ਈਰਾਨ ਦੀ ਮਿਜ਼ਾਇਲ ਅਪਣੇ ਹੀ ਜਹਾਜ਼ 'ਤੇ ਡਿੱਗੀ, 19 ਦੀ ਮੌਤ
Published : May 12, 2020, 9:29 am IST
Updated : May 12, 2020, 9:29 am IST
SHARE ARTICLE
File Photo
File Photo

ਓਮਾਨ ਦੀ ਖਾੜੀ ਵਿਚ ਫ਼ੌਜੀ ਮੁਹਿੰਮ ਦੌਰਾਨ ਈਰਾਨ ਦੀ ਇਕ ਮਿਜ਼ਾਇਲ ਅਪਣੇ ਹੀ ਜਹਾਜ਼ ਉਤੇ ਡਿੱਗ ਗਈ, ਜਿਸ ਕਾਰਨ 19 ਫ਼ੌਜੀਆਂ ਦੀ ਮੌਤ ਹੋ ਅਤੇ 15 ਹੋਰ ਜ਼ਖ਼ਮੀ ਹੋ ਗਏ।

ਤਹਿਰਾਨ, 11 ਮਈ: ਓਮਾਨ ਦੀ ਖਾੜੀ ਵਿਚ ਫ਼ੌਜੀ ਮੁਹਿੰਮ ਦੌਰਾਨ ਈਰਾਨ ਦੀ ਇਕ ਮਿਜ਼ਾਇਲ ਅਪਣੇ ਹੀ ਜਹਾਜ਼ ਉਤੇ ਡਿੱਗ ਗਈ, ਜਿਸ ਕਾਰਨ 19 ਫ਼ੌਜੀਆਂ ਦੀ ਮੌਤ ਹੋ ਅਤੇ 15 ਹੋਰ ਜ਼ਖ਼ਮੀ ਹੋ ਗਏ। ਈਰਾਨ ਦੀ ਫ਼ੌਜ ਨੇ ਇਹ ਜਾਣਕਾਰੀ ਦਿਤੀ। ਸਰਕਾਰੀ ਟੈਲੀਵਿਜ਼ਨ ਦੀ ਖ਼ਬਰ  ਅਨੁਸਾਰ ਘਟਨਾ ਐਤਵਾਰ ਨੂੰ ਜਸਕ ਦੀ ਬੰਦਰਗਾਹ ਨੇੜੇ ਹੋ ਰਹੇ ਫ਼ੌਜੀ ਅਭਿਆਨ ਦੌਰਾਨ ਮਿਜ਼ਾਇਲ ਹੈਂਡੀਜਨ-ਕਲਾਸ ਸਪੋਰਟ ਜਹਾਜ਼ ਕੌਣਾਰਕ ਉਤੇ ਜਾ ਡਿੱਗੀ।

 File PhotoFile Photo

ਸਰਕਾਰੀ ਸਮਾਚਾਰ ਏਜੰਸੀ ਆਰ.ਏ.ਐਨ. ਦੀ ਖ਼ਬਰ ਦੇ ਅਨੁਸਾਰ ਇਕ ਸਥਾਨਿਕ ਹਸਪਤਾਲ ਵਿਚ 12 ਫ਼ੌਜੀਆਂ ਨੂੰ ਭਰਤੀ ਕੀਤਾ ਗਿਆ ਹੈ ਅਤੇ ਹੋਰ ਤਿੰਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਰਕਾਰੀ ਖ਼ਬਰਾਂ ਅਨੁਸਾਰ ਕੌਣਾਰਕ ਨਿਸ਼ਾਨੇ ਦੇ ਕਾਫ਼ੀ ਕੋਲ ਸੀ। ਕੌਣਾਰਕ ਦੂਜੇ ਜਹਾਜ਼ਾਂ ਲਈ ਨਿਸ਼ਾਨਿਆਂ ਨੂੰ ਸਮੁੰਦਰ ਵਿਚ ਸਥਾਪਤ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਮਿਜ਼ਾਈਲ ਜਹਾਜ਼ ਉਤੇ ਜਾ ਡਿੱਗੀ। (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement