ ਕਿ ਲੌਕਡਾਊਨ 4 ਇਕ ਨਵੇਂ ਰੰਗ ਰੂਪ ਵਾਲਾ ਹੋਵੇਗਾ ਜਿਸ ਵਿਚ ਹੋਰ ਨਿਯਮ ਲਾਗੂ ਹੋਣਗੇ ਅਤੇ ਇਹ ਲੌਕਡਾਊਨ 4.0 18 ਮਈ ਤੋਂ ਲਾਗੂ ਹੋਵੇਗਾ। ਆਖੀਰ ਤੇ ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਭਾਰਤ ਨੂੰ ਆਤਮ ਨਿਰਭਰ ਬਣਾਉਣਾ ਹੈ ਜੋ ਕਿ ਅਸੀਂ ਬਣਾ ਸਕਦੇ ਹਾਂ। 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement