ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਤੇ ਕਰਮਜੀਤ ਅਨਮੋਲ ਦੋਵਾਂ ਨੇ ਮਿਲ ਕੇ ਇਹ ਗਾਇਆ ਗੀਤ
Published : Feb 12, 2022, 3:48 pm IST
Updated : Feb 12, 2022, 6:33 pm IST
SHARE ARTICLE
Bhagwant Mann and Karamjit Anmol
Bhagwant Mann and Karamjit Anmol

ਧੂਰੀ ਵਾਲਿਆਂ ਦਾ ਆਇਆ ਹੜ੍ਹ

 

ਧੂਰੀ :  ਵੋਟਿੰਗ ਲਈ ਸਿਰਫ਼ 8 ਦਿਨ ਬਾਕੀ ਹਨ। ਜਿਵੇਂ-ਜਿਵੇਂ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ, ਸਿਆਸੀ ਪਾਰਟੀਆਂ ਦਾ ਪ੍ਰਚਾਰ ਵੀ ਜ਼ੋਰ ਫੜਨ ਲੱਗਾ ਹੈ। ਇਸੇ ਕੜੀ ਵਿਚ  ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਭਗਵੰਤ ਮਾਨ ਨੇ ਧੂਰੀ ਵਿਧਾਨ ਸਭਾ ਹਲਕੇ  ਵਿੱਚ ਚੋਣ ਮੁਹਿੰਮ ਭਖਾਈ ਹੋਈ ਹੈ। ਭਗਵੰਤ ਮਾਨ ਅੱਜ ਧੂਰੀ ਵਿਧਾਨ ਸਭਾ ਹਲਕੇ ਦੇ ਅਲੱਗ-ਅਲੱਗ ਪਿੰਡਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।

Bhagwant Mann and Karamjit AnmolBhagwant Mann and Karamjit Anmol

 ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ। ਭਗਵੰਤ ਮਾਨ ਤੇ ਕਰਮਜੀਤ ਅਨਮੋਲ ਦੋਵਾਂ ਨੇ ਗੀਤ ਗਾ ਕੇ ਰੰਗ ਬੰਨ ਦਿੱਤਾ।  
 ਦੱਸ ਦੇਈਏ ਅੱਜ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਆਪਣੇ ਪੁਰਾਣੇ ਦੋਸਤ ਕਰਮਜੀਤ ਅਨਮੋਲ ਅਤੇ ਚੋਣ ਕਾਫਲੇ ਸਮੇਤ ਹਲਕੇ ਦੇ ਪਿੰਡ ਪੁੱਜੇ।

 

Bhagwant Mann and Karamjit AnmolBhagwant Mann and Karamjit Anmol

ਇਸ ਮੌਕੇ ਭਗਵੰਤ ਮਾਨ ਅਤੇ ਉਨ੍ਹਾਂ ਦੇ ਮਿੱਤਰ ਕਰਮਜੀਤ ਅਨਮੋਲ ਨੇ ਗੱਡੀ ਦੀ ਛੱਤ ਉਤੇ ਬੈਠ ਕੇ 'ਤੂੰ ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ' ਗਾ ਕੇ ਰੰਗ ਬੰਨ ਦਿੱਤਾ। ਅੱਜ 'ਆਪ' ਦੇ ਸੀਐਮ ਉਮੀਦਵਾਰ ਭਗਵੰਤ ਮਾਨ ਧੂਰੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡ ਵਿੱਚ ਲੋਕਾਂ ਨੂੰ ਸੰਬੋਧਨ ਕਰਨਗੇ।

 

ਇਸ ਦੌਰਾਨ ਦੀ ਇਕ ਵੀਡੀਓ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ  'ਤੇ ਸਾਂਝੀ ਕੀਤੀ ਹੈ, ਜਿਸ 'ਚ ਭਗਵੰਤ ਮਾਨ ਤੇ ਕਰਮਜੀਤ ਅਨਮੋਲ ਦੋਵੇਂ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਅੱਜ ਭਗਵੰਤ ਮਾਨ ਧੂਰੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਲੋਕਾਂ ਨੂੰ ਸੰਬੋਧਨ ਕਰਨ ਗਏ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement