ਹੁਣ ਸੌਦਾ ਸਾਧ ਅਪਣੀ ਮਾਂ ਤੇ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਮਿਲਣ ਲਈ ਤੜਫਿਆ
Published : Oct 11, 2021, 8:10 am IST
Updated : Oct 11, 2021, 8:10 am IST
SHARE ARTICLE
sauda sadh
sauda sadh

ਜੇਲ ਅਧਿਕਾਰੀਆਂ ਨੇ ਸੁਰੱਖਿਆ ਕਾਰਨਾਂ ਕਰ ਕੇ ਮੁਲਾਕਾਤ ਕਰਵਾਉਣ ਤੋਂ ਕੀਤੀ ਨਾਂਹ

 

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਸੌਦਾ ਸਾਧ ਗੁਰਮੀਤ ਰਾਮ ਰਹੀਮ ਸੀ.ਬੀ.ਆਈ. ਕੋਰਟ ਵਲੋਂ ਰਣਜੀਤ ਕਤਲ ਕੇਸ ਵਿਚ ਦੋਸ਼ੀ ਕਰਾਰ ਦਿਤੇ ਜਾਣ ਬਾਅਦ ਡੂੰਘੇ ਸਦਮੇ ਵਿਚ ਹੈ। ਕੇਂਦਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਦੇ ਸਹਾਰੇ ਚਲ ਰਹੇ ਅਦਾਲਤੀ ਕੇਸਾਂ ਵਿਚ ਰਾਹਤ ਪ੍ਰਾਪਤ ਕਰ ਕੇ ਜੇਲ ਵਿਚੋਂ ਬਾਹਰ ਆਉਣ ਦੀ ਉਮੀਦ ਲਾਈ ਬੈਠੇ ਸੌਦਾ ਸਾਧ ਨੂੰ ਸੀ.ਬੀ.ਆਈ. ਅਦਾਲਤ ਦੇ ਫ਼ੈਸਲੇ ਨਾਲ ਭਾਰੀ ਨਿਰਾਸ਼ਾ ਹੋਈ ਹੈ।

 

sauda sadhsauda sadh

 

ਡੇਰੇ ਨਾਲ ਜੁੜੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਉਹ ਇਸ ਫ਼ੈਸਲੇ ਬਾਅਦ ਅਗਲੀ ਸਜ਼ਾ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਅਪਣੀ ਬਜ਼ੁਰਗ ਮਾਂ ਤੇ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਮਿਲਣ ਲਈ ਤੜਫ ਰਿਹਾ ਹੈ।

Sauda SadhSauda Sadh

 

ਉਸ ਨੇ ਅਪਣੇ ਵਕੀਲਾਂ ਰਾਹੀਂ ਸੁਨਾਰੀਆ ਜੇਲ ਦੇ ਅਧਿਕਾਰੀਆਂ ਨੂੰ ਇਸ ਬਾਰੇ ਅਪੀਲ ਕੀਤੀ ਪਰ ਜੇਲ ਅਧਿਕਾਰੀਆਂ ਨੇ ਫ਼ੈਸਲੇ ਦੀ ਤਰੀਕ ਨੇੜੇ ਹੋਣ ਕਾਰਨ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਸੌਦਾ ਸਾਧ ਦੀ ਇੱਛਾ ਪੂਰੀ ਕਰਨ ਤੋਂ ਨਾਂਹ ਕਰ ਦਿਤੀ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਸੌਦਾ ਸਾਧ ਇੰਨਾ ਪ੍ਰੇਸ਼ਾਨ ਹੈ ਕਿ ਜੇਲ ਵਿਚ ਉਸ ਨੇ ਖਾਣਾ ਵੀ ਛੱਡ ਦਿਤਾ ਹੈ।

 

Sauda Sadh appeals for parole, says he wants to farmSauda Sadh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement