ਹਾਦੀਆ ਤੋਂ ਬਾਅਦ ਇਕ ਹੋਰ ਲੜਕੀ ਪਹੁੰਚੀ ਸੁਪਰੀਮ ਕੋਰਟ, ਹਿੰਦੂ ਮੈਰਿਜ ਐਕਟ ਨੂੰ ਦਿਤੀ ਚੁਣੋਤੀ
Published : Apr 11, 2018, 1:38 pm IST
Updated : Apr 11, 2018, 1:38 pm IST
SHARE ARTICLE
Supreme Court
Supreme Court

ਕੇਰਲ ਦੀ ਹਾਦੀਆ ਤੋਂ ਬਾਅਦ ਹੁਣ ਕਰਨਾਟਕ ਦੀ 26 ਸਾਲਾ ਲੜਕੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

ਨਵੀਂ ਦਿੱਲੀ: ਕੇਰਲ ਦੀ ਹਾਦੀਆ ਤੋਂ ਬਾਅਦ ਹੁਣ ਕਰਨਾਟਕ ਦੀ 26 ਸਾਲਾ ਲੜਕੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਲੜਕੀ ਨੇ ਸੁਪਰੀਮ ਕੋਰਟ ਵਿਚ ਅਪਣੀ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਹੈ ਕਿ ਉਸ ਦੇ ਘਰ ਵਾਲੇ ਬਿਨਾਂ ਉਸ ਦੀ ਮਰਜੀ ਦੇ ਵਿਆਹ ਕਰਾਉਣ ਖ਼ਿਲਾਫ਼ ਹਨ। ਦਸ ਦਈਏ ਕਿ ਲੜਕੀ ਨੇ ਸੁਪਰੀਮ ਕੋਰਟ ਨੂੰ ਸੁਰੱਖਿਆ ਉਪਲਬਧ ਕਰਾਉਣ ਦੀ ਆਵਾਜ਼ ਉਠਾਈ ਹੈ।  Supreme CourtSupreme Courtਲੜਕੀ ਨੇ ਪਟੀਸ਼ਨ ਵਿਚ ਹਿੰਦੂ ਮੈਰਿਜ ਐਕਟ ਦੇ ਪ੍ਰਬੰਧ ਨੂੰ ਵੀ ਚੁਣੋਤੀ ਦਿਤੀ ਹੈ। ਲੜਕੀ ਦਾ ਕਹਿਣਾ ਹੈ ਕਿ ਇਸ ਐਕ‍ਟ ਵਿਚ ਲੜਕੀ ਤੋਂ ਪ੍ਰਵਾਨਗੀ ਲੈਣ ਨੂੰ ਲੈ ਕੇ ਕੁੱਝ ਨਹੀਂ ਕਿਹਾ ਗਿਆ। ਜਾਣਕਾਰੀ ਮੁਤਾਬਕ ਇਸ ਪਟੀਸ਼ਨ 'ਤੇ ਸੁਪਰੀਮ ਕੋਰਟ ਦੋ ਵਜੇ ਸੁਣਵਾਈ ਕਰੇਗਾ। ਪਟੀਸ਼ਨ ਵਿਚ ਲੜਕੀ ਨੇ ਕਿਹਾ ਹੈ ਕਿ ਉਸ ਨੇ ਇੰਜੀਨੀਅਰਿੰਗ ਕੀਤੀ ਹੈ ਤੇ ਉਹ ਦੂਜੀ ਜਾਤੀ ਦੇ ਨੌਜਵਾਨ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਘਰ ਵਾਲਿਆਂ ਨੇ ਬਿਨਾਂ ਉਸ ਦੀ ਸਹਿਮਤੀ ਦੇ ਜ਼ਬਰਦਸਤੀ ਦੂਜੇ ਨੌਜਵਾਨ ਨਾਲ ਉਸ ਦਾ ਵਿਆਹ ਕਰਾ ਦਿਤਾ। ਲੜਕੀ ਨੇ ਦਸਿਆ ਕਿ ਉਹ ਘਰ ਤੋਂ ਭੱਜ ਕੇ ਦਿੱਲੀ ਆਈ ਹੈ। MarriageMarriageਉਸ ਨੇ ਸੁਪਰੀਮ ਕੋਰਟ ਤੋਂ ਸੁਰੱਖਿਆ ਤੋਂ ਇਲਾਵਾ ਹਿੰਦੂ ਮੈਰਿਜ ਐਕਟ ਦੇ ਪ੍ਰਬੰਧ ਨੂੰ ਚੁਣੋਤੀ ਦਿਤੀ ਹੈ, ਜਿਸ ਵਿਚ ਵਿਆਹ ਲਈ ਸਹਿਮਤੀ ਦਾ ਜ਼ਿਕਰ ਨਹੀਂ ਕੀਤਾ ਗਿਆ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਹ ਪ੍ਰਬੰਧ ਸੰਵਿਧਾਨ ਦੇ ਦਿਤੇ ਅਧਿਕਾਰ ਦੇ ਉਲਟ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement