ਖ਼ਬਰਾਂ |

ਤਾਜ਼ਾ |

ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ PM ਨਰਿੰਦਰ ਮੋਦੀ ਨੂੰ ਲਿਖ਼ਿਆ ਪੱਤਰ

By : JAGDISH

Published : Apr 12, 2026, 10:20 am IST
Updated : Apr 12, 2026, 10:20 am IST
SHARE ARTICLE
Congress President Mallikarjun Kharge writes a letter to PM Narendra Modi
Congress President Mallikarjun Kharge writes a letter to PM Narendra Modi

ਸਾਨੂੰ ਵਿਸ਼ਵਾਸ 'ਚ ਲਏ ਬਿਨਾ 16 ਅਪ੍ਰੈਲ ਨੂੰ ਨਾਰੀ ਸ਼ਕਤੀ ਵੰਦਨ ਅਧਿਨਿਯਮ 'ਤੇ ਚਰਚਾ ਲਈ ਸੱਦਿਆ ਸੰਸਦ ਦਾ ਵਿਸ਼ੇਸ਼ ਇਜਲਾਸ'

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਮਲਿਕਾਅਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਹੈ, "ਮੈਨੂੰ 16 ਅਪ੍ਰੈਲ ਤੋਂ ਨਾਰੀ ਸ਼ਕਤੀ ਵੰਦਨ ਅਧਿਨਿਯਮ 'ਤੇ ਚਰਚਾ ਲਈ ਸੰਸਦ ਦੇ ਵਿਸ਼ੇਸ਼ ਇਜਲਾਸ ਬਾਰੇ ਤੁਹਾਡਾ ਪੱਤਰ ਹੁਣੇ ਹੀ ਮਿਲਿਆ ਹੈ... ਇਹ ਵਿਸ਼ੇਸ਼ ਇਜਲਾਸ ਸਾਨੂੰ ਵਿਸ਼ਵਾਸ ਵਿਚ ਲਏ ਬਿਨਾਂ ਬੁਲਾਇਆ ਗਿਆ ਹੈ ਅਤੇ ਤੁਹਾਡੀ ਸਰਕਾਰ ਹੋਣ ਵਾਲੀ ਹੱਦਬੰਦੀ ਬਾਰੇ ਕੋਈ ਵੀ ਵੇਰਵਾ ਦੱਸੇ ਬਿਨਾਂ ਦੁਬਾਰਾ ਸਾਡਾ ਸਹਿਯੋਗ ਮੰਗ ਰਹੀ ਹੈ। ਤੁਸੀਂ ਇਸ ਗੱਲ ਦੀ ਕਦਰ ਕਰੋਗੇ ਕਿ ਹੱਦਬੰਦੀ ਅਤੇ ਹੋਰ ਪਹਿਲੂਆਂ ਦੇ ਵੇਰਵਿਆਂ ਤੋਂ ਬਿਨਾਂ, ਇਸ ਇਤਿਹਾਸਕ ਕਾਨੂੰਨ 'ਤੇ ਕੋਈ ਲਾਭਦਾਇਕ ਚਰਚਾ ਕਰਨਾ ਅਸੰਭਵ ਹੋਵੇਗਾ ।

ਤੁਸੀਂ ਆਪਣੇ ਪੱਤਰ ਵਿਚ ਜ਼ਿਕਰ ਕਰਦੇ ਹੋ ਕਿ ਤੁਹਾਡੀ ਸਰਕਾਰ ਇਸ ਬਾਰੇ ਰਾਜਨੀਤਿਕ ਪਾਰਟੀਆਂ ਨਾਲ ਗੱਲਬਾਤ ਕਰ ਰਹੀ ਹੈ। ਹਾਲਾਂਕਿ, ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਇਹ ਸੱਚਾਈ ਦੇ ਵਿਰੁੱਧ ਹੈ ਕਿਉਂਕਿ ਸਾਰੀਆਂ ਵਿਰੋਧੀ ਪਾਰਟੀਆਂ ਸਰਕਾਰ ਨੂੰ 29 ਅਪ੍ਰੈਲ 2026 ਨੂੰ ਮੌਜੂਦਾ ਦੌਰ ਦੀਆਂ ਚੋਣਾਂ ਖ਼ਤਮ ਹੋਣ ਤੋਂ ਬਾਅਦ ਸੰਵਿਧਾਨ ਸੋਧਾਂ 'ਤੇ ਵਿਚਾਰ ਕਰਨ ਲਈ ਸਰਬ-ਪਾਰਟੀ ਮੀਟਿੰਗ ਬੁਲਾਉਣ ਦੀ ਅਪੀਲ ਕਰ ਰਹੀਆਂ ਹਨ। ਚੱਲ ਰਹੀਆਂ ਰਾਜ ਚੋਣਾਂ ਦੌਰਾਨ ਇਕ ਵਿਸ਼ੇਸ਼ ਇਜਲਾਸ ਬੁਲਾਉਣ ਨਾਲ ਸਾਡੇ ਵਿਸ਼ਵਾਸ ਨੂੰ ਹੋਰ ਮਜ਼ਬੂਤੀ ਮਿਲਦੀ ਹੈ ਕਿ ਤੁਹਾਡੀ ਸਰਕਾਰ ਔਰਤਾਂ ਨੂੰ ਸੱਚਮੁੱਚ ਸਸ਼ਕਤ ਬਣਾਉਣ ਦੀ ਬਜਾਏ ਰਾਜਨੀਤਿਕ ਲਾਭ ਪ੍ਰਾਪਤ ਕਰਨ ਲਈ ਬਿੱਲ ਨੂੰ ਲਾਗੂ ਕਰਨ ਵਿਚ ਜਲਦੀ ਕਰ ਰਹੀ ਹੈ।

ਜੇਕਰ ਵਿਸ਼ੇਸ਼ ਬੈਠਕ ਦਾ ਮਕਸਦ "ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣਾ ਹੈ ਜਿਵੇਂ ਕਿ ਤੁਸੀਂ ਪੱਤਰ ਵਿੱਚ ਲਿਖਿਆ ਹੈ, ਤਾਂ ਮੈਂ ਸੁਝਾਅ ਦੇਵਾਂਗਾ ਕਿ ਸਰਕਾਰ 29 ਅਪ੍ਰੈਲ ਤੋਂ ਬਾਅਦ ਕਿਸੇ ਵੀ ਸਮੇਂ ਇਕ ਸਰਬ-ਪਾਰਟੀ ਮੀਟਿੰਗ ਬੁਲਾਵੇ ਤਾਂ ਜੋ ਹੱਦਬੰਦੀ ਮੁੱਦੇ 'ਤੇ ਚਰਚਾ ਕੀਤੀ ਜਾ ਸਕੇ ਜਿਸ ਨੂੰ ਨਾਰੀ ਸ਼ਕਤੀ ਵੰਦਨ ਅਧਿਨੀਅਮ, 2023 ਵਿੱਚ ਸੋਧ ਨਾਲ ਜੋੜਿਆ ਜਾ ਰਿਹਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement