ਜਾਣੋ, ਦੇਸ਼ ਦੀ ਪਹਿਲੀ ਪ੍ਰਾਈਵੇਟ ਰੇਲ ਨੂੰ ਇਕ ਮਹੀਨੇ ਵਿਚ ਕਿੰਨੀ ਹੋਈ ਕਮਾਈ
Published : Nov 11, 2019, 10:49 am IST
Updated : Nov 11, 2019, 10:49 am IST
SHARE ARTICLE
Tejas Express
Tejas Express

19 ਅਕਤੂਬਰ ਨੂੰ ਪਹਿਲੀ ਵਾਰ 3 ਘੰਟੇ ਲੇਟ ਹੋਈ ਸੀ ਟ੍ਰੇਨ

ਨਵੀਂ ਦਿੱਲੀ : ਭਾਰਤੀ ਰੇਲ ਦੀ ਪਹਿਲੀ ਪ੍ਰਾਈਵੇਟ ਟ੍ਰੇਨ ਤੇਜਸ ਐਕਸਪ੍ਰੈਸ ਨੂੰ ਆਪਣੇ ਪਹਿਲੇ ਮਹੀਨੇ ਅਕਤੂਬਰ ਵਿਚ 70 ਲੱਖ ਦਾ ਲਾਭ ਹੋਇਆ ਹੈ। ਸੂਤਰਾਂ ਅਨੁਸਾਰ ਇਸ ਦੌਰਾਨ ਰੇਲ ਗੱਡੀ ਦੀ ਟਿਕਟ ਦੀ ਵਿਕਰੀ ਤੋਂ ਲਗਭਗ 3.70 ਕਰੋੜ ਰੁਪਏ ਕਮਾਈ  ਹੋਈ ਹੈ। ਇਹ ਟ੍ਰੇਨ ਲਖਨਊ-ਦਿੱਲੀ ਮਾਰਗ 'ਤੇ ਚਲਾਈ ਜਾ ਰਹੀ ਹੈ। ਇਸ ਦੀ ਓਪਰੇਟਿੰਗ ਆਨਲਾਈਨ ਟਿਕਟ, ਭੋਜਨ ਅਤੇ ਸੈਲਾਨੀਆਂ ਸਬੰਧੀ ਸਹੂਲਤਾਂ ਦੇਣ ਵਾਲੀ ਰੇਲ ਕੰਪਨੀ ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਭਾਵ ਕਿ ਆਈਆਰਸੀਟੀਸੀ ਕਰ ਰਹੀ ਹੈ।

Tejas ExpressTejas Express

ਇਹ ਰੇਲ 5 ਅਕਤੂਬਰ ਤੋਂ 28 ਅਕਤੂਬਰ ਤੱਕ 21 ਦਿਨ ਚਲਾਈ ਗਈ ਹੈ। ਇਸ ਦੀ ਸੇਵਾ ਹਫ਼ਤੇ ਵਿਚ ਛੇ ਦਿਨ ਹੈ। ਅਕਤੂਬਰ ਵਿਚ ਇਸਦੇ ਚਲਾਉਣ ਦਾ IRCTC ਦਾ ਖਰਚਾ ਲਗਭਗ 3 ਕਰੋੜ ਰਿਹਾ ਹੈ। ਰੇਲਵੇ ਦੀ ਇਸ ਸਹਾਇਕ ਕੰਪਨੀ ਨੂੰ ਇਸ ਅਤਿਆਧੁਨਿਕ ਯਾਤਰੀ ਕਿਰਾਏ ਤੋਂ ਪ੍ਰਤੀ ਦਿਨ 17.50 ਲੱਖ ਰੁਪਏ ਦੀ ਕਮਾਈ ਹੋਈ ਜਦਕਿ 14 ਲੱਖ ਰੁਪਏ ਖਰਚ ਕਰਨੇ ਪਏ। ਤੇਜਸ ਵਿਚ ਭੋਜਨ, 25 ਲੱਖ ਰੁਪਏ ਤੱਕਦਾ ਮੁਫ਼ਤ ਯਾਤਰੀ ਬੀਮਾ ਅਤੇ ਦੇਰ ਨਾਲ ਮੁਆਵਜਾ ਦੇਣੀ ਜਿਹੋ ਜਿਹੀ ਸਹੂਲਤਾਂ ਸ਼ਾਮਲ ਹਨ।

Tejas ExpressTejas Express

ਦੱਸ ਦਈਏ ਕਿ ਤੇਜਸ ਐਕਸਪ੍ਰੈਸ 19 ਅਕਤੂਬਰ ਨੂੰ ਪਹਿਲੀ ਵਾਰ 3 ਘੰਟੇ  ਤੋਂ ਜਿਆਦਾ ਲੇਟ ਹੋ ਗਏ ਸੀ। ਦਿੱਲੀ ਲਖਨਉ ਤੇਜਸ ਐਕਸਪ੍ਰੈਸ ਨੂੰ ਲੇਟ ਹੋਣ ਕਾਰਣ ਆਈਆਰਸੀਟੀਸੀ ਨੂੰ ਲੱਖਾਂ ਦਾ ਚੂਨਾ ਲੱਗਿਆ ਸੀ ਅਤੇ ਯਾਤਰੀਆਂ ਨੂੰ 1.62 ਲੱਖ ਰੁਪਏ ਦਾ ਮੁਆਵਾਜਾ ਦੇਣਾ ਪਿਆ ਸੀ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement