ਭਾਰਤੀ ਅਰਥਵਿਵਸਥਾ ਅਗਲੇ ਵਿੱਤੀ ਵਰ੍ਹੇ ’ਚ 9.5 ਫ਼ੀ ਸਦੀ ਦੀ ਦਰ ਨਾਲ ਵਧਣ ਦੀ ਉਮੀਦ : ਫਿਚ
Published : Jun 11, 2020, 11:24 am IST
Updated : Jun 11, 2020, 11:24 am IST
SHARE ARTICLE
Fitch
Fitch

ਮੌਜੂਦਾ ਵਿੱਤੀ ਵਰ੍ਹੇ ਵਿਚ ਡੂੰਘੇ ਸੰਕੁਚਨ ਤੋਂ ਬਾਅਦ ਦੇਸ਼ ਦੀ ਅਰਥਵਿਵਸਥਾ ਦੇ ਅਗਲੇ ਵਿੱਤੀ ਸਾਲ ਵਿਚ 9.5 ਫ਼ੀ ਸਦੀ ਦੇ ਵਾਧੇ ਦਾ

ਨਵੀਂ ਦਿੱਲੀ, 10 ਜੂਨ : ਮੌਜੂਦਾ ਵਿੱਤੀ ਵਰ੍ਹੇ ਵਿਚ ਡੂੰਘੇ ਸੰਕੁਚਨ ਤੋਂ ਬਾਅਦ ਦੇਸ਼ ਦੀ ਅਰਥਵਿਵਸਥਾ ਦੇ ਅਗਲੇ ਵਿੱਤੀ ਸਾਲ ਵਿਚ 9.5 ਫ਼ੀ ਸਦੀ ਦੇ ਵਾਧੇ ਦਾ ਅਨੁਮਾਨ ਹੈ। ਰੇਟਿੰਗ ਏਜੰਸੀ ਫਿਚ ਰੇਟਿੰਗਸ ਨੇ ਬੁਧਵਾਰ ਨੂੰ ਜਾਰੀ ਕੀਤੀ ਇਕ ਰਿਪੋਰਟ ਵਿਚ ਇਹ ਗੱਲ ਕਹੀ। ਫਿਚ ਰੇਟਿੰਗਜ਼ ਨੇ ਮੌਜੂਦਾ ਵਿੱਤੀ ਸਾਲ ਵਿਚ ਭਾਰਤੀ ਆਰਥਿਕਤਾ ਦੇ ਪੰਜ ਫ਼ੀ ਸਦੀ ਤਕ ਸੁੰਗੜਨ ਦਾ ਅੰਦਾਜ਼ਾ ਲਗਾਇਆ ਹੈ। ਕੋਰੋਨਾ ਵਾਇਰਸ ਦੀ ਆਫ਼ਤ ਦੇ ਜ਼ਿਆਦਾ ਫੈਲਣ ਤੋਂ ਪਹਿਲਾਂ ਹੀ ਆਰਥਿਕਤਾ ਵਿਚ ਨਰਮੀ ਦਾ ਰੁਝਾਨ ਸੀ।

ਫਿਚ ਨੇ ਬੁਧਵਾਰ ਨੂੰ ਅਪਣਾ ਏਸ਼ੀਆ-ਪ੍ਰਸ਼ਾਂਤ ਦਾ ਕਰਜ਼ਾ ਕ੍ਰੈਡਿਟ ਦ੍ਰਿਸ਼ ਜਾਰੀ ਕੀਤਾ। ਇਸ ਵਿਚ ਕਿਹਾ ਗਿਆ ਹੈ ‘ਕੋਵਿਡ-19 ਮਹਾਂਮਾਰੀ ਨੇ ਦੇਸ਼ ਦੇ ਵਾਧੇ ਦੀ ਰਫ਼ਤਾਰ ਨੂੰ ਕਮਜ਼ੋਰ ਕਰ ਦਿਤਾ ਹੈ।’ ਇਸਦਾ ਇਕ ਹੋਰ ਵੱਡਾ ਕਾਰਨ ਇਹ ਹੈ ਕਿ ਸਰਕਾਰ ’ਤੇ ਭਾਰੀ ਕਰਜ਼ੇ ਕਾਰਨ ਕਈ ਹੋਰ ਚੁਣੌਤੀਆਂ ਵੀ ਪੈਦਾ ਹੁੰਦੀਆਂ ਹਨ। ਫਿਚ ਨੇ ਕਿਹਾ ਕਿ ਇਸ ਗਲੋਬਲ ਮਹਾਂਮਾਰੀ ਦੇ ਬਾਅਦ ਦੇਸ਼ ਦੀ ਜੀਡੀਪੀ ਵਾਧਾ ਦਰ ਦੇ ਮੁੜ ਲੀਹ ’ਤੇ ਆਉਣ ਦੀ ਉਮੀਦ ਹੈ। ਇਹ ਵਾਪਸ ਉੱਚ ਪੱਧਰ ’ਤੇ ਪਹੁੰਚ ਸਕਦੀ ਹੈ। ਉਮੀਦ ਹੈ ਕਿ ਇਸ ਤੋਂ ਅਗਲੇ ਸਾਲ ਇਹ 9.5 ਫ਼ੀ ਸਦੀ ਦੀ ਦਰ ਨਾਲ ਵਾਧਾ ਦਰਜ ਕਰੇ।

File PhotoFile Photo

ਇਹ ‘ਬੀਬੀਬੀ’ ਸ਼੍ਰੇਣੀ ਤੋਂ ਵੀ ਵੱਧ ਹੋ ਸਕਦੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਤਾਲਾਬੰਦੀ 25 ਮਾਰਚ ਤੋਂ ਲਾਗੂ ਕੀਤੀ ਗਈ ਸੀ। ਇਸ ਨੂੰ ਕਈ ਵਾਰ ਵਿਸਥਾਰ ਦੇ ਕੇ 30 ਜੂਨ ਤਕ ਵਧਾ ਦਿਤਾ ਗਿਆ ਹੈ। ਹਾਲਾਂਕਿ 4 ਮਈ ਤੋਂ ਤਾਲਾਬੰਦੀ ਨਿਯਮਾਂ ਵਿਚ ਬਹੁਤ ਸਾਰੀਆਂ ਰਾਹਤਾਂ ਦਿਤੀਆਂ ਗਈਆਂ ਹਨ। ਪਰ ਇਸ ਸਮੇਂ ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।    
    (ਪੀਟੀਆਈ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement